ਪਟਿਆਲਾ ਪੁਲਿਸ ਨੇ ਅੰਤਰਰਾਜੀ ਡਰੱਗ ਡੀਲਰ ਨੂੰ 3.50 ਕਿਲੋਗ੍ਰਾਮ ਸਮੈਕ, 6.50 ਲੱਖ ਦੀ ਡਰੱਗ ਮਨੀ ਸਮੇਤ ਕੀਤਾ ਕਾਬੂ

ਪਟਿਆਲਾ, 20 ਜਨਵਰੀ 2025 : ਥਾਣਾ ਸਿਵਲ ਲਾਈਨਜ਼ ਪੁਲਿਸ ਦੀ ਟੀਮ ਨੇ ਇੱਕ ਵੱਡੇ ਅੰਤਰਰਾਜੀ ਡਰੱਗ ਡੀਲਰ ਨੂੰ ਗ੍ਰਿਫਤਾਰ ਕੀਤਾ ਅਤੇ 3.50 ਕਿਲੋਗ੍ਰਾਮ ਸਮੈਕ ਦੇ ਨਾਲ 6.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਦੋਸ਼ੀ ਪਹਿਲਾ ਵੀ NDPS ਕੇਸ ਵਿੱਚ ਵੀ ਲੋੜੀਂਦਾ ਸੀ। ਹਰਿਆਣਾ ਦੇ ਕਰੁਕਸੇਤਰ ਜਿਲ੍ਹੇ ਦੇ ਪਿੰਡ ਸਲਪਾਨੀ ਦਾ ਰਹਿਣ ਵਾਲਾ ਓਕਾਰ ਸਿੰਘ ਅਪਰਾਧੀ ਪਿਛੋਕੜ ਦਾ ਵਿਅਕਤੀ ਹੈ, ਜਿਸ ਕੋਲੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਅਲਟੋ ਕਾਰ ਦੀ ਤਲਾਸੀ ਦੌਰਾਨ 3.50 ਕਿੱਲੋ ਸਮੈਕ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਡਾ ਨਾਨਕ ਸਿੰਘ ਨੇ ਦੱਸਿਆ ਕਿ ਮੂਖਬਰੀ ਦੇ ਅਧਾਰ ਤੇ ਸਿਵਲ ਲਾਈਨ ਪੁਲਿਸ ਨੇ ਓਕਾਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਓਕਾਰ ਸਿੰਘ ਤੇ ਪਹਿਲਾਂ ਵੀ ਹਰਿਆਣਾ ਵਿੱਚ ਕੇਸ ਦਰਜ ਹਨ ਅਤੇ ਉਹ ਹਰਿਆਣਾ ਪੁਲਿਸ ