ਗੁਰਦਾਸਪੁਰ,16 ਸਤੰਬਰ 2024 : ਜਿਲਾ ਪੱਧਰੀ ਕਵਾਲਿਟੀ ਐਸ਼ੋਰੇੰਸ ਕਮੇਟੀ (ਪਰਿਵਾਰ ਨਿਯੋਜਨ ) ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਨਸੰਖਿਆ ਕੰਟਰੋਲ ਵਿਸ਼ੇ ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਏਡੀਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਜਰੂਰਤ ਹੈ। ਕੁਦਰਤੀ ਸੋਮੇ ਲਗਾਤਾਰ ਵੱਧਦੀ ਆਬਾਦੀ ਦੀਆਂ ਜਰੂਰਤਾਂ ਪੂਰੀਆਂ ਨਹੀਂ ਕਰ ਪਾਉਣਗੇ। ਫੀਲਡ ਸਟਾਫ ਵੱਲੋਂ ਲੋਕਾਂ ਨੂੰ ਸਮੇੰ ਸਮੇੰ ਤੇ ਪਰਿਵਾਰ ਨਿਯੋਜਨ ਬਾਰੇ ਦਸਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕੀਤੀ ਜਾਵੇ । ਦੂਜੇ ਸਿਜ਼ੇਰੀਅਨ ਏਐਨਸੀ ਕੇਸਾਂ ਨੂੰ ਲਾਜਮੀ ਤੌਰ ਤੇ ਨਲਬੰਦੀ ਲਈ ਪ੍ਰੇਰਿਤ ਕੀਤਾ ਜਾਵੇ। ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ ਨੇ ਕਿਹਾ ਕਿ ਲੋਕਾਂ ਨੂੰ ਮੁਫ਼ਤ ਵਿੱਚ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਮਾਲਾ ਐੱਨ, ਪੀ.ਪੀ.ਆਈ.ਯੂ.ਸੀ.ਡੀ., ਨਲਬੰਦੀ, ਨਸਬੰਦੀ ਆਦਿ ਤਰੀਕੇ ਉਪਲੱਬਧ ਹਨ। ਇਸ ਮੌਕੇ ਐਸਡੀਐਮ ਡਾਕਟਰ ਕਰਮਜੀਤ ਸਿੰਘ , ਜਿਲਾ ਅਟਾਰਨੀ ਨੀਲਮ ਅਤਰੀ, ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਡਾਕਟਰ ਸੁਰਿੰਦਰ ਕੌਰ ਪੰਨੂੰ, ਜਿਲਾ ਸਿਹਤ ਅਫਸਰ ਡਾਕਟਰ ਸਵੀਤਾ, ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਡਾਕਟਰ ਅੰਕੁਰ ਕੌਸ਼ਲ ਡਾ. ਵਿਸ਼ਾਲਦੀਪ, ਡਾ. ਉਪਾਸਨਾ, ਡਾ. ਆਸ਼ੀਆਨਾ, ਐਨਜੀੳ ਮੈਂਬਰ ਸੋਨੀਆ ਸੱਚਰ, ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਆਦਿ ਹਾਜਰ ਸਨ।