ਚੰਡੀਗੜ੍ਹ, 10 ਮਾਰਚ : ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਰਾਜਪਾਲ ਬਨ੍ਹਵਾਰੀ ਲਾਲ ਪ੍ਰੋਹਿਤ ਵਿਚਕਾਰ ਚੱਲ ਰਹੇ ਟਕਰਾਅ ਤੋਂ ਬਾਅਦ ਹੁਣ ਗਵਰਨਰ ਦੀ ਪ੍ਰਿੰਸੀਪਲ ਸੈਕਟਰੀ ਰਾਖੀ ਭੰਡਾਰੀ ਦਾ ਵੀ ਤਬਾਦਲਾ ਕਰ ਦਿੱਤੇ ਗਿਆ ਹੈ। ਉਨ੍ਹਾਂ ਦੀ ਜਗਾ ਐਡੀਸ਼ਨਲ ਚੀਫ਼ ਸੈਕਟਰੀ ਕੇ ਸਿਵਾ ਪ੍ਰਸਾਦ ਨੂੰ ਐਡੀਸ਼ਨਲ ਚੀਫ਼ ਸੈਕਟਰੀ ਤੋਂ ਗਵਰਨਰ ਲਾਇਆ ਗਿਆ ਹੈ, ਸਿਵਾ ਪ੍ਰਸਾਦ ਕੋਲ ਦਿਹਾਤੀ ਅਤੇ ਪੰਚਾਇਤ ਮਹਿਕਮੇ ਦਾ ਮੌਜੂਦਾ ਚਾਰਜ ਐਡੀਸ਼ਨਲ ਚਾਰਜ ਵਜੋਂ ਰਹਿਣ ਦਿੱਤਾ ਗਿਆ ਹੈ। ਰਾਖੀ ਭੰਡਾਰੀ ਨੂੰ ਬਦਲੇ ਕੇ ਪ੍ਰਿੰਸੀਪਲ ਸਕੱਤਰ ਖੇਡਾਂ ਅਤੇ ਯੁਵਕ ਮਾਮਲੇ ਲਾਇਆ ਗਿਆ ਹੈ। ਉਨ੍ਹਾਂ ਦੀ ਰਾਜ ਭਵਨ ਵਿਚ ਪੋਸਟਿੰਗ ਨਵੰਬਰ 2022 ਵਿਚ ਹੀ ਹੋਈ ਸੀ। ਇਸ ਤਬਾਦਲੇ ਪਿੱਛੇ ਕੀ ਭਗਵੰਤ ਮਾਨ ਅਤੇ ਰਾਜਪਾਲ ਵਿਚਕਾਰ ਚੱਲ ਰਹੇ ਟਕਰਾਅ ਨਾਲ ਕੋਈ ਸਬੰਧ ਹੈ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ . ਚੇਤੇ ਰਹੇ ਕਿ ਰਾਖੀ ਭੰਡਾਰੀ ਦੇ ਪਤੀ ਰਾਹੁਲ ਭੰਡਾਰੀ ਪ੍ਰਿੰਸੀਪਲ ਸੈਕਟਰੀ ਸੂਚਨਾ ਅਤੇ ਲੋਕ ਸੰਪਰਕ ਅਤੇ ਫੂਡ ਸਪਲਾਈ ਵੀ ਹਨ।