ਨਵੀਂ ਦਿੱਲੀ (ਪੀਟੀਆਈ) : ਤਜਰਬੇਕਾਰ ਡਰੈਗ ਫਲਿਕਰ ਹਰਮਨਪ੍ਰਰੀਤ ਸਿੰਘ ਅਗਲੇ ਆਸਟ੍ਰੇਲੀਆ ਦੇ ਦੌਰੇ ਲਈ ਭਾਰਤ ਦੀ 23 ਮੈਂਬਰੀ ਮਰਦ ਹਾਕੀ ਟੀਮ ਦੇ ਕਪਤਾਨ ਹੋਣਗੇ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਭਾਰਤੀ ਟੀਮ 26 ਨਵੰਬਰ ਤੋਂ ਐਡੀਲੇਡ ਵਿਚ ਸ਼ੁਰੂ ਹੋ ਰਹੇ ਦੌਰੇ 'ਤੇ ਪੰਜ ਮੈਚ ਖੇਡੇਗੀ ਜੋ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹਨ। ਅਮਿਤ ਰੋਹੀਦਾਸ ਨੂੰ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਹੈ। ਪਿਛਲੇ ਦਿਨੀਂ ਐੱਫਆਈਐੱਚ ਪ੍ਰਰੋ ਲੀਗ 'ਚ ਨਿਊਜ਼ੀਲੈਂਡ 'ਤੇ ਮਿਲੀ ਦੋਹਰੀ ਜਿੱਤ ਵਿਚ ਹਰਮਨਪ੍ਰਰੀਤ ਟੀਮ ਦੇ ਕਪਤਾਨ ਸਨ। ਭਾਰਤੀ ਟੀਮ ਵਿਚ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠ ਤੇ ਪੀਆਰ ਸ਼੍ਰੀਜੇਸ਼, ਡਿਫੈਂਡਰ ਵਰੁਣ ਕੁਮਾਰ, ਜਰਮਨਪ੍ਰਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰ ਤੇ ਨੀਲਮ ਸੰਜੀਪ ਸੇਸ, ਮਿਡਫੀਲਡਰ ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਮੁਹੰਮਦ ਰਹੀਲ ਮੌਸੀਨ, ਰਾਜ ਕੁਮਾਰ ਪਾਲ, ਨੀਲਾਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ, ਹਾਰਦਿਕ ਸਿਘ, ਮਨਪ੍ਰਰੀਤ ਸਿੰਘ ਤੇ ਸੁਮਿਤ, ਫਾਰਵਰਡ ਮਨਦੀਪ ਸਿੰਘ, ਦਿਲਪ੍ਰਰੀਤ ਸਿੰਘ, ਅਭਿਸ਼ੇਕ ਤੇ ਸੁਖਜੀਤ ਸਿੰਘ ਸ਼ਾਮਲ ਹਨ।