ਅਮਰੀਕਾ : ਕੈਲੀਫੋਰਨੀਆ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ, ਜਸਦੀਪ ਸਿੰਘ ਤੇ ਨੂੰਹ ਜਸਲੀਨ ਕੌਰ ਤੇ ਪੋਤਰੀ ਅਰੂਹੀ ਜੋ ਕਿ ਆਠ ਸਾਲ ਦੀ ਹੈ ਨੂੰ ਉਨ੍ਹਾਂ ਦੇ ਦਫਤਰ ਤੋਂ ਕਿਸੀ ਅਗਿਆਤ ਵਿਅਕਤੀ ਵਲੋਂ ਅਗਵਾਹ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਕਿ ਨਾਕਾਪ ਪੋਸ਼ ਸੀ ਤੇ ਭਿਖਾਰੀ ਬਣ ਕੇ ਊਨਾ ਦੇ ਦਫਤਰ ਵਿੱਚ ਆਇਆ ਤੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਕੇ ਉਹਨਾਂ ਦੀ ਗੱਡੀ ਵਿੱਚ ਲੈ ਗਿਆ ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਅਗਵਾਹ ਹੋਏ ਲੋਕਾ ਦੇ ਮੋਬਾਈਲ ਮਿਲੇ ਨੇ ਤੇ ਗੱਡੀ ਨੂੰ ਅੱਗ ਲਗਾ ਦਿਤੀ ਗਈ ਸੀ। ਉਥੇ ਹੀ ਪਰਿਵਾਰ ਵਿਚ ਜਿਥੇ ਦੁੱਖ ਦਾ ਮਾਹੌਲ ਹੈ ਉਥੇ ਹੀ ਪਰਿਵਾਰਕ ਮੈਂਬਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਤੋਂ ਪਰਿਵਾਰਕ ਮੈਂਬਰਾਂ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ ਕਿ ਸਰਕਾਰ ਉਹਨਾਂ ਦੀ ਮਦਦ ਕਰੇ ਜਿਸ ਨਾਲ ਉਹ ਸੁਰੱਖਿਅਤ ਘਰ ਵਾਪਿਸ ਪਰਤ ਸਕਣ।