ਮੈਂ ਦੀਪ ਸਿੱਧੂ ਨੂੰ ਸ਼ਹੀਦ ਨਹੀਂ ਮੰਨਦੀ : ਰੀਨਾ ਰਾਏ

ਚੰਡੀਗੜ੍ਹ, 3 ਮਾਰਚ : ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਕਿਹਾ ਕਿ ਉਹ ਦੀਪ ਸਿੱਧੂ ਨੂੰ ਸ਼ਹੀਦ ਨਹੀਂ ਮੰਨਦੀ। ਰੀਨਾ ਰਾਏ ਨੇ ਕਿਹਾ ਕਿ ਉਹ ਸ਼ਹੀਦ ਨਹੀਂ ਹੈ। ਰੀਨਾ ਰਾਏ ਨੇ ਚੈਨਲ ‘ਨਿਊਜ਼ 18’ ਉਤੇ ਗੱਲਬਾਤ ਕਰਦੇ ਹੋਏ। ਰੀਨਾ ਰਾਏ ਨੇ ਕਿਹਾ ਕਿ ਹਾਦਸੇ ਤੋਂ ਪਹਿਲਾਂ ਉਹ ਸੌ ਗਈ ਸੀ। ਅਚਾਨਕ ਝਟਕਾ ਲੱਗਾ ਤੇ ਉਹ ਸੀਟ ਤੋਂ ਅੱਗੇ ਹੇਠਾਂ ਡਿੱਗ ਗਈ ਸੀ। ਮੈਂ ਸੀਟ ਬੈਲਟ ਨਹੀਂ ਲਾਈ ਸੀ। ਹਾਦਸੇ ਤੋਂ ਬਾਅਦ ਉਹ ਦੀਪ ਕੋਲ ਗਈ ਸੀ, ਜੋ ਹੋਸ਼ ਵਿਚ ਸੀ। ਉਸ ਦੇ ਆਖਰੀ ਸ਼ਬਦ ਸੀ 'ਓ ਸ਼ਿੱਟ'। ਜ਼ਿਕਰਯੋਗ ਹੈ ਕਿ ਜਿਸ ਦਿਨ ਫਿਲਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਸੀ, ਉਸ ਸਮੇਂ ਉਸਦੀ ਮਹਿਲਾ ਮਿੱਤਰ ਰੀਨਾ ਰਾਏ ਉਸ ਨਾਲ ਸੀ। ਉਸਨੇ ਦੱਸਿਆ ਕਿ ਦੀਪ ਬੇਸੁੱਧ ਪਿਆ ਹੋਇਆ ਸੀ। ਉਸ ਨੇ ਦੀਪ ਨੂੰ ਹਿਲਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਉਸ ਨੇ ਦੀਪ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਸੀ ਤੇ ਹਾਦਸੇ ਵਾਲੀ ਜਗ੍ਹਾ ਦੀ ਜਾਣਕਾਰੀ ਦਿੱਤੀ ਸੀ। ਰੀਨਾ ਰਾਏ ਨੇ ਦੀਪ ਸਿੱਧੂ ਨੂੰ ਸ਼ਹੀਦ ਦਾ ਨਾਮ ਦਿੱਤੇ ਜਾਣ ਸਬੰਧੀ ਉਸਨੇ ਕਿਹਾ ਕਿ ਅਜਿਹਾ ਨਹੀਂ ਹੈ। ਉਹ ਸ਼ਹੀਦ ਨਹੀਂ ਸੀ। ਉਸਨੇ ਕਿਹਾ ਕਿ ਮੈਂ ਦੀਪ ਸਿੱਧੂ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਸਿੱਧੂ ਨੂੰ ਸ਼ਹੀਦ ਨਹੀਂ ਮੰਨਦੀ।  ਰੀਨਾ ਰਾਏ ਨੇ ‘ਵਾਰਿਸ ਪੰਜਾਬ ਦੇ’ ਹੁਣ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਅਕਸਰ ਅੰਮ੍ਰਿਪਾਲ ਨਾਲ ਗੱਲਬਾਤ ਹੁੰਦੀ ਸੀ। ਦੀਪ ਦੀ ਮੌਤ ਤੋਂ ਬਾਅਦ ਵੀ ਅੰਮ੍ਰਿਤਪਾਲ ਨਾਲ ਗੱਲ ਹੁੰਦੀ ਰਹੀ। ਉਸਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਨੇ ਅੰਮ੍ਰਿਤਪਾਲ ਨੂੰ ਬਲਾਕ ਕੀਤਾ ਹੋਇਆ ਸੀ।