ਮੋਗਾਦਿਸ਼ੂ, 27 ਜਨਵਰੀ : ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ ਵਿੱਚ ਇੱਕ ਅਪਰੇਸ਼ਨ ਦੌਰਾਨ ਇਸਲਾਮਿਕ ਸਟੇਟ (ਆਈਐਸਆਈਐਸ) ਦੇ 10 ਅੱਤਵਾਦੀਆਂ ਨੂੰ ਮਾਰ ਦਿੱਤਾ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਵੀਰਵਾਰ ਨੂੰ ਸੋਮਾਲੀਆ ਦੇ ਇਕ ਇਲਾਕੇ 'ਚ ਹੈਲੀਕਾਪਟਰ ਹਮਲੇ 'ਚ ISIS ਦਾ ਇਕ ਸੀਨੀਅਰ ਨੇਤਾ ਬਿਲਾਲ ਅਲ-ਸੁਦਾਨੀ ਵੀ ਮਾਰਿਆ ਗਿਆ ਹੈ। ਇਸ ਹਮਲੇ 'ਚ ਕਿਸੇ ਨਾਗਰਿਕ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਨਾ ਹੀ ਕਿਸੇ ਅਮਰੀਕੀ ਸੈਨਿਕ ਨੂੰ ਕੋਈ ਨੁਕਸਾਨ ਪਹੁੰਚਿਆ ਹੈ।ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਲਾਲ ਅਲ-ਸੁਦਾਨੀ ਪੂਰੇ ਅਫ਼ਰੀਕੀ ਮਹਾਂਦੀਪ ਵਿਚ ਆਈਐਸਆਈਐਸ ਦੇ ਵਿਸਤਾਰ ਅਤੇ ਹੋਰ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਰੱਖਿਆ ਸਕੱਤਰ ਲੋਇਡ ਆਸਟਿਨ ਨੇ ਬਿਲਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 25 ਜਨਵਰੀ ਨੂੰ ਰਾਸ਼ਟਰਪਤੀ ਬਾਇਡੇਨ ਦੇ ਹੁਕਮਾਂ 'ਤੇ ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ 'ਚ ਇਕ ਆਪਰੇਸ਼ਨ ਚਲਾਇਆ, ਜਿਸ 'ਚ ਕਈ ਆਈਐੱਸਆਈਐੱਸ ਦੇ ਮੈਂਬਰ ਮਾਰੇ ਗਏ।