- ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ 21 ਵਰਗ ਗਰੁੱਪ ਲੜਕਿਆਂ ਵਿੱਚ ਪਿੰਡ ਚੌਂਦਾ ਨੇ ਪਿੰਡ ਬਨਭੌਰਾ ਦੀ ਟੀਮ ਨੂੰ ਹਰਾਇਆ
ਅਮਰਗੜ੍ਹ 07 ਸਤੰਬਰ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਦਾ ਅੱਜ ਦੂਜਾ ਪੜਾਅ 'ਚ ਬਲਾਕ ਅਮਰਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਖੇਡ ਗਰਾਊਂਡ ਵਿਖੇ ਖਿਡਾਰੀਆਂ ਨੇ ਆਪਣੇ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ। ਬਲਾਕ ਅਮਰਗੜ੍ਹ ਦੀਆਂ ਖੇਡਾਂ ਦਾ ਦੂਜਾ ਦਿਨ ਵੀ ਸ਼ਾਨਦਾਰ ਰਿਹਾ । ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਸ੍ਰੀ ਗੁਰਦੀਪ ਸਿੰਘ ਨੇ ਬਲਾਕ ਅਮਰਗੜ੍ਹ ਦੀ ਖੇਡਾਂ ਦਾ ਨਿੱਜੀ ਤੌਰ ਤੇ ਜਾਇਜ਼ਾ ਲਿਆ ਅਤੇ ਖਿਡਾਰੀਆਂ ਦੀ ਹੌਸਲਾ ਹਫਜਾਈ ਕੀਤੀ । ਇਸ ਮੌਕੇ ਖੇਡ ਵਿਭਾਗ ਦੇ ਕੋਚ ਅਤੇ ਸਿੱਖਿਆ ਵਿਭਾਗ ਦੇ ਵੱਖ ਵੱਖ ਖੇਡਾਂ ਦੇ ਅਫ਼ਸਰ ਮੌਜੂਦ ਸਨ । ਦੂਜੇ ਦਿਨ ਦੀਆਂ ਖੇਡਾਂ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ । ਅਥਲੈਟਿਕਸ ਵਿੱਚ 400 ਮੀਟਰ ਅੰਡਰ 21 ਲੜਕਿਆਂ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ,ਸਿਮਰਨਜੀਤ ਸਿੰਘ ਨੇ ਦੂਸਰਾ ਸਥਾਨ ,400 ਮੀਟਰ ਅੰਡਰ 17 ਲੜਕਿਆਂ ਵਿੱਚ ਸਾਹਿਲ ਪ੍ਰੀਤ ਸਿੰਘ ਨੇ ਪਹਿਲਾ, ਗੁਰਜੰਟ ਸਿੰਘ ਨੇ ਦੂਜਾ ਅਤੇ ਇੰਦਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਅੰਡਰ 17 ਲੜਕੀਆਂ ਵਿੱਚ ਹਰਮਨ ਜੋਤ ਕੌਰ ਨੇ ਪਹਿਲਾ ਅਤੇ ਸਿਮਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 60 ਮੀਟਰ ਅੰਡਰ 14 ਲੜਕਿਆਂ ਵਿੱਚ ਜਤਿਨ ਵਾਲੀਆ ਨੇ ਪਹਿਲਾ, ਸੁਖਵੀਰ ਸਿੰਘ ਨੇ ਦੂਜਾ ਅਤੇ ਜਸਮੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। 60 ਮੀਟਰ ਅੰਡਰ 14 ਲੜਕੀਆਂ ਵਿੱਚ ਮਹਿਕ ਪ੍ਰੀਤ ਕੌਰ ਨੇ ਪਹਿਲਾ, ਅਫਸਾਲਾ ਖ਼ਾਤੂਨ ਨੇ ਦੂਜਾ ਅਤੇ ਨਾਹਿਦਾ ਪ੍ਰਵੀਨ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਅੰਡਰ 21 ਪੁਰਸ਼ ਵਿੱਚ ਕਰਨਵੀਰ ਸਿੰਘ ਨੇ ਪਹਿਲਾ, ਸਹਿਜ ਦੀਪ ਸਿੰਘ ਨੇ ਦੂਸਰਾ ਅਤੇ ਜਤਿਨ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਅੰਡਰ 17 ਲੜਕੀਆਂ ਵਿੱਚ ਮਹਿਕ ਪ੍ਰੀਤ ਕੌਰ ਨੇ ਪਹਿਲਾ, ਜੋਤੀ ਕੌਰ ਨੇ ਦੂਜਾ ਅਤੇ ਸਾਨੀਆ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਅੰਡਰ 17 ਲੜਕਿਆਂ ਵਿੱਚ ਦਿਲਪ੍ਰੀਤ ਸਿੰਘ ਨ ਪਹਿਲਾ, ਆਰੀਅਨ ਕੁਮਾਰ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। 1500 ਮੀਟਰ ਲੜਕਿਆ ਅੰਡਰ 21 ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਸਰਾ ਅਤੇ ਪ੍ਰਭਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਸ਼ੂਟਿੰਗ ਵਿੱਚ ਬਾਗੜੀਆਂ ਦੀ ਟੀਮ ਨੇ ਬਿਨਜੋਕੀ ਦੀ ਟੀਮ ਨੂੰ 20 ਨਾਲ ਹਰਾਇਆ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ ਵਿੱਚ ਅਮਰਗੜ੍ਹ ਦੀ ਟੀਮ ਨੇ ਲਾਂਗੜੀਆਂ ਪਿੰਡ ਦੀ ਟੀਮ ਨੂੰ 31 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ 21 ਵਰਗ ਗਰੁੱਪ ਲੜਕਿਆਂ ਵਿੱਚ ਪਿੰਡ ਚੌਂਦਾ ਨੇ ਪਿੰਡ ਬਨਭੌਰਾ ਦੀ ਟੀਮ ਨੂੰ ਹਰਾਇਆ