ਰੂਸ, 21 ਫਰਵਰੀ : ਰੂਸ-ਯੂਕਰੇਨ ਯੁੱਧ ਨੂੰ 24 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਪੁਤਿਨ ਨੇ ਕਿਹਾ ਕਿ ਰੂਸ ਨੇ ਸ਼ੁਰੂ ਵਿਚ ਯੁੱਧ ਤੋਂ ਬਚਣ ਲਈ ਕਈ ਕੂਟਨੀਤਕ ਯਤਨ ਕੀਤੇ ਪਰ ਨਾਟੋ ਅਤੇ ਅਮਰੀਕਾ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਅਸੀਂ ਅਜੇ ਵੀ ਗੱਲਬਾਤ ਚਾਹੁੰਦੇ ਹਾਂ, ਪਰ ਸ਼ਰਤਾਂ ਸਾਨੂੰ ਮਨਜ਼ੂਰ ਨਹੀਂ ਹਨ। ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ਨੂੰ ਲੰਬੀ....
ਅੰਤਰ-ਰਾਸ਼ਟਰੀ
ਅਮਰੀਕਾ, 20 ਫਰਵਰੀ : ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਵਸੂਲਣਗੇ। ਮੇਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸਬਸਕ੍ਰਿਪਸ਼ਨ ਸੇਵਾ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ। ਹਾਲੇ ਇਸਨੂੰ ਟ੍ਰਾਇਲ ਬੇਸਿਸ ‘ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਯੂਜ਼ਰਸ ਦੇ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਟੈਸਟ ਮਗਰੋਂ ਇਸਨੂੰ ਅਮਰੀਕਾ ਵਿੱਚ ਵੀ ਲਾਂਚ ਕੀਤਾ ਜਾਵੇਗਾ। ਜ਼ੁਕਰਬਰਗ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਇਸ ਹਫਤੇ ਅਸੀਂ ਮੇਟਾ ਵੈਰੀਫਾਈਡ ਸਰਵਿਸ ਲਾਂਚ....
ਏਜੰਸੀ, ਜਰਮਨੀ : ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। 24 ਫਰਵਰੀ, 2022 ਨੂੰ, ਰੂਸ ਨੇ ਯੂਕਰੇਨ 'ਤੇ ਭਿਆਨਕ ਹਮਲਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਯੂਕਰੇਨ ਰੂਸ ਦੇ ਸਾਹਮਣੇ ਖੜ੍ਹਾ ਹੋ ਸਕੇਗਾ ਪਰ ਇਸ ਜੰਗ ਨੂੰ ਇਕ ਸਾਲ ਹੋਣ ਵਾਲਾ ਹੈ ਅਤੇ ਅਜੇ ਵੀ ਯੂਕਰੇਨ ਸੁਪਰ ਪਾਵਰ ਦੇਸ਼ ਰੂਸ ਨੂੰ ਸਖਤ ਟੱਕਰ ਦੇ ਰਿਹਾ ਹੈ। ਰੂਸ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ NHK ਵਰਲਡ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਸੱਤ ਦੇਸ਼ਾਂ ਦੇ ਸਮੂਹ ਦੇ....
ਰਾਵਲਪਿੰਡੀ, 20 ਫਰਵਰੀ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਦੀ ਖ਼ਬਰ ਹੈ, ਇਸਦੇ ਨਾਲ ਹੀ 60 ਹੋਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚ 11 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਬੱਸ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਸੀ। ਇਹ ਹਾਦਸਾ ਐਤਵਾਰ ਦੇਰ ਰਾਤ, ਇਹ ਲਾਹੌਰ ਤੋਂ ਲਗਭਗ 240 ਕਿਲੋਮੀਟਰ ਦੂਰ ਕਲਾਰ ਕਹਰ ਸਾਲਟ ਰੇਂਜ ਖੇਤਰ ਵਿੱਚ ਵਾਪਰਿਆ ਹੈ। ਬਚਾਅ....
ਸਾਓ ਪੌਲੋ, 20 ਫਰਵਰੀ : ਬ੍ਰਾਜ਼ੀਲ ਵਿੱਚ ਕੁਦਰਤ ਦੇ ਕਹਿਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬ੍ਰਾਜ਼ੀਲ ਦੇ ਦੱਖਣ-ਪੂਰਬ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਇਲਾਕੇ ਵੀਹ ਰਾਹਤ ਤੇ ਬਚਾਅ ਦਾ ਕੰਮ ਚਲਾਇਆ ਜਾ ਰਿਹਾ ਹੈ। ਬ੍ਰਾਜ਼ੀਲ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਰਾਜ ਸਾਓ ਪਾਓਲੋ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਬੰਧੀ ਬ੍ਰਾਜ਼ੀਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਸਾਓ....
ਆਕਲੈਂਡ, 19 ਫਰਵਰੀ : ਚੱਕਰਵਾਤੀ ਤੂਫਾਨ ਗੈਬਰੀਅਲ ਨਿਊਜ਼ੀਲੈਂਡ ਵਿੱਚ ਤਬਾਹੀ ਮਚਾ ਰਿਹਾ ਹੈ। ਐਤਵਾਰ ਨੂੰ ਚੱਕਰਵਾਤ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਅਤੇ ਦੇਸ਼ ਦੇ ਉੱਤਰੀ ਟਾਪੂ 'ਤੇ ਤੂਫਾਨ ਦੇ ਇੱਕ ਹਫ਼ਤੇ ਬਾਅਦ, ਹਜ਼ਾਰਾਂ ਅਜੇ ਵੀ ਲਾਪਤਾ ਹਨ। ਚੱਕਰਵਾਤ 12 ਫਰਵਰੀ ਨੂੰ ਉੱਤਰੀ ਟਾਪੂ ਦੇ ਉਪਰਲੇ ਖੇਤਰ ਨਾਲ ਟਕਰਾਇਆ ਅਤੇ ਪੂਰਬੀ ਤੱਟ 'ਤੇ ਪਹੁੰਚ ਗਿਆ, ਜਿਸ ਨਾਲ ਵਿਆਪਕ ਤਬਾਹੀ ਹੋਈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਗੈਬਰੀਅਲ ਨਿਊਜ਼ੀਲੈਂਡ ਨੂੰ ਇਸ ਸਦੀ ਦੀ ਸਭ ਤੋਂ ਭੈੜੀ....
ਟੋਰਾਂਟੋਂ, 19 ਫਰਵਰੀ (ਭੁਪਿੰਦਰ ਸਿੰਘ ਠੁੱਲੀਵਾਲ) : ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪਿੰਡ ਘਰਿਆਵਲੀ ਦਾ ਨੌਜਵਾਨ ਜੋ ਤਕੀਬਨ ਚਾਰ ਸਾਲ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਰੋਜੀ ਰੋਟੀ ਕਮਾਉਣ ਲਈ ਆਇਆ ਸੀ, ਦੀ ਇੱਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ ਹੈ, ਮ੍ਰਿਤਕ ਵਿਆਹਿਆ ਹੋਇਆ ਸੀ, ਉਸਦੀ ਪਤਨੀ ਅਤੇ ਇੱਕ ਛੋਟਾ ਬੱਚਾ ਹੈ। ਮ੍ਰਿਤਕ ਜਗਦੀਪ ਸਿੰਘ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਉਨ੍ਹਾਂ ਪ੍ਰਸ਼ਾਸ਼ਨ ਅਤੇ....
ਦਮਿਸ਼ਕ, 19 ਫ਼ਰਵਰੀ : ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਮਿਜ਼ਾਈਲ ਦਾਗੀ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਇੱਕ ਰਿਹਾਇਸ਼ੀ ਇਮਾਰਤ ਵਿੱਚ ਹੋਇਆ।ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਮੁਤਾਬਕ ਦਮਿਸ਼ਕ 'ਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 12:30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਮਰਨ ਵਾਲਿਆਂ 'ਚ ਫੌਜੀ ਵੀ ਸ਼ਾਮਲ ਹਨ, ਜਦਕਿ 15 ਨਾਗਰਿਕ ਜ਼ਖਮੀ ਹੋਏ ਹਨ। ਬ੍ਰਿਟੇਨ ਸਥਿਤ ਸੀਰੀਅਨ....
ਅਮਰੀਕਾ, 18 ਫਰਵਰੀ : ਟਵਿੱਟਰ ਦਾ ਨਵਾਂ ਮਾਲਕ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਪੈਸਾ ਕਮਾਉਣ ਵਾਲੀ ਮਸ਼ੀਨ ਬਣਾਉਣ ‘ਤੇ ਤੁਲਿਆ ਹੋਇਆ ਹੈ। ਐਲਨ ਮਸਕ ਨੇ ਕੁਝ ਮਹੀਨੇ ਪਹਿਲਾਂ ਪੇਡ ਸਰਵਿਸ ਟਵਿੱਟਰ ਬਲੂ ਨੂੰ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਦੇਸ਼-ਦੇਸ਼ ਵਿੱਚ ਵੱਖ-ਵੱਖ ਹੈ। ਤੁਸੀਂ ਟਵਿੱਟਰ ਬਲੂ ਦੇ ਤਹਿਤ ਮਹੀਨਾਵਾਰ ਫੀਸ ਅਦਾ ਕਰਕੇ ਬਲੂ ਟਿੱਕ ਵੀ ਪ੍ਰਾਪਤ ਕਰ ਸਕਦੇ ਹੋ, ਪਰ ਇਸ ਵਿਸ਼ੇਸ਼ਤਾ ਦੀ ਆੜ ਵਿੱਚ, ਫਰਜ਼ੀ ਅਕਾਉਂਟਸ ਨੂੰ ਵੀ ਬਲੂ ਟਿੱਕ ਮਿਲ ਰਹੇ ਹਨ ਅਤੇ....
ਕਰਾਚੀ, 18 ਫਰਵਰੀ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਰਾਤ ਕਰਾਚੀ ਪੁਲਿਸ ਹੈੱਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੁਰੱਖਿਆ ਸਥਿਤੀ ਨੇ ਇਸਦੀ ਤੁਰੰਤ ਜਵਾਬੀ ਸਮਰੱਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸਦੇ ਨਾਲ ਹੀ ਘਰੇਲੂ ਅਤੇ ਵਿਦੇਸ਼ੀ ਪਤਵੰਤਿਆਂ ਲਈ ਯਾਤਰਾ ਸਲਾਹ ਜਾਰੀ ਕਰਨ ਅਤੇ ਆਪਣੇ ਡਿਪਲੋਮੈਟਾਂ ਨੂੰ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ....
ਦਮਿਸ਼ਕ, (ਸੀਰੀਆ) : ਤੁਰਕੀ ਅਤੇ ਸੀਰੀਆ ‘ਚ ਆਏ ਭੁਚਾਲ ਕਾਰਨ ਹੋਈਆਂ ਹਜ਼ਾਰਾਂ ਮੌਤਾਂ ਕਾਰਨ ਨਮ ਹੋਈਆਂ ਅੱਖਾਂ ਦਾ ਪਾਣੀ ਹਾਲੇ ਸੁੱਕਿਆ ਵੀ ਨਹੀਂ ਸੀ ਕਿ ਦਮਿਸ਼ਕ ਵਿੱਚ ਸੀਰੀਆ ਦੀ ਸੱਤਾਧਾਰੀ ਪਾਰਟੀ ਦੇ ਹੈੱਡਕੁਆਰਟਰ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ 53 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸ਼ਹਿਰ ਵਿੱਚ ਫੌਜ ਦੀ ਕੇਂਦਰੀ ਕਮਾਂਡ ਦੇ ਨੇੜੇ ਮੋਰਟਾਰ ਦੇ ਗੋਲੇ ਵਿਸਫੋਟ ਹੋਏ। ਘਰੇਲੂ ਯੁੱਧ ਦੌਰਾਨ ਬਸ਼ਰ ਅਸਦ ਦੀ ਸੱਤਾ ਦੀ ਸੀਟ ਦੇ ਦਿਲ 'ਤੇ ਸਭ ਤੋਂ ਡੂੰਘੇ ਅਤੇ ਭਿਆਨਕ ਹਮਲਿਆਂ ਵਿੱਚੋਂ ਇਹ ਰਾਜਧਾਨੀ....
ਮਿਸੀਸਿਪੀ, 18 ਫਰਵਰੀ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘਟਣ ਦੀ ਬਜਾਏ ਦਿਨ ਬਦਿਨ ਵਧਦੀਆਂ ਹੀ ਜਾ ਰਹੀਆਂ ਹਨ, ਬੀਤੀ ਦੇਰ ਰਾਤ ਟੈਨੇਸੀ ਸੂਬੇ ਦੇ ਮਿਸੀਸਿਪੀ ਸ਼ਹਿਰ ਵਿੱਚ ਹੋਈ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ ਹੋਣ ਜਾਣ ਦੀ ਖ਼ਬਰ ਹੈ। ਇਸ ਘਟਨਾਂ ਦੇ ਕਥਿਤ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਲਿਆ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਬ੍ਰੈਡ ਲਾਂਸ ਨੇ ਦੱਸਿਆ ਕਿ ਹਮਲਾਵਰ 52 ਸਾਲਾ ਰਿਚਰਡ ਡੇਲ ਕ੍ਰੂਮ ਨੇ ਆਪਣੀ ਪਹਿਲੀ ਪਤਨੀ ਦੀ ਹੱਤਿਆ ਕਰ ਦਿੱਤੀ। ਮਾਰੇ ਗਏ ਬਾਕੀ ਲੋਕ ਪਹਿਲੀ ਪਤਨੀ....
