ਨਕੋਦਰ, 13 ਅਪ੍ਰੈਲ : ਨਕੋਦਰ ਦੇ ਪਿੰਡ ਸ਼ੰਕਰ ਵਿਖੇ ਵਿਸਾਖੀ ਦੇ ਤਿਓਹਾਰ ਨੂੰ ਮੁੱਖ ਰੱਖਦਿਆਂ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਬੂਾ ਸਿੰਘ (62), ਮਹਿੰਦਰਪਾਲ ਸਿੰਘ (42) ਵਾਸੀ ਬਜੂਹਾਂ ਕਲਾਂ ਵਜੋਂ ਹੋਈ ਹੈ। ਜਦੋਂ ਕਿ ਕਰਨਦੀਪ ਸਿੰਘ, ਗੁਰਸ਼ਿੰਦਰ ਸਿੰਘ ਵਾਸੀ ਜਲੰਧਰ ਤੇ ਦਾਰਾ ਬਜੂਹਾ ਝੁਲਸੇ ਗਏ। ਜਾਣਕਾਰੀ ਅਨੁਸਾਰ ਜਿੱਥੇ ਨਿਸ਼ਾਨ ਸਾਹਿਬ ਤੇ ਚੋਲਾ ਚੜਾਇਆ ਜਾ ਰਿਹਾ ਸੀ, ਉਹ ਸੰਧੂ ਪਰਿਵਾਰ ਦੇ ਖੂਹ ਤੇ ਖੇਤਾਂ ਵਿੱਚ ਬਣੀ ਹੋਈ ਸ਼ਹੀਦਾਂ ਦੀ ਜਗ੍ਹਾ ਹੈ। ਜਦੋਂ ਉਕਤ ਵਿਅਕਤੀ ਨਿਸ਼ਾਨ ਸਾਹਿਬ ਚੜਾ ਰਹੇ ਸਨ ਤਾਂ ਉਹ ਇੱਕ ਸਾਇਡ ਨੂੰ ਝੁੱਕ ਗਿਆ, ਜਿਸ ਕਾਰਨ ਉਹ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ ਅਤੇ ਇਹ ਘਟਨਾਂ ਵਾਪਰ ਗਈ। ਇਸ ਘਟਨਾਂ ਸਬੰਧੀ ਸ਼ੰਕਰ ਪੁਲਿਸ ਚੌਂਕੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾਂ ਬਾਰੇ ਪਤਾ ਲੱਗਾ, ਤਾਂ ਉਹ ਤੁਰੰਤ ਘਟਨਾਂ ਵਾਲੀ ਥਾਂ ਪੁੱਜੇ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਪਿੰਡ ਬਜੂਹਾਂ ਕਲਾਂ ਦੇ ਵਾਸੀ ਹਨ, ਉਨ੍ਹਾਂ ਦੀ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਜ਼ਮੀਨ ਪਿੰਡ ਸ਼ੰਕਰ ਵਿਖੇ ਹੀ ਹੈ, ਜੋ ਕੁੱਝ ਦਿਨ ਪਹਿਲਾਂ ਹੀ ਇੱਥੋਂ ਬਜੂਹਾਂ ਕਲਾਂ ਵਿਖੇ ਗਏ ਸਨ। ਮ੍ਰਿਤਕ ਪਰਿਵਾਰਿਕ ਮੈਂਬਰ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾਂ ਕਲਾਂ ਨੇ ਦੱਸਿਆ ਕਿ ਅੱਜ ਵਿਸਾਖੀ ਦਾ ਤਿਓਹਾਰ ਹੋਣ ਕਾਰਨ ਉਹ ਸ਼ਹੀਦਾਂ ਦੀ ਜਗ੍ਹਾ ਤੇ ਨਿਸ਼ਾਨ ਸਾਹਿਬ ;ਤੇ ਚੋਲਾ ਚੜਾਉਣ ਦੀ ਸੇਵਾ ਕਰ ਰਹੇ ਸਨ ਕਿ ਨਿਸ਼ਾਨ ਸਾਹਿਨ ਇੱਕ ਸਾਇਡ ਨੂੰ ਝੁੱਕ ਗਿਆ ਅਤੇ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਲੱਗ ਗਿਆ, ਜਿਸ ਕਾਰਨ ਉੱਪਰ ਚੜ੍ਹੇ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਇਸ ਘਟਨਾਂ ਵਿੱਚ ਦੋ ਦੀ ਮੌਕੇ ਤੇ ਮੌਤ ਹੋ ਗਈ ਤੇ ਤਿੰਨ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ੁਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।