- ਲਾਭਪਾਤਰੀ ਖੁਸ਼ ਕਿਹਾ - 82300 ਰੁਪਏ ਪੈਨਲਟੀ ਦਾ 500 ਰੁਪਏ ਵਿੱਚ ਹੋਇਆ ਨਿਪਟਾਰਾ
ਬਟਾਲਾ, 20 ਜੁਲਾਈ : ਨਗਰ ਨਿਗਮ ਬਟਾਲਾ ਵਿਖੇ ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਲੱਗੇ ਵਿਸ਼ੇਸ ਕੈਂਪ ਦੇ ਚੌਥੇ ਦਿਨ 111 ਲੋਕਾਂ ਨੇ ਲਾਹਾ ਲਿਆ । ਹੁਣ ਤੱਕ 304 ਲੋਕ ਵਿਸੇਸ ਕੈਂਪ ਦਾ ਲਾਭ ਹਾਸਲ ਲੈ ਚੁੱਕੇ ਹਨ। ਇਹ ਕੈਂਪ 22 ਜੁਲਾਈ 2023 ਤੱਕ ਦਫਤਰ ਨਗਰ ਨਿਗਮ ਦੇ ਕਮਰਾ ਨੰਬਰ 1 ਵਿੱਚ ਲੱਗੇਗਾ। ਵਿਸ਼ੇਸ ਕੈਂਪ ਵਿੱਚ ਲਾਭ ਹਾਸਲ ਕਰਨ ਲਾਭਪਾਤਰੀਆਂ ਨੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦਾ ਧੰਨਵਾਦ ਕੀਤਾ। ਇਸ ਮੌਕੇ ਲਾਭਪਾਤਰੀ ਸੁਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਨੇ ਕਿਹਾ ਕਿ ਉਸਦੀ ਪ੍ਰਾਪਰਟੀ ਟਰਾਂਸਫਰ ਕਰਨ ਦਾ ਕੇਸ ਪੈਡਿੰਗ ਸੀ। 82300 ਰੁਪਏ ਦੀ ਪੈਨਲਟੀ ਸੀ, ਪਰ ਉਸਦਾ ਅੱਜ ਸਿਰਫ਼ 500 ਰੁਪਏ ਵਿੱਚ ਨਿਪਟਾਰਾ ਹੋ ਗਿਆ ਹੈ। ਇਸੇ ਤਰ੍ਹਾਂ ਆਸ਼ੂ ਅਗਰਵਾਲ ਪੁੱਤਰ ਵਿਜੇ ਕੁਮਾਰ ਵਾਸੀ ਪਰੇਮ ਨਗਰ ਨੇ ਕਿਹਾ ਕਿ ਉਸਦੀ 21100 ਰੁਪਏ ਦੀ ਪੈਨਲਟੀ ਦਾ 500 ਰੁਪਏ ਵਿੱਚ ਨਿਪਟਾਰਾ ਹੋਇਆ ਹੈ । ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ ਪਰ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਉਪਰਾਲੇ ਨਾਲ ਉਨਾਂ ਦੀ ਇਹ ਸਮੱਸਿਆ ਦੂਰ ਹੋਈ ਹੈ। ਜਿਕਰਯੋਗ ਹੈ ਕਿ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਇਹ ਵਿਸ਼ੇਸ ਕੈਂਪ ਲੱਗਾ ਹੈ। ਕਿਉਂਕਿ ਸ਼ਹਿਰ ਵਾਸੀਆਂ ਨੇ ਦੱਸਿਆ ਸੀ ਕਿ ਭਾਰੀ ਜੁਰਮਾਨੇ ਕਰਕੇ ਪ੍ਰਾਪਰਟੀ ਟਰਾਂਸਫਰ ਕਰਨ ਦੇ ਕੇਸ ਕਾਫੀ ਸਮੇਂ ਤੋਂ ਪੇਡਿੰਗ ਹਨ। ਹਣ ਲੱਗੇ ਇਸ ਵਿਸ਼ੇਸ ਕੈਂਪ ਵਿੱਚ ਸਿਰਫ 500 ਰੁਪਏ ਪੈਨਲਟੀ ਲਗਾ ਕੇ ਕੇਸ ਟਰਾਂਸਫਰ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਕੈਂਪ ਵਿੱਚ ਪੁਹੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸ਼ਿਵ ਕੁਮਾਰ ਸੁਪਰਡੈਂਟ ਨਗਰ ਨਿਗਮ ਬਟਾਲਾ, ਧੀਰਜ ਵਰਮਾ, ਮਾਣਿਕ ਮਹਿਤਾ, ਜੋਤੀ ਇੰਸਪੈਕਟਰ, ਰਮਨ ਅਤੇ ਦੀਪਕ ਆਦਿ ਮੌਜੂਦ ਸਨ।