ਬਟਾਲਾ, 19 ਫਰਵਰੀ : ਡਾ ਸ਼ਾਇਰੀ ਭੰਡਾਰੀ, ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਾਬ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੱਗੇ ਰਹੇ ਵਿਸ਼ੇਸ ਕੈਂਪਾਂ ਤਹਿਤ ਵਿਖੇ ਵਿਸ਼ੇਸ ਕੈਂਪ ਲੱਗੇ, ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਪੁਜਦਾ ਕੀਤਾ ਗਿਆ। ਇਸ ਮੌਕੇ ਅਭਿਸ਼ੇਕ ਵਰਮਾ, ਤਹਿਸੀਲਦਾਰ ਬਟਾਲਾ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਦੇ ਦਿਸ਼ਾ-ਨਿਰੇਦਸ਼ਾਂ ਹੇਠ ਵਿਸ਼ੇਸ ਕੈਂਪਾਂ ਵਿੱਚ ਲੋਕਾਂ ਨੂੰ ਜਿਥੇ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਪੁਜਦਾ ਕੀਤਾ ਗਿਆ, ਉਸ ਦੇ ਨਾਲ-ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਗੂਰਕ ਵੀ ਕੀਤਾ ਗਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਹੈ ਲੋਕਾਂ ਨੂੰ ਮੌਕੇ ਤੇ ਵੱਖ-ਵੱਖ 44 ਸੇਵਾਵਾਂ ਦਾ ਲਭਾ ਪੁਜਦਾ ਕੀਤਾ ਜਾ ਰਿਹਾ ਹੈ। ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਆਦਿ ਨਾਲ ਸਬੰਧਤ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਉਠਾਉਣ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਕੈਂਪਾਂ ਤਹਿਤ ਕੱਲ੍ਹ 20 ਫਰਵਰੀ ਨੂੰ ਵਾਰਡ ਨੰਬਰ12, ਬੱਜੂਮਾਨ, ਚਾਹਗਿੱਲ, ਗਾਲੋਵਾਲ, ਵਾਰਡ ਨੰ-37, ਉਧਨਵਾਲ, 21 ਫਰਵਰੀ ਨੂੰ ਵਾਰਡ ਨੰਬਰ 13, ਚਹਿੱਤ, ਲੀਲ ਖੁਰਦ, ਖਾਂਨਪੁਰ, ਵਾਰਡ ਨੰ-38, ਹਰਪੁਰਾ, 22 ਫਰਵਰੀ ਨੂੰ ਵਾਰਡ ਨੰ-14, ਕੋਟਲਾ ਸਰਫ, ਗ੍ਰੰਥਗੜ੍ਹ, ਪੇਜੋਚੱਕ, ਵਾਰਡ ਨੰਬਰ 39, ਸਾਲੋਚੱਕ, 23 ਫਰਵਰੀ ਨੂੰ ਵਾਰਡ ਨੰਬਰ 15, ਹੁਸੈਨਪੁਰ ਖੁਰਦ, ਨੰਗਲ ਬਾਗਬਾਨਾ, ਕੋਟਲੀ ਲੇਹਲ, ਵਾਰਡ ਨੰ-40, ਲੀਲ ਕਲਾਂ, 24 ਫਰਵਰੀ ਨੂੰ ਵਾਰਡ-41, ਸੰਗਰਾਵਾਂ, ਹਰਚੋਵਾਲ, ਚੱਕ ਭਗਤੂਪੁਰ, ਵਾਰਡ ਨੰ-42, ਚਾਹਲ ਖੁਰਦ, 26 ਫਰਵਰੀ ਨੂੰ ਵਾਰਡ ਨੰ-16 ਘਸੀਟਪੁਰ, ਅਵਾਣ, ਡੇਰੇਵਾਲੀ, ਵਾਰਡ ਨੰ-43 ਧੀਰੋਵਾਲ, 27 ਫਰਵਰੀ ਨੂੰ ਵਾਰਡ ਨੰ-17, ਬੱਲੇਵਾਲ, ਲੋਹਚਾਪ, ਕੋਠੇ, ਵਾਰਡ ਨੰ-44, ਧਰਮਕੋਟ, 28 ਫਰਵਰੀ ਨੂੰ ਵਾਰਡ ਨੰ-18 ਆਈਮਾ, ਭਾਗੀਆਂ, ਚੱਕਚਾਓ, ਵਾਰਡ ਨੰ-45, ਚਾਹਲ ਕਲਾਂ, 29 ਫਰਵਰੀ ਨੂੰ ਵਾਰਡ ਨੰ-19 ਅਹਿਮਦਾਬਾਦ, ਥਿੰਦ, ਚੱਕ ਸਿਧਵਾਂ, ਵਾਰਡ ਨੰ-46, ਖਾਤੀਬ ਅਤੇ ਵਾਰਡ ਨੰਬਰ 20 ਵਿੱਚ ਵਿਸ਼ੇਸ ਕੈਂਪ ਲੱਗਣਗੇ। ਇਸੇ ਤਰਾਂ 1 ਮਾਰਚ ਨੂੰ ਤਲਵੰਡੀ ਝੀਰਾਂ, ਨੰਗਲ ਬੁੱਟਰ, ਕਪੂਰਾ, ਵਾਰਡ ਨੰ-47, ਪਿੰਡਾ ਰੋੜੀ, 2 ਮਾਰਚ ਨੂੰ ਵਾਰਡ ਨੰ-48, ਪੁਰੀਆਂ ਖੁਰਦ, ਕੀੜੀ ਅਫਗਾਨਾ, ਸ਼ਾਹਪੁਰ ਅਰਾਈਆਂ, ਵਾਰਡ ਨੰ-49, ਕਲੇਰ, 4 ਮਾਰਚ ਨੂੰ ਵਾਰਡ ਨੰ-21, ਕਾਲਾ ਨੰਗਲ, ਧੰਨੇ, ਭੋਲ, ਵਾਰਡ ਨੰ-50 ਅਤੇ 5 ਮਾਰਚ ਨੂੰ ਵਾਰਡ ਨੰ-2, ਮਿਸ਼ਰਪੁਰਾ, ਰਸੂਲਪੁਰ, ਚੀਮਾ ਖੁੱਡੀ, ਵਾਰਡ ਨੰ-23 ਤੇ ਜਾਹਦਪੁਰ ਵਿਖੇ ਵਿਸ਼ੇਸ ਕੈਂਪ ਲੱਗਣਗੇ।