- ਵੱਖ-ਵੱਖ ਦਲਾਂ, ਸੰਸਥਾਵਾਂ, ਸੰਪਰਦਾਵਾਂ ਵੱਲੋਂ ਦਸਤਾਰਾਂ ਭੇਟ
ਅੰਮ੍ਰਿਤਸਰ:- 26 ਮਾਰਚ : ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ 15 ਵੇਂ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੇ ਦੁਸਹਿਰੇ ਦੇ ਸਮਾਗਮ ਮੌਕੇ ਗੁ: ਬਾਬਾ ਨੌਧ ਸਿੰਘ ਵਿਖੇ ਸਭ ਨਿਹੰਗ ਸਿੰਘ ਦਲਾਂ ਨੇ ਪੁਰਾਤਨ ਪਰੰਪਰਾ ਅਤੇ ਮਰਯਾਦਾ ਅਨੁਸਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰਸਿੰਘ ਵਾਲੇ, ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਗੁਰਮਤੇ ਦੀ ਮਨਸ਼ਾ ਅਨੁਸਾਰ ਦਸਤਾਰ ਬੰਦੀ ਕਰਕੇ ਬਾਬਾ ਜੋਗਾ ਸਿੰਘ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ 16 ਵੇਂ ਮੁਖੀ ਥਾਪਿਆ ਗਿਆ। ਇਸ ਤੋਂ ਪਹਿਲਾਂ 17 ਮਾਰਚ 2023 ਨੂੰ ਜਥੇਦਾਰ ਬਾਬਾ ਗੱਜਣ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਪਰੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਅਨੰਦਪੁਰ ਸਾਹਿਬ ਵਾਲਿਆਂ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਮੁਖੀ ਬਨਣ ਦੀ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਕਿਹਾ ਕਿ “ਜਥੇਦਾਰ ਸੰਤ ਬਾਬਾ ਕੀਰਤਨ ਸਿੰਘ ਜੀ ਨੇ ਮੈਨੂੰ ਸ਼ਹੀਦੀ ਬਾਗ਼ ਦੀ ਸੇਵਾ ਕਰਨ ਦਾ ਹੁਕਮ ਕੀਤਾ ਹੋਇਆ ਹੈ ਮੈਂ ਹੁਕਮ ਦੀ ਪਾਲਣਾ ਵਿਚ ਹਾਂ ਮੈਨੂੰ ਜਥੇਦਾਰੀ ਦੀ ਤਾਂਘ ਨਹੀਂ ਹੈ। ਇਹ ਸੇਵਾ ਬਾਬਾ ਜੋਗਾ ਸਿੰਘ ਨੂੰ ਸੋਂਪ ਦਿੱਤੀ ਜਾਵੇ।” ਬਾਬਾ ਗੁਰਦੇਵ ਸਿੰਘ ਦੀ ਤਿਆਗ ਸਮਰਪਿਤ ਭਾਵਨਾ ਨੂੰ ਪ੍ਰਵਾਨ ਕਰਦਿਆ ਸਭ ਧਾਰਮਿਕ ਆਗੂਆਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਬੋਧਨ ਵਿਚ ਬਾਬਾ ਗੱਜਣ ਸਿੰਘ ਨੂੰ ਸਰਧਾਂਜਲੀ ਭੇਟ ਕਰਦਿਆ ਜਥੇਦਾਰ ਬਾਬਾ ਜੋਗਾ ਸਿੰਘ ਨੂੰ ਨਵੇਂ ਮੁਖੀ ਬਨਣ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਬਾਬਾ ਦੀਪ ਸਿੰਘ ਨੂੰ ਮਿਸਲ ਸ਼ਹੀਦਾਂ ਦਾ ਪਹਿਲਾ ਮੁਖੀ ਥਾਪਿਆ ਸੀ। ਬਾਬਾ ਗੱਜਣ ਸਿੰਘ ਇਸ ਮਹਾਨ ਮਿਸਲ ਦੇ 15 ਵੇਂ ਮੁਖੀ ਤੇ ਹੁਣ ਬਾਬਾ ਜੋਗਾ ਸਿੰਘ 16 ਵੇਂ ਮੁਖੀ ਬਣੇ ਹਨ। ਉਨ੍ਹਾਂ ਕਿਹਾ ਸ਼ਹੀਦੀ ਮਿਸਲ ਦੇ ਮੁਖੀਆਂ ਨਾਲ ਮੇਰਾ ਬਹੁਤ ਪਿਆਰ ਸਤਿਕਾਰ ਰਿਹਾ ਹੈ। ਬਾਬਾ ਗੱਜਣ ਸਿੰਘ ਮੇਰੇ ਭਰਾ ਸਮਾਨ ਸਨ। ਹਰ ਗੱਲ ਗੁਰਮਤੇ ਨਾਲ ਸਾਂਝੀ ਕਰਦੇ ਸਨ। ਬਾਬਾ ਅਵਤਾਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਵੀ ਬਾਬਾ ਗੱਜਣ ਸਿੰਘ ਨੂੰ ਸਰਧਾਂਜਲੀ ਦਿੱਤੀ ਅਤੇ ਜਥੇਦਾਰ ਬਾਬਾ ਜੋਗਾ ਸਿੰਘ ਨੂੰ ਵਧਾਈ ਦੇਂਦਿਆਂ ਮਿਸਲ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ। ਏਸੇ ਤਰ੍ਹਾਂ ਵੱਖ-ਵੱਖ ਨਿਹੰਗ ਸਿੰਘ ਦਲਾਂ, ਕਾਰਸੇਵਾ ਸੰਪਰਦਾਵਾਂ ਦੇ ਮੁਖੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ. ਜਸਪਾਲ ਸਿੰਘ, ਦਿੱਲੀ ਸਿੱਖ ਗੁ:ਪ੍ਰ:ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਲੱਕੀ ਸਿੰਘ ਨਿਰਮਲਾ, ਦਮਦਮੀ ਟਕਸਾਲ, ਬੀਬੀ ਕੌਲਾ ਜੀ ਭਲਾਈ ਕੇਂਦਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਸੁਖਾ ਸਿੰਘ ਭੂਰੀ ਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾਦਲ, ਬਾਬਾ ਜੋਗਿੰਦਰ ਸਿੰਘ ਰਕਬਾ ਵਾਲੇ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਸੁਖਾ ਸਿੰਘ ਸਰਹਾਲੀ ਵਾਲੇ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਬਾਬਾ ਗੁਰਦੇਵ ਸਿੰਘ ਹੁਸ਼ਿਆਰਪੁਰ, ਬਾਬਾ ਤਰਲੋਕ ਸਿੰਘ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਗੁਰਰਾਜ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਭਾਈ ਗੁਰਇਕਬਾਲ ਸਿੰਘ, ਸੰਤ ਬਲਬੀਰ ਸਿੰਘ ਛੀਚੇਵਾਲ, ਬਾਬਾ ਨਾਹਰ ਸਿੰਘ, ਬਾਬਾ ਮਹੈਣ ਸਿੰਘ, ਬਾਬਾ ਨੰਦ ਸਿੰਘ ਮੁੰਡਾਪਿੰਡ, ਬਾਬਾ ਵੱਸਣ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ, ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਭਗਵੰਤ ਸਿੰਘ ਸਿਆਲਕਾ, ਬਾਬਾ ਭੁਪਿੰਦਰ ਸਿੰਘ ਭਲਵਾਨ, ਸ. ਮਨਜੀਤ ਸਿੰਘ ਭੋਮਾ, ਬਾਬਾ ਬੁਧ ਸਿੰਘ ਨਿੱਕੇ ਘੁੰਮਣ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਸੁਖਦੇਵ ਸਿੰਘ ਸਮਾਣਾ, ਬਾਬਾ ਰਣਜੋਧ ਸਿੰਘ, ਬਾਬਾ ਜਵੱਦੀ ਟਕਸਾਲ ਲੁਧਿਆਣਾ ਤੋਂ ਇਲਾਵਾ ਅਨੇਕਾਂ ਜਥੇਬੰਦੀਆਂ ਸੰਸਥਾਵਾਂ ਨੇ ਜਥੇ ਬਾਬਾ ਜੋਗਾ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ।