ਚੰਡੀਗੜ੍ਹ, 4 ਮਾਰਚ : ਜਾਂਚ ਏਜੰਸੀ NIA ਨੇ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ। ਉਹ ਇੱਕ ਸ਼ੋਅ ਕਰਨ ਲਈ ਦੁਬਈ ਜਾ ਰਿਹਾ ਸੀ। ਇਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਗਈ। ਘਰ ਵਾਪਸ ਜਾਣ ਤੋਂ ਬਾਅਦ ਮਨਕੀਰਤ ਔਲਖ ਨੇ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਆਪਣਾ ਦੁਬਈ ਸ਼ੋਅ ਰੱਦ ਕਰਨ ਦੀ ਜਾਣਕਾਰੀ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਔਲਖ ਸ਼ੁੱਕਰਵਾਰ ਸ਼ਾਮ ਨੂੰ ਦੁਬਈ ਦੇ ‘ਵੀ’ ਕਲੱਬ ਵਿੱਚ ਸ਼ੋਅ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲਾ ਸੀ ਪਰ ਜਦੋਂ ਉਹ ਇਮੀਗ੍ਰੇਸ਼ਨ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਐਨਆਈਏ ਦੀ ਟੀਮ ਪਹਿਲਾਂ ਹੀ ਉਥੇ ਮੌਜੂਦ ਸੀ। ਮਨਕੀਰਤ ਔਲਖ ਨੂੰ ਏਅਰਪੋਰਟ 'ਤੇ ਰੋਕ ਲਿਆ ਗਿਆ। ਐਨਆਈਏ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਅੰਤ ਵਿੱਚ ਦੇਰ ਸ਼ਾਮ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਕਰ ਦਿੱਤਾ ਗਿਆ। ਫਲਾਈਟ ਚਲੀ ਜਾਣ ਤੋਂ ਬਾਅਦ ਮਨਕੀਰਤ ਨੂੰ ਵਾਪਸ ਆਪਣੇ ਫਲੈਟ 'ਤੇ ਆਉਣਾ ਪਿਆ।