ਚੰਡੀਗੜ੍ਹ, 22 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ’ਚ ਨਿਵੇਸ਼ ਲਈ ਹੈਦਰਾਬਾਦ ਵਿਖੇ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਤੇ ਤੰਜ਼ ਕਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੂਜੇ ਸੂਬਿਆਂ ’ਚ ਨਿਵੇਸ਼ ਲਈ ਘੁੰਮ ਰਹੇ ਹਨ, ਪਰ ਪੰਜਾਬ ਵਿੱਚੋਂ ਉਦਯੋਗਪਤੀ ਦੌੜ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਉਦਯੋਗਪਤੀ ਅਗਵਾ ਤੇ ਫਿਰੌਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਉਨ੍ਹਾਂ ਦਾ ਤੁਹਾਡੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਥਿਤੀ ਦਾ ਇਹ ਸੱਚਾ ਪ੍ਰਮਾਣ ਹੈ। ਜਿਵੇਂ ਕਿ ਤੁਸੀਂ ਨਿਵੇਸ਼ ਦੀ ਮੰਗ ਕਰਨ ਲਈ ਘੁੰਮ ਰਹੇ ਹੋ ਪਰ ਤੁਹਾਡੇ ਆਪਣੇ ਉਦਯੋਗਪਤੀ ਪੰਜਾਬ ਤੋਂ ਭੱਜ ਰਹੇ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਅਸਫਲ ਕਰ ਦਿੱਤਾ ਹੈ। ਪੰਜਾਬ ਦੇ ਉਦਯੋਗਪਤੀ ਅਗਵਾ ਤੇ ਫਿਰੌਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਤੁਹਾਡੀ ਸਰਕਾਰ ਤੋਂ ਵਿਸ਼ਵਾਸ ਗੁਆ ਚੁੱਕੇ ਹਨ।