
ਗੁਰਦਾਸਪੁਰ, 13 ਜਨਵਰੀ 20205 : ਮਾਣਯੋਗ ਸ੍ਰੀ ਜਸਵੀਰ ਸਿੰਘ, ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ, ਐਸ.ਏ.ਐਸ.ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਾਜੇ ਪਾਣੀ ਦੀ ਐਕੁਆਕਲਚਰ ਅਤੇ ਐਕੁਆਕਲਚਰ ਵਿੱਚ ਨਵੀਨਤਮ ਤਕਨਾਲੋਜੀ ਪ੍ਰੋਗਰਾਮ ਤਹਿਤ ਤਿੰਨ ਰੋਜ਼ਾ ਟੇ੍ਰਨਿੰਗ ਕੈਂਪ ਸਰਕਾਰੀ ਮੱਛੀ ਪੂੰਗ ਫ਼ਾਰਮ ਹਯਾਤਨਗਰ (ਗੁਰਦਾਸਪੁਰ) ਵਿਖੇ ਜਿਸ ਦਾ ਉਦਘਾਟਨ ਮਾਨਯੋਗ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਮੈਨੇਜ਼ਰ ਸ੍ਰੀ ਰਕੇਸ਼ ਕੁਮਾਰ ਯਾਦਵ ਗੁਰਦਾਸਪੁਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ 50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ। ਡਾਕਟਰ ਰੋਹਿਤ ਲਹੌਰੀਆ ਅਤੇ ਡਾਕਟਰ ਸਾਹਿਲ ਨੇ ਸੰਯੁਕਤ ਮੱਛੀ ਪਾਲਣ ਦੀ ਨਵੀਨਮ ਤਕਨੀਕਾਂ ਸਬੰਧੀ ਅਤੇ ਸ੍ਰੀ ਬਰਜਿੰਦਰ ਸਿੰਘ, ਡੇਅਰੀ ਇੰਸਪੈਕਟਰ ਗੁਰਦਾਸਪੁਰ ਨੇ ਡੇਅਰੀ ਅਤੇ ਮੱਛੀ ਪਾਲਣ ਦੇ ਸੰਯੁਕਤ ਧੰਦੇ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੋਰਾਨ ਮੱਛੀ ਕਾਸ਼ਤਕਾਰਾਂ ਨੂੰ ਬੈਂਕਾਂ ਵਿੱਚ ਕੇ.ਸੀ.ਸੀ ਅਤੇ ਉਨਾਂ ਦੀਆਂ ਸਿਬਲਾਂ ਨੂੰ ਠੀਕ ਕਰਵਾਉਣ ਦੌਰਾਨ ਆ ਰਹੀਆਂ ਮੁਸਕਲਾਂ ਦਾ ਹੱਲ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਮੈਨੇਜ਼ਰ ਸ੍ਰੀ ਰਕੇਸ਼ ਕੁਮਾਰ ਯਾਦਵ ਅਤੇ ਸ੍ਰੀ ਅਸੋਕ ਕੁਮਾਰ ਸੀਨੀਅਰ ਮੈਨੇਜ਼ਰ ਪੰਜਾਬ ਐਂਡ ਸਿੰਧ ਬੈਂਕ ਕਾਲਜ ਰੋਡ ਗੁਰਦਾਸਪੁਰ ਵੱਲੋਂ ਜਾਣੂ ਕਰਵਾਇਆ ਗਿਆ। ਉਨਾਂ ਵੱਲੋਂ ਮੁਸਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਸ੍ਰੀਮਤੀ ਮਨਦੀਪ ਕੌਰ ਸੀਨੀਅਰ ਮੱਛੀ ਪਾਲਣ ਅਫ਼ਸਰ ਪਠਾਨਕੋਟ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਸ੍ਰੀ ਦਲਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਦਾਸਪੁਰ, ਸ੍ਰੀ ਗੁਰਿੰਦਰ ਸਿੰਘ ਰੰਧਾਵਾ, ਸਹਾਇਕ ਡਾਇਰੈਕਟਰ ਮੱਛੀ ਪਾਲਣ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮੱਛੀ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਵਿਸ਼ਾਲ ਸ਼ਰਮਾਂ ਸੀਨੀਅਰ ਮੱਛੀ ਪਾਲਣ ਅਫਸਰ ਗੁਰਦਾਸਪੁਰ ਸ੍ਰੀ ਹਰਵਿੰਦਰ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ (ਫਾਰਮ) ਸ੍ਰੀ ਅਕਾਸਦੀਪ ਸਿੰਘ, ਮੱਛੀ ਪਾਲਣ ਅਫਸਰ ਗੁਰਦਾਸਪੁਰ ਅਤੇ ਸ੍ਰੀ ਮਨਦੀਪ ਸਿੰਘ ਸੋਹਲ ਸੀਨੀਅਰ ਸਹਾਇਕ ਸ੍ਰੀ ਪ੍ਰਕਾਸ ਚੰਦ ਜੂਨੀਅਰ ਸਹਾਇਕ ਅਤੇ ਸਮੂਹ ਸਟਾਫ ਹਾਜਿਰ ਸਨ।