ਚੰਡੀਗਡ਼੍ਹ, 11 ਫਰਵਰੀ : ਚਿਤਕਾਰਾ ਯੂਨੀਵਰਸਿਟੀ ਅਤੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗਡ਼੍ਹ ਅਤੇ ਪੰਚਕੂਲਾ ਨੇ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਐਜੂਕੇਸ਼ਨ ਫ਼ਾਰ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ (ਯੂਨੈਸਕੋ ਐਮਜੀਆਈਈਪੀ) ਨਾਲ ਐਮਓਯੂ ’ਤੇ ਹਸਤਾਖਰ ਕੀਤੇ ਗਏ। ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਐਮਓਯੂ ’ਤੇ ਹਸਤਾਖਰ ਕਰਨ ਲਈ ਯੂਨੈਸਕੋ ਐਮਜੀਆਈਈਪੀ ਦੇ ਪ੍ਰਤੀਨਿਧਾਂ ਨੇ ਚਿਤਕਾਰਾ ਸਕੂਲਾਂ ਅਤੇ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ, ਉਪਰੋਕਤ ਵਿਦਿਅਕ ਸੰਸਥਾਵਾਂ ਅਤੇ ਯੂਨੈਸਕੋ ਐਮਜੀਆਈਈਪੀ ਦੇ ਪ੍ਰਤੀਨਿਧਾਂ ਨੇ ਇੱਕ ਦੂਜੇ ਨਾਲ ਆਪਣੀਆਂ ਵਿੱਦਿਅਕ ਅਤੇ ਖੋਜ ਭਰਪੂਰ ਪਰੰਪਰਾਵਾਂ ਦਾ ਆਦਾਨ-ਪ੍ਰਦਾਨ ਕੀਤਾ, ਜੋ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੈਂਬਰ ਦੇਸ਼ਾਂ ਦੁਆਰਾ ਸਹਿਮਤੀ ਅਨੁਸਾਰ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (ਐਸਡੀਜੀ) ਨੂੰ ਲਾਗੂ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਐਮਜੀਆਈਈਪੀ, ਨਵੀਂ ਦਿੱਲੀ ਸਥਿਤ ਯੂਨੈਸਕੋ ਦੀ ਪਹਿਲੇ ਦਰਜੇ ਦੀ ਖੋਜ ਸੰਸਥਾ ਹੈ। ਇਹ ਦੁਨੀਆ ਭਰ ਵਿੱਚ ਸ਼ਾਂਤੀਪੂਰਨ ਅਤੇ ਟਿਕਾਊ ਸਮਾਜਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਵੱਲ ਕੰਮ ਕਰਕੇ ਟਿਕਾਊ ਵਿਕਾਸ ਟੀਚਾ (ਐਸਡੀਜੀ) 4.7 ਨੂੰ ਪ੍ਰਾਪਤ ਕਰਨ ’ਤੇ ਕੇਂਦਰਿਤ ਹੈ। ਇੰਸਟੀਚਿਊਟ ਅਜਿਹੇ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ, ਜੋ ਸਮਾਜਿਕ ਅਤੇ ਭਾਵਨਾਤਮਕ ਸਿੱਖਿਆ (ਐਸਈਐਲ), ਨਵੀਨਤਾਕਾਰੀ ਡਿਜੀਟਲ ਸਿੱਖਿਆ, ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦੇ ਹਨ। ਉਕਤ ਸਹਿਯੋਗ ਦੁਆਰਾ, ਚਿਤਕਾਰਾ ਯੂਨੀਵਰਸਿਟੀ ਅਤੇ ਸਕੂਲ ਨੌਜਵਾਨਾਂ ਅਤੇ ਅਧਿਆਪਕਾਂ ਵਿੱਚ ਟਿਕਾਊਪਣ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ਅਤੇ ਸਮਾਜਿਕ ਅਤੇ ਭਾਵਨਾਤਮਕ ਯੋਗਤਾਵਾਂ ਜਿਵੇਂ ਕਿ ਲੱਚਕਤਾ, ਸਵੈ-ਦਇਆ ਅਤੇ ਭਾਵਨਾਤਮਕ ਨਿਯਮ ਨੂੰ ਹੋਰ ਵਿਕਸਿਤ ਕਰਨਗੇ। ਯੂਨੈਸਕੋ ਇੰਸਟੀਚਿਊਟ ਦੇ ਸਹਿਯੋਗ ਨਾਲ ਅਤੇ ਇਸ ਐਮਓਯੂ ਰਾਹੀਂ, ਅਸੀਂ ਆਪਣੇ ਨੌਜਵਾਨਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਲਾਈਫ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਐਸਈਐਲ ਦੁਆਰਾ ਬਣਾਏ ਗਏ ਸਵੈ-ਨਿਰਦੇਸ਼ਿਤ ਭਾਵਨਾਤਮਕ ਸਿਖਲਾਈ ਫਾਰ ਇਮਪੈਥੀ ਐਂਡ ਕਾਇਨਡਨੇਸ (ਐਸਈਈਕੇ) ਕੋਰਸ ਰਾਹੀਂ ਹੋਰ ਕੋਰਸਾਂ ਦੀ ਪੇਸ਼ਕਸ਼ ਕਰਾਂਗੇ। ਅਸੀਂ ਇਸ ਗੱਲ ਦੀ ਵੀ ਉਡੀਕ ਕਰ ਰਹੇ ਹਾਂ ਕਿ ਅਸੀਂ ਸਕੂਲਾਂ ਲਈ ਐਸਈਐਲ ਅਤੇ ਡਿਜੀਟਲ ਅਧਿਆਪਕ ਕੋਰਸਾਂ ਰਾਹੀਂ ਆਪਣੇ ਅਧਿਆਪਕਾਂ ਲਈ ਸਮਾਜਿਕ ਅਤੇ ਭਾਵਨਾਤਮਕ ਸਿੱਖਿਆ ਨੂੰ ਮੁੱਖ ਧਾਰਾ ਵਿੱਚ ਕਿਵੇਂ ਲਿਆ ਸਕਦੇ ਹਾਂ ਅਤੇ ਆਪਣੇ ਖੁਦ ਦੇ ਫੈਸਲੇ ਲੈਣ ਵਾਲਿਆਂ ਲਈ ਐਸਈਐਲ ਦੀ ਵਰਤੋਂ ਕਰਨ ਦੇ ਮੋਹਰੀ ਵਿਚਾਰ ਵੱਲ ਵਧ ਸਕਦੇ ਹਾਂ। ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ, ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗਡ਼੍ਹ ਅਤੇ ਪੰਚਕੂਲਾ ਦੀ ਡਾਇਰੈਕਟਰ ਡਾ: ਨਿਆਤੀ ਚਿਤਕਾਰਾ ਅਤੇ ਚਿਤਕਾਰਾ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਅਤੇ ਐਸੋਸੀਏਟ ਡਾਇਰੈਕਟਰ ਡਾ: ਹਨੀ ਚਿਤਕਾਰਾ ਨੇ ਇਸ ਐਮਓਯੂ ’ਤੇ ਹਸਤਾਖਰ ਕੀਤੇ। ਯੂਨੈਸਕੋ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਐਜੂਕੇਸ਼ਨ ਫਾਰ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ ਦੀ ਸੀਨੀਅਰ ਪ੍ਰੋਗਰਾਮ ਅਫਸਰ ਸ਼੍ਰੀਮਤੀ ਅੰਮਾਰਾ ਮਾਰਟਿਨਸ, ਸੀਨੀਅਰ ਪ੍ਰੋਗਰਾਮ ਅਫਸਰ ਅਤੇ ਨੈਸ਼ਨਲ ਪ੍ਰੋਗਰਾਮ ਅਫ਼ਸਰ ਡਾ: ਰਿਚਾ ਬਾਂਸਲ ਦੀ ਮੌਜੂਦਗੀ ਵਿੱਚ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਅਤੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ, ਡਾ. ਮਧੂ ਚਿਤਕਾਰਾ ਨੇ ਕਿਹਾ, ਕਿ ‘‘ਯੂਨੈਸਕੋ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਐਜੂਕੇਸ਼ਨ ਫਾਰ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ ਨਾਲ ਸਮਝੌਤਾ ਸਿਰਫ ਬਾਲਗਾਂ ਲਈ ਹੀ ਨਹੀਂ, ਸਗੋਂ ਦੇਸ਼ ਦੇ ਗਤੀਸ਼ੀਲ ਬੱਚਿਆਂ ਦੇ ਸਾਂਝੇ ਯਤਨਾਂ ਦੁਆਰਾ ਸੱਚ-ਮੁੱਚ ਹਰਿਆਲੀ ਅਤੇ ਸਿਹਤਮੰਦ ਸਥਾਨਾਂ ਦੀ ਸਥਾਪਨਾ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ, ਸਾਡੇ ਲਈ ਇਹ ਸਮੇਂ ਦੀ ਲੋਡ਼ ਹੈ ਕਿ ਅਸੀਂ ਨੌਜਵਾਨਾਂ ਨੂੰ ਉਨ੍ਹਾਂ ਦੇ ਸਮਾਜਾਂ ਵਿੱਚ ਇੱਕ ਫਰਕ ਲਿਆਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੀਏ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨੌਜਵਾਨਾਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰੇਗਾ।