ਅੰਤਰ-ਰਾਸ਼ਟਰੀ

ਰੂਸ ਨੇ ਯੂਕਰੇਨ 'ਤੇ ਕੀਤੀ ਭਾਰੀ ਗੋਲਾਬਾਰੀ, 6 ਲੋਕਾਂ ਦੀ ਮੌਤ 
ਮਾਸਕੋ, 25 ਦਸੰਬਰ : ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਵਿੱਚ 6 ਨਾਗਰਿਕ ਮਾਰੇ ਗਏ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਯੂਕਰੇਨ ਦੇ ਖੇਰਸਨ ਖੇਤਰ ਵਿੱਚ ਐਤਵਾਰ ਨੂੰ ਪੰਜ ਨਾਗਰਿਕ ਮਾਰੇ ਗਏ, ਜਦੋਂ ਕਿ ਪੂਰਬੀ ਸ਼ਹਿਰ ਹੌਰਲਿਵਕਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਰਾਇਟਰਜ਼ ਨੇ ਯੂਕਰੇਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਰੂਸ ਨੇ ਖੇਰਸਨ ਅਤੇ ਹੋਰਲੀਵਕਾ ਵਿੱਚ ਭਾਰੀ ਗੋਲਾਬਾਰੀ ਕੀਤੀ। ਇਸ ਹਮਲੇ ਵਿੱਚ ਖੇਰਸੋਨ ਵਿੱਚ ਇੱਕ ਇਮਾਰਤ....
ਓਂਟਾਰੀਓ ਪੁਲਿਸ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੋਲੋਂ 52 ਕਿੱਲੋ ਕੋਕੀਨ ਕੀਤੀ ਬਰਾਮਦ
ਓਂਟਾਰੀਓ (ਏਜੰਸੀ) : ਕੈਨੇਡਾ ਦੀ ਓਂਟਾਰੀਓ ਪੁਲਿਸ ਨੇ ਇਸੇ ਮਹੀਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੋਲੋਂ 52 ਕਿੱਲੋ ਕੋਕੀਨ ਬਰਾਮਦ ਕੀਤੀ ਸੀ। ਬਰੈਂਪਟਨ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੂੰ ਇਸ ਮਾਮਲੇ ’ਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ’ਤੇ ਕੋਕੀਨ ਦੀ ਦਰਾਮਦ ਕਰਨ ਤੇ ਤਸਕਰੀ ਦੇ ਉਦੇਸ਼ ਨਾਲ ਇਸ ਨੂੰ ਰੁੱਖਣ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਮੁਤਾਬਕ, ਮਨਪ੍ਰੀਤ ਸਿੰਘ ਦਾ ਟਰੱਕ ਓਂਟਾਰੀਓ ’ਚ ਪੁਆਇੰਟ ਐਡਵਰਡ ਤੋਂ ਦਾਖ਼ਲ....
ਇੰਡੋਨੇਸ਼ੀਆ ਵਿੱਚ ਇੱਕ ਪਲਾਂਟ ਵਿੱਚ ਧਮਾਕੇ ਹੋਣ ਕਾਰਨ 13 ਲੋਕਾਂ ਦੀ ਮੌਤ 
ਇੰਡੋਨੇਸ਼ੀਆ, 24 ਦਸੰਬਰ : ਇੰਡੋਨੇਸ਼ੀਆ ਵਿੱਚ ਚੀਨੀ ਦੁਆਰਾ ਫੰਡ ਕੀਤੇ ਗਏ ਇੱਕ ਪਲਾਂਟ ਵਿੱਚ ਧਮਾਕੇ ਹੋਣ ਕਾਰਨ 13 ਲੋਕਾਂ ਦੀ ਮੌਤ ਅਤੇ 40 ਦੇ ਕਰੀਬ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਸਬੰਧੀ ਡੇਦੀ ਕੁਰਨੀਆਵਾਨ ਨੇ ਦੱਸਿਆ ਕਿ ਪੀੜਤਾਂ ਦੀ ਮੌਜ਼ੂਦਾ ਗਿਣਤੀ 51 ਦੇ ਕਰੀਬ ਹੈ। ਜਦੋਂ ਕਿ 13 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। 39 ਲੋਕ ਮਾਮੂਲੀ ਸੱਟਾਂ ਵਾਲੇ ਹਨ, ਜਿੰਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 7 ਇੰਡੋਨੇਸ਼ੀਆਈ ਅਤੇ 5 ਵਿਦੇਸ਼ੀ ਲੋਕ ਮਾਰੇ ਗਏ....
ਗਾਜ਼ਾ ਪੱਟੀ ’ਚ ਹੋਈਆਂ ਝੜਪਾਂ ਦੌਰਾਨ ਮਾਰੇ 13 ਇਜ਼ਰਾਇਲੀ ਫੌਜੀ 
ਗਾਜ਼ਾ, 24 ਦਸੰਬਰ : ਗਾਜ਼ਾ ਪੱਟੀ ’ਚ ਹੋਈਆਂ ਝੜਪਾਂ ਦੌਰਾਨ 13 ਇਜ਼ਰਾਇਲੀ ਫੌਜੀ ਮਾਰੇ ਗਏ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਕਤੂਬਰ ਦੇ ਅਖੀਰ ਵਿਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਈਲੀ ਫੌਜੀ ਮਾਰੇ ਜਾਣ ਦੀ ਇਹ ਸੱਭ ਤੋਂ ਵੱਡੀ ਗਿਣਤੀ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਹਫਤਿਆਂ ਦੀ ਭਿਆਨਕ ਲੜਾਈ ਦੇ ਬਾਵਜੂਦ ਹਮਾਸ ਅਜੇ ਵੀ ਲੜ ਰਿਹਾ ਹੈ। ਹਾਲਾਂਕਿ, ਇਜ਼ਰਾਈਲੀ ਫੌਜੀ ਮੌਤਾਂ ਦੇ ਵਧਦੇ ਅੰਕੜੇ ਯੁੱਧ ਲਈ ਇਜ਼ਰਾਈਲੀ ਜਨਤਕ ਸਮਰਥਨ ’ਚ ਇਕ ਮਹੱਤਵਪੂਰਣ....
ਕੈਲੀਫੋਰਨੀਆ ਵਿੱਚ ਮੰਦਰ ਦੀ ਬਾਹਰੀ ਦੀਵਾਰਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਕੀਤੀ ਭੰਨਤੋੜ 
ਕੈਲੀਫੋਰਨੀਆ, 23 ਦਸੰਬਰ : ਅਮਰੀਕਾ 'ਚ ਇਕ ਵਾਰ ਫਿਰ ਖਾਲਿਸਤਾਨੀ ਸਮਰਥਕਾਂ ਦੀ ਹਰਕਤ ਦੇਖਣ ਨੂੰ ਮਿਲੀ ਹੈ, ਇੱਥੇ ਇਕ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ। ANI ਅਨੁਸਾਰ, ਅਮਰੀਕਾ ਦੇ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਇੱਕ ਹਿੰਦੂ ਮੰਦਰ ਦੀ ਬਾਹਰੀ ਦੀਵਾਰਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨਤੋੜ ਕੀਤੀ ਗਈ ਹੈ। ਇਸ ਦੇ ਨਾਲ ਹੀ ਨੇਵਾਰਕ ਪੁਲਿਸ ਨੇ ਘਟਨਾ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਵਿਦੇਸ਼ਾਂ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ....
ਮਨੀਲਾ 'ਚ ਕਾਰ ਤੇ ਟਰੱਕ ਦੀ ਟੱਕਰ, ਪੰਜ ਦੀ ਮੌਤ, ਤਿੰਨ ਜ਼ਖ਼ਮੀ
ਮਨੀਲਾ, 23 ਦਸੰਬਰ : ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਸ਼ਨੀਵਾਰ ਨੂੰ ਇੱਕ ਕਾਰ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਸੈਂਟੋ ਟਾਮਸ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਸਵਾਰ ਲੋਕਾਂ ਨੂੰ ਕੁਝ ਨਹੀਂ ਹੋਇਆ ਜਦਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਰ ਚਾਲਕ....
ਇਕ ਹਥਿਆਰਬੰਦ ਵਿਅਕਤੀ ਨੇ ਪ੍ਰਾਗ ਯੂਨੀਵਰਸਿਟੀ ਵਿੱਚ ਕੀਤੀ ਗੋਲੀਬਾਰੀ, 15 ਵਿਦਿਆਰਥੀਆਂ ਦੀ ਮੌਤ, 25 ਜ਼ਖਮੀ
ਪ੍ਰਾਗ, 22 ਦਸੰਬਰ : ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ 'ਚ ਵੀਰਵਾਰ ਨੂੰ ਸਮੂਹਿਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੀ ਇਮਾਰਤ 'ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ 'ਚ 15 ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੈੱਕ ਗਣਰਾਜ ਦੇ ਸਭ ਤੋਂ ਭਿਆਨਕ ਸਮੂਹਿਕ ਗੋਲੀਬਾਰੀ ਵਿੱਚ 25 ਲੋਕ ਜ਼ਖਮੀ ਹੋ ਗਏ। ਪ੍ਰਾਗ ਦੇ ਪੁਲਿਸ ਮੁਖੀ ਮਾਰਟਿਨ ਵੋਂਡ੍ਰਸੇਕ ਨੇ ਕਿਹਾ ਕਿ ਇਹ ਖੂਨੀ ਚਾਰਲਸ ਯੂਨੀਵਰਸਿਟੀ ਦੇ ਦਰਸ਼ਨ ਵਿਭਾਗ ਦੀ....
ਖੈਬਰ ਪਖਤੂਨਖਵਾ 'ਚ ਅਣਪਛਾਤੇ ਅੱਤਵਾਦੀਆਂ ਨੇ 6 ਮਜ਼ਦੂਰਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਪੇਸ਼ਾਵਰ, (ਪੀਟੀਆਈ) 22 ਦਸੰਬਰ : ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਸ਼ੁੱਕਰਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਦੀ ਉਸਾਰੀ ਵਾਲੀ ਥਾਂ 'ਤੇ ਕੰਮ ਕਰ ਰਹੇ 6 ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਦਰਦਨਾਕ ਘਟਨਾ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਵਾਨਾ ਵਿੱਚ ਵਾਪਰੀ। ਮਜ਼ਦੂਰਾਂ ਨੂੰ ਅਣਪਛਾਤੇ ਅੱਤਵਾਦੀਆਂ ਨੇ ਨੇੜੇ ਤੋਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਤੰਬੂਆਂ ਵਿੱਚ ਸਨ। ਪੁਲਿਸ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਦੀ ਉਸਾਰੀ ਵਾਲੀ ਥਾਂ 'ਤੇ....
ਚੀਨ ’ਚ ਭੂਚਾਲ ਤੋਂ ਬਾਅਦ ਬੇਘਰ ਹੋਏ 87 ਹਜ਼ਾਰ ਲੋਕਾਂ ਨੂੰ ਰਹਿਣਾ ਪੈ ਰਿਹਾ ਟੈਂਟਾਂ ’ਚ, ਹੁਣ ਤੱਕ 137 ਮੌਤਾਂ 
ਬੀਜਿੰਗ, 22 ਦਸੰਬਰ : ਚੀਨ ’ਚ ਸੋਮਵਾਰ ਰਾਤ ਨੂੂੰ ਆਏ ਭੂਚਾਲ ਤੋਂ ਬਾਅਦ ਬੇਘਰ ਹੋਏ 87 ਹਜ਼ਾਰ ਤੋਂ ਜ਼ਿਆਦਾ ਭੂਚਾਲ ਪੀੜਤਾਂ ਨੂੰ ਮਨਫ਼ੀ 15 ਡਿਗਰੀ ਦੀ ਜਮਾਉਣ ਵਾਲੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਆਨਕਿਆਂਗ ਬੁੱਧਵਾਰ ਰਾਤ ਨੂੰ ਹੱਡ ਠਾਰਦੀ ਰਾਤ ਦੇ ਹਨੇਰੇ ’ਚ ਟੈਂਟ ’ਚ ਪਤਨੀ ਦੀ ਲਾਸ਼ ਕੋਲ ਖੜ੍ਹਾ ਹੋ ਕੇ ਰੋ ਰਿਹਾ ਸੀ। ਲਿਆਨਕਿਆਂਗ ਦੀ ਪਤਨੀ ਦੀ ਮਲਬੇ ’ਚ ਦਬ ਕੇ ਮੌਤ ਹੋ ਗਈ ਹੈ। ਉਹ ਮੰਗਲਵਾਰ ਰਾਤ ਤੋਂ ਟੈਂਟ ’ਚ ਰਹਿ ਰਿਹਾ ਹੈ ਤੇ ਬਹੁਤ ਜ਼ਿਆਦਾ ਠੰਢ ਕਾਰਨ ਬਿਮਾਰ ਹੋ ਗਿਆ ਹੈ। ਸਿਰਫ਼....
ਉੱਤਰ-ਪੂਰਬੀ ਚੀਨ ਦੀ ਕੋਲਾ ਖਾਨ 'ਚ ਹਾਦਸੇ ਦੌਰਾਨ 12 ਲੋਕਾਂ ਦੀ ਮੌਤ, 13 ਜ਼ਖਮੀ 
ਜਿਕਸੀ, 21 ਦਸੰਬਰ : ਉੱਤਰ-ਪੂਰਬੀ ਚੀਨ ਵਿੱਚ ਇੱਕ ਮਾਈਨਿੰਗ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ, ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਦੱਸਿਆ। ਰਾਜ ਦੇ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:50 ਵਜੇ (0750 GMT) ਹੇਲੋਂਗਜਿਆਂਗ ਸੂਬੇ ਦੇ ਜਿਕਸੀ ਸ਼ਹਿਰ ਦੇ ਬਾਹਰਵਾਰ ਇੱਕ ਕੋਲੇ ਦੀ ਖਾਨ ਵਿੱਚ ਵਾਪਰੀ। ਸੀਸੀਟੀਵੀ ਨੇ ਵੀਰਵਾਰ ਨੂੰ ਕਿਹਾ ਕਿ ਹਾਦਸੇ - ਜਿਸ ਵਿੱਚ ਇੱਕ ਵਾਹਨ ਖਾਨ ਦੇ ਝੁਕੇ ਹੋਏ ਸ਼ਾਫਟ ਵਿੱਚ....
ਅਸੀਂ ਭਾਰਤ ਨਾਲ ਟਕਰਾਅ ਨਹੀਂ ਚਾਹੁੰਦੇ ਅਤੇ ਰਿਸ਼ਤੇ ਸੁਧਾਰਨਾ ਚਾਹੁੰਦੇ ਹਾਂ : ਜਸਟਿਨ ਟਰੂਡੋ 
ਔਟਵਾ, 21 ਦਸੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਹ ਬਦਲਾਅ ਅਮਰੀਕਾ ਵੱਲੋਂ ਭਾਰਤ 'ਤੇ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਭਾਰਤੀ ਸਰਕਾਰੀ ਕਰਮਚਾਰੀ ਨਾਲ ਸੰਪਰਕ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਆਇਆ ਹੈ। ਜਸਟਿਨ ਟਰੂਡੋ ਨੇ ਕੈਨੇਡੀਅਨ ਨਿਊਜ਼ ਚੈਨਲ ਸੀਬੀਸੀ ਨਿਊਜ਼ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਸ਼ਾਇਦ ਭਾਰਤ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਹਮੇਸ਼ਾ ਹਮਲਾਵਰ....
ਅਰਜਨਟੀਨਾ ਵਿੱਚ ਆਏ ਭਿਆਨਕ ਤੂਫਾਨ ਕਾਰਨ 16 ਤੋਂ ਵੱਧ ਲੋਕਾਂ ਦੀ ਮੌਤ 
ਅਰਜਨਟੀਨਾ, 20 ਦਸੰਬਰ : ਅਰਜਨਟੀਨਾ ਵਿੱਚ ਆਏ ਭਿਆਨਕ ਤੂਫਾਨ ਕਾਰਨ 16 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਰਜਨਟੀਨਾ ਵਿੱਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਹਵਾਈ ਜਹਾਜ਼ ਵੀ ਇਨ੍ਹਾਂ ਹਵਾਵਾਂ ਦੀ ਪਕੜ ਤੋਂ ਬਚ ਨਹੀਂ ਸਕੇ ਹਨ। ਹਵਾਈ ਅੱਡੇ 'ਤੇ ਖੜ੍ਹਾ ਇਕ ਜਹਾਜ਼ ਤੇਜ਼ ਹਵਾਵਾਂ ਕਾਰਨ 90 ਡਿਗਰੀ 'ਤੇ ਘੁੰਮ ਗਿਆ ਅਤੇ ਉਥੇ ਖੜ੍ਹੀਆਂ ਪੌੜੀਆਂ ਨਾਲ ਟਕਰਾ ਗਿਆ। ਦਰਅਸਲ, ਜਹਾਜ਼ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ....
ਕੈਨੇਡਾ ਤੋਂ ਹੁਣ ਤੱਕ 7032 ਲੋਕ ਹੋਏ ਡਿਪੋਰਟ
ਟੋਰਾਟੋਂ, (ਏਜੰਸੀ) 20 ਦਸੰਬਰ : ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸਖ਼ਤੀ ਦੇ ਚਲਦਿਆਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮਾਈਗ੍ਰੈਂਟ ਰਾਈਟਸ ਨੈੱਟਵਰਕ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2021 ਦੇ ਹੁਕਮ ਪੱਤਰ ਵਿਚ ਰੈਗੂਲਰਾਈਜ਼ੇਸ਼ਨ ਪ੍ਰੋਗਰਾਮ ਦੀ ਮੰਗ ਕਰਨ ਦੇ ਬਾਵਜੂਦ 2023 ਦੇ ਪਹਿਲੇ ਅੱਧ ਵਿਚ ਘੱਟੋ-ਘੱਟ 39 ਲੋਕਾਂ ਨੂੰ ਰੋਜ਼ਾਨਾ ਡਿਪੋਰਟ ਕੀਤਾ ਗਿਆ ਸੀ। ਪ੍ਰਵਾਸੀ ਅਧਿਕਾਰ ਨੈੱਟਵਰਕ ਨੇ ਸੀ.ਬੀ.ਐਸ.ਏ....
ਚੀਨ ‘ਚ ਭੂਚਾਲ ਕਾਰਨ 116 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ
ਬੀਜਿੰਗ, 19 ਦਸੰਬਰ : ਸੋਮਵਾਰ ਰਾਤ ਨੂੰ ਚੀਨ ਦੇ ਉੱਤਰ-ਪੱਛਮ ਵਿਚ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚਾਈਨਾ ਭੂਚਾਲ ਨੈੱਟਵਰਕ ਕੇਂਦਰ (CENC) ਮੁਤਾਬਕ ਭੂਚਾਲ ਦੀ ਤੀਬਰਤਾ 6.2 ਸੀ। ਰਿਪੋਰਟਾਂ ਮੁਤਾਬਕ ਭੂਚਾਲ ਦੇ ਝਟਕੇ ਪਾਕਿਸਤਾਨ ਤੱਕ ਮਹਿਸੂਸ ਕੀਤੇ ਗਏ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੋਵਾਂ ਸੂਬਿਆਂ ‘ਚ ਕਰੀਬ 116 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਗਾਂਸੂ ‘ਚ 105 ਅਤੇ ਗੁਆਂਢੀ ਸੂਬੇ....
ਬੰਗਲਾਦੇਸ਼ ’ਚ ਪ੍ਰਦਰਸ਼ਨਕਾਰੀਆਂ ਨੇ ਰੇਲਗੱਡੀ ਨੂੰ ਅੱਗ ਲਾਈ, 4 ਦੀ ਮੌਤ
ਢਾਕਾ, 19 ਦਸੰਬਰ : ਬੰਗਲਾਦੇਸ਼ ਵਿਚ ਆਮ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਵਿਰੋਧੀ ਦਲ ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਮੰਗਲਵਾਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ। ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਕ ਯਾਤਰੀ ਰੇਲਗੱਡੀ ਵਿਚ ਅੱਗ ਲਾ ਦਿੱਤੀ। ਇਸ ਵਿਚ ਇਕ ਔਰਤ ਅਤੇ ਉਸ ਦੇ ਨਾਬਾਲਿਗ ਬੇਟੇ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਬੀਐੱਨਪੀ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਰੇਲ ਮੰਤਰੀ ਨੁਰੁਲ ਸੁਜਾਨ ਨੇ ਕਿਹਾ ਕਿ ਸ਼ਰਾਰਤੀ ਤੱਤਾਂ ਨੇ ਸਵੇਰੇ ਢਾਕਾ....