ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੀ ਦੀ ਰਹੀ ਝੰਡੀ

  • ਜੇਤੂ ਟਰਾਫੀਆਂ ਲੈ ਕੇ ਪਹੁੰਚੇ ਵਿਦਿਆਰਥੀਆਂ ਅਤੇ ਸਟਾਫ ਦਾ ਹੋਇਆ ਭਰਮਾ ਸਵਾਗਤ

ਬਟਾਲਾ, 5 ਨਵੰਬਰ 2024 : ਪੰਜਾਬ ਭਰ ਦੇ ਪੌਲੀਟੈਕਨਿਕ ਕਾਲਜਾਂ ਦੀਆਂ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਪੌਲੀਟੈਕਨਿਕ  ਕਾਲਜ ਬਟਾਲਾ ਦੀ ਬਾਸਕਟਬਾਲ ਟੀਮ ਨੇ ਸੂਬੇ ਭਰ ਵਿੱਚੋਂ ਪਹਿਲਾ, ਫੁੱਟਬਾਲ ਅਤੇ ਕ੍ਰਿਕਟ ਟੀਮ ਨੇ ਦੂਸਰਾ, ਵਾਲੀਬਾਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਥੇ ਸੂਬੇ ਭਰ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਕਾਲਜਾਂ ਦੇ ਸਟਾਫ ਦੀਆਂ ਹੋਈਆਂ ਗੇਮਾਂ ਵਿੱਚ ਬਟਾਲਾ ਕਾਲਜ ਦੇ ਸਟਾਫ ਨੇ ਰਾਜਦੀਪ ਸਿੰਘ ਬੱਲ ਦੀ ਅਗਵਾਈ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਇਸ ਵਾਰ ਫਿਰ ਆਪਣੀ ਧਾਂਕ ਜਮਾਈ ਹੈ। ਅੱਜ ਪੂਰੇ ਢੋਲ ਢਮੱਕੇ ਨਾਲ ਜੇਤੂ ਟਰਾਫੀਆਂ ਲੈ ਕੇ ਕਾਲਜ ਪਹੁੰਚੇ ਸਪੋਰਟਸ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ, ਟੀਮਾਂ ਦੇ ਇੰਚਾਰਜ ਸਾਹਿਬ ਸਿੰਘ, ਹੁਨਰਬੀਰ ਸਿੰਘ, ਨਵਜੋਤ ਸਲਾਰੀਆ, ਰਜਿੰਦਰ ਕੁਮਾਰ, ਸਚਿਨ ਅਠਵਾਲ, ਸੁਰਜੀਤ ਰਾਮ, ਰਤਨ ਲਾਲ, ਰੰਜੂ ਓਹਰੀ ਕਿਰਨਦੀਪ ਕੌਰ ਅਤੇ ਖਿਡਾਰੀਆਂ ਦਾ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਵਿਭਾਗੀ ਮੁਖੀ ਰਾਜਦੀਪ ਸਿੰਘ ਬੱਲ, ਵਿਜੇ ਮਿਨਹਾਸ, ਹਰਜਿੰਦਰਪਾਲ ਸਿੰਘ, ਹਰਪਾਲ ਸਿੰਘ, ਰੇਖਾ, ਜਸਬੀਰ ਸਿੰਘ, ਅਤੀਸ਼ ਕੁਮਾਰ, ਅੰਗਦਪ੍ਰੀਤ ਸਿੰਘ, ਮੁਖਤਾਰ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋਂ, ਰਮਨਦੀਪ ਸਿੰਘ, ਰਾਮ ਸਿੰਘ, ਅਤੁਲ, ਜਸਪ੍ਰੀਤ ਕੌਰ, ਰਜਨੀਤ ਮੱਲੀ, ਕਮਲਜੀਤ ਕੌਰ, ਸਤਵਿੰਦਰ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ ਆਦਿ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਮੂਹਿਕ ਸਟਾਫ ਅਤੇ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਭੰਗੜਾ ਪਾ ਕੇ ਖੁਸ਼ੀ ਮਨਾਈ ਇਸ ਉਪਰੰਤ ਕਾਲਜ ਦੇ ਹਾਲ ਵਿੱਚ ਹੋਏ ਸਮਾਗਮ ਵਿੱਚ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਟੀਮ ਇੰਚਾਰਜਾਂ ਅਤੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਭੇਂਟ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਲਗਨ, ਸਖਤ ਮਿਹਨਤ, ਵਿਸ਼ਵਾਸ ਅਤੇ ਦ੍ਰਿੜਤਾ ਕਰਕੇ ਹੋਈ ਤੁਹਾਡੀ ਇਤਿਹਾਸਿਕ ਜਿੱਤ ਤੇ ਪੂਰਾ ਕਾਲਜ ਫਕਰ ਮਹਿਸੂਸ ਕਰ ਰਿਹਾ ਹੈ। ਉਨਾ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ, ਖੇਡਾਂ ਅਤੇ ਸੁਚਾਰੂ ਗਤੀਵਿਧੀ ਆਂ ਵਿੱਚ  ਮੱਲਾਂ ਮਾਰਨ ਲਈ ਪ੍ਰੇਰਤ ਕਰਦੇ ਹੋਏ ਕਿਆ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਰਾਜ ਪੱਧਰੀ ਅਥਲੈਟਿਕ ਮੀਟ ਵੀ ਬਟਾਲਾ ਕਾਲਜ ਵਿਖੇ ਹੋ ਰਹੀ ਹੈ।