ਸੈਕਰਾਮੈਂਟੋ, 27 ਮਾਰਚ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਕਾਉਂਟੀ 'ਚ ਇਕ ਗੁਰਦੁਆਰੇ 'ਚ ਨਗਰ ਕੀਰਤਨ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਖਬਰਾਂ ਮੁਤਾਬਕ ਇੱਥੇ ਤਿੰਨ ਲੋਕਾਂ ਵਿਚਾਲੇ ਗੋਲੀਬਾਰੀ ਹੋਈ, ਜਿਸ 'ਚ ਦੋ ਲੋਕਾਂ ਨੂੰ ਗੋਲੀ ਲੱਗ ਗਈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਤਿੰਨ ਜਾਣਕਾਰਾਂ ਵਿਚਕਾਰ ਹੋਈ। ਪੁਲਿਸ ਨੇ ਇਸ ਨੂੰ ਨਫ਼ਰਤੀ ਅਪਰਾਧ ਦਾ ਮਾਮਲਾ ਨਹੀਂ ਮੰਨਿਆ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ, ਸੈਕਰਾਮੈਂਟੋ ਕਾਉਂਟੀ ਦੇ ਇੱਕ ਗੁਰੂਦੁਆਰਾ ਸਾਹਿਬ ਵਿੱਚ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਗੋਲੀਬਾਰੀ ਦੁਪਹਿਰ 2:30 ਵਜੇ ਦੇ ਕਰੀਬ ਹੋਈ। ਬਰੈਡਸ਼ਾਅ ਰੋਡ ਦੇ 7600 ਬਲਾਕ 'ਤੇ ਸਥਿਤ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ ਇਹ ਘਟਨਾ ਵਾਪਰੀ। ਇਹ ਖੇਤਰ ਹਾਈਵੇਅ 99 ਤੋਂ ਲਗਭਗ ਪੰਜ ਮੀਲ ਪੂਰਬ ਵਿੱਚ ਗਰਬਰ ਰੋਡ ਦੇ ਨੇੜੇ ਹੈ।ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਦੋਵੇਂ ਪੀੜਤਾਂ ਦੀ ਹਾਲਤ ਗੰਭੀਰ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਅਮਰ ਗਾਂਧੀ ਨੇ ਕਿਹਾ ਕਿ ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ ਅਤੇ ਇਸ ਘਟਨਾ ਨੂੰ ਦੋ ਵਿਅਕਤੀਆਂ ਵਿਚਕਾਰ ਗੋਲੀਬਾਰੀ ਦੱਸਿਆ ਜੋ ਇੱਕ ਦੂਜੇ ਨੂੰ ਜਾਣਦੇ ਸਨ।ਗਾਂਧੀ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਵਿਚਾਲੇ ਟਕਰਾਅ ਹੱਥੋਪਾਈ ਦੀ ਘਟਨਾ ਵਜੋਂ ਸ਼ੁਰੂ ਹੋਇਆ ਅਤੇ ਗੋਲੀਬਾਰੀ ਵਿਚ ਬਦਲ ਗਿਆ।