ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਏਪੀ ਢਿੱਲੋਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ। ਏ. ਪੀ. ਨੇ ਤਸਵੀਰ ਨਾਲ ਲਿਖਿਆ, ‘‘ਮੇਰੇ ਕੈਲੀਫੋਰਨੀਆ ਦੇ ਜਿੰਨੇ ਵੀ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਇਹ ਦੱਸਦਿਆਂ ਬੇਹੱਦ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਸਾਨ ਫਰਾਂਸਿਸਕੋ ਤੇ ਲਾਸ ਏਂਜਲਸ ਦੇ ਸ਼ੋਅਜ਼ ਮੁਲਤਵੀ ਹੋ ਗਏ ਹਨ ਕਿਉਂਕਿ ਉਸ ਨੂੰ ਟੂਰ ਦੌਰਾਨ ਗੰਭੀਰ ਸੱਟ ਲੱਗੀ ਹੈ। ਉਹ ਠੀਕ ਹਨ ਤੇ ਪੂਰੀ ਤਰ੍ਹਾਂ ਵਾਪਸੀ ਦੀ ਉਮੀਦ ਕਰ ਰਿਹਾ ਹਾਂ।’ ਏ. ਪੀ. ਨੇ ਅੱਗੇ ਲਿਖਿਆ, ‘‘ਹਾਲਾਂਕਿ ਮੈਂ ਇਸ ਸਮੇਂ ਕੋਈ ਵੀ ਪ੍ਰੋਗਰਾਮ ਪੇਸ਼ ਦੀ ਹਾਲਤ ’ਚ ਨਹੀਂ ਹਾਂ। ਮੈਂ ਇਸ ਦੇਰੀ ਲਈ ਤੁਹਾਡੇ ਸਾਰਿਆਂ ਕੋਲੋਂ ਮੁਆਫ਼ੀ ਮੰਗਦਾ ਹਾਂ। ਤੁਹਾਨੂੰ ਸਾਰਿਆਂ ਨੂੰ ਕੁਝ ਹੀ ਹਫ਼ਤਿਆਂ ’ਚ ਮਿਲਾਂਗਾ।’’ ਇਸ ਦੇ ਨਾਲ ਹੀ ਏ. ਪੀ. ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ੋਅਜ਼ ਦੀ ਬੁਕਿੰਗ ਕਰਵਾ ਰੱਖੀ ਹੈ, ਉਨ੍ਹਾਂ ਲਈ ਇਹ ਬੁਕਿੰਗ ਰੀਸ਼ੈਡਿਊਲ ਹੋਏ ਸ਼ੋਅਜ਼ ਤਕ ਵੈਲਿਡ ਰਹੇਗੀ। ਦੱਸ ਦੇਈਏ ਕਿ ਏ. ਪੀ. ਢਿੱਲੋਂ ਦਾ 1 ਨਵੰਬਰ ਨੂੰ ਸਾਨ ਫਰਾਂਸਿਸਕੋ ’ਚ ਹੋਣ ਵਾਲਾ ਸ਼ੋਅ ਹੁਣ 13 ਦਸੰਬਰ ਨੂੰ ਹੋਵੇਗਾ, ਉਥੇ 2 ਨਵੰਬਰ ਨੂੰ ਹੋਣ ਵਾਲਾ ਸ਼ੋਅ 14 ਦਸੰਬਰ ਨੂੰ ਹੋਵੇਗਾ। ਲਾਸ ਏਂਜਲਸ ’ਚ ਏ. ਪੀ. ਦਾ 4 ਨਵੰਬਰ ਨੂੰ ਹੋਣ ਵਾਲਾ ਸ਼ੋਅ ਹੁਣ 11 ਦਸੰਬਰ ਨੂੰ ਹੋਵੇਗਾ।