ਵਾਸ਼ਿੰਗਟਨ, 17 ਫਰਵਰੀ : ਅਮਰੀਕਾ ਵਿਚ ਭਾਰਤੀ ਭਾਈਚਾਰੇ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਨਿਊਯਾਰਕ ਸਿਟੀ ਕੌਂਸਲਵੁਮੈਨ ਲਿੰਡਾ ਲੀ ਨੇ ਵਿਦਿਆਰਥੀਆਂ ਲਈ ਦੀਵਾਲੀ ਮੌਕੇ ਸਕੂਲ ਦੀ ਛੁੱਟੀ ਦਾ ਸਮਰਥਨ ਕਰਨ ਲਈ ਇਕ ਮਤਾ ਪਾਸ ਕੀਤਾ ਹੈ। ਯਾਨੀ ਹੁਣ ਦੀਵਾਲੀ ਵਾਲੇ ਦਿਨ ਨਿਊਯਾਰਕ ਵਿਚ ਸਕੂਲਾਂ ਵਿਚ ਛੁੱਟੀਆਂ ਹੋਣਗੀਆਂ ਅਤੇ ਇਸ ਮਤੇ ਦਾ ਪਾਸ ਹੋਣਾ ਆਪਣੇ ਆਪ ਵਿਚ ਇਕ ਇਤਿਹਾਸਕ ਮੌਕਾ ਹੈ। ਟਵਿਟਰ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ....
ਆਇਰਲੈਂਡ ਦੇ ਸਿੱਖ ਕਾਰਕੁੰਨ ਯੂਕਰੇਨ ਦੇ ਲੋਕਾਂ ਅਤੇ ਦੁਨੀਆ ਭਰ ਦੇ ਸ਼ਰਨਾਰਥੀਆਂ ਦੇ ਸਨਮਾਨ ਵਜੋਂ ਲਗਾਉਣਗੇ 10,000 ਬੂਟੇ
ਲੰਡਨ, 17 ਫਰਵਰੀ : ਸਿੱਖ ਵਾਤਾਵਰਨ ਕਾਰਕੁੰਨ ਜੰਗ ਨਾਲ ਤਬਾਹ ਹੋਏ ਯੂਕਰੇਨ ਦੇ ਲੋਕਾਂ ਅਤੇ ਦੁਨੀਆ ਭਰ ਦੇ ਸ਼ਰਨਾਰਥੀਆਂ ਦੇ ਸਨਮਾਨ ਵਜੋਂ, ਆਇਰਲੈਂਡ ਵਿੱਚ ਇੱਕ ਜੰਗਲ ਲਗਾਉਣ ਦੇ ਮਿਸ਼ਨ 'ਤੇ ਹਨ। ਇੱਕ ਰਿਪੋਰਟ ਅਨੁਸਾਰ ਇੱਕ ਸਾਂਝੇ ਯਤਨ ਤਹਿਤ, ਈਕੋਸਿੱਖ ਆਇਰਲੈਂਡ ਅਤੇ ਆਇਰਲੈਂਡ-ਅਧਾਰਤ ਰੁੱਖ ਲਗਾਉਣ ਦੀ ਲਹਿਰ ਰੀਫ਼ੋਰੈਸਟ ਨੇਸ਼ਨ ਦੇ ਕਾਰਕੁੰਨ, ਗ੍ਰੇਸਟੋਨਜ਼ ਵਿੱਕਲੋ ਕਾਉਂਟੀ ਵਿਖੇ 10,000 ਬੂਟੇ ਲਗਾਉਣਗੇ। ਰੁੱਖ ਲਗਾਉਣ ਦੇ ਹਫ਼ਤਾ ਭਰ ਚੱਲਣ ਵਾਲੇ ਸਮਾਗਮ, ਆਇਰਲੈਂਡ ਵਿੱਚ ਸ਼ਰਨਾਰਥੀ ਭਾਈਚਾਰੇ ਦੇ....
ਅੰਕਾਰਾ, ਏਐੱਨਆਈ : ਜਾਕੋ ਰਾਖੇ ਸਾਈਆਂ, ਮਾਰ ਕੇ ਨਾ ਕੋਈ... ਇਹ ਕਹਾਵਤ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਤੁਰਕੀ 'ਚ ਇਸ ਦੀ ਜਿਉਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਹੈ। ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੇ 11 ਦਿਨ ਬਾਅਦ 6 ਫਰਵਰੀ ਨੂੰ, 14 ਸਾਲਾ ਓਸਮਾਨ ਨੂੰ ਸੁਰੱਖਿਅਤ ਬਚਾ ਲਿਆ ਗਿਆ। ਤੁਰਕੀ ਦੇ ਸਿਹਤ ਮੰਤਰੀ ਫਹਰਤਿਨ ਕੋਕਾ ਨੇ ਟਵੀਟ ਕਰਕੇ ਉਸਮਾਨ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਭੂਚਾਲ ਤੋਂ 260 ਘੰਟੇ ਬਾਅਦ ਬਚਾਏ ਗਏ ਉਸਮਾਨ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ....