ਚੰਡੀਗੜ੍ਹ: 3 ਫਰਵਰੀ : ਅੱਜ ਸਵੇਰ ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਦੀ ਕੰਪਨੀ ਅਮੁੱਲ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ, ਹੁਣ ਪੰਜਾਬ ਦੇ ਵੇਰਕਾ ਮਿਲਕ ਪਲਾਂਟ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਧੀਆਂ ਕੀਮਤਾਂ ਕੱਲ੍ਹ ਸਵੇਰ ਤੋਂ ਲਾਗੂ ਹੋਣਗੀਆਂ। ਸਟੈਂਡਰਡ ਮਿਲਕ ਜਿਸਦੀ ਕੀਮਤ 57 ਰੁਪਏ ਪ੍ਰਤੀ ਲੀਟਰ ਸੀ ਹੁਣ 60 ਰੁਪਏ ਪ੍ਰਤੀ ਲੀਟਰ ਜਦਕਿ ਫੁੱਲ ਕਰੀਮ ਦੁੱਧ ਜਿਸ ਦੀ ਕੀਮਤ 60 ਰੁਪਏ ਪ੍ਰਤੀ ਲੀਟਰ ਸੀ, ਦੀ ਕੀਮਤ 66 ਰੁਪਏ ਹੋਵੇਗੀ। ਟੋਨਡ ਦੁੱਧ ਜੋ ਪਹਿਲਾਂ 51 ਰੁਪਏ ਪ੍ਰਤੀ ਲੀਟਰ ਸੀ ਹੁਣ 54 ਰੁਪਏ ਹੋ ਜਾਵੇਗਾ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।