ਅੰਮ੍ਰਿਤਸਰ 17 ਜੁਲਾਈ 2024 : ਐਮ.ਐਸ.ਐਮ.ਈ. ਐਕਟ 2006 ਤਹਿਤ ਗਠਿਤ ਜ਼ਿਲ੍ਹਾ ਪੱਧਰੀ ਫਸਿਲੀਟੇਸ਼ਨ ਕੌਂਸਲ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ, ਵਲੋਂ ਐਮ.ਐਸ.ਐਮ.ਈ. ਐਕਟ 2006 (ਡਿਲੇਅ ਪੇਮੈਂਟ) ਤਹਿਤ ਚਲ ਰਹੇ 9 ਅਲਗ ਅਲਗ ਕੇਸਾਂ ਦਾ ਨਿਪਟਾਰਾ ਕੀਤਾ। ਸ਼੍ਰੀ ਥੋਰੀ ਨੇ ਦੱਸਿਆ ਕਿ ਜਿਲੇ ਵਿਚ ਕਿਸੇ ਵੀ ਸਨਅਤਕਾਰ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਮੇ ਸਿਰ ਸਨਅਤਕਾਰਾਂ ਨੂੰ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸਨਅਤਕਾਰਾਂ ਦੇ ਨਾਲ ਖੜ੍ਹੀ ਹੈ ਅਤੇ ਇੰਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਨਿਸ਼ਚਿਤ ਸਮੇ ਵਿਚ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਨਾਲ ਸਬੰਧੀ ਉਦੱਮੀਆਂ/ਉਦਯੋਗਪਤੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਵਲੋਂ ਵੇਚੇ ਗਏ ਉਤਪਾਦ ਦੀ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ ਤਾਂ ਉਹ ਆਪਣੀ ਐਪਲੀਕੇਸ਼ਨ ਵਿਭਾਗ ਦੇ ਆਨਲਾਈਨ ਪੋਰਟਲ ਤੇ ਦਾਇਰ ਕਰ ਸਕਦੇ ਹਨ। ਮੀਟਿੰਗ ਵਿਚ ਸ੍ਰੀ ਇੰਦਰਜੀਤ ਸਿੰਘ ਟਾਂਡੀ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, (ਮੈਂਬਰ ਸੱਕਤਰ), ਸ੍ਰੀ ਰੰਜਨ ਅੱਗਰਵਾਲ (ਮੈਂਬਰ), ਸ੍ਰੀ ਕਰਨ ਪੁਰੀ (ਲੀਗਲ ਮੈਂਬਰ), ਸ੍ਰੀ ਉਮੰਗ ਮੈਣੀ (ਐਲ.ਡੀ.ਐਮ.) ਹਾਜ਼ਰ ਸਨ।