ਨਿਊਜਰਸੀ, 07 ਮਾਰਚ : ਅਮਰੀਕਾ ਦੇ ਨਿਊਜਰਸੀ ਵਿਚ ਵਾਪਰੇ ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦਾ ਮ੍ਰਿਤਕ ਸ਼੍ਰੀਕਾਂਤ ਡਿਗਾਲਾ (39) ਪ੍ਰਿੰਸਟਨ ਜੰਕਸ਼ਨ ਸਟੇਸ਼ਨ 'ਤੇ ਇਕ ਇੰਟਰਸਿਟੀ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਐਮਟਰੈਕ ਦੇ ਬੁਲਾਰੇ ਨੇ ਦੱਸਿਆ ਕਿ ਐਮਟਰੈਕ ਟ੍ਰੇਨ 178, ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ, ਇਸ ਦੌਰਾਨ ਟਰੇਨ ਨੇ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰੀ। ਹਾਦਸੇ ਵਿਚ ਰੇਲਗੱਡੀ ’ਚ ਸਵਾਰ ਯਾਤਰੀਆਂ ਜਾਂ ਚਾਲਕ ਦਲ ਦੇ ਕਿਸੇ ਵੀ ਮੈਂਬਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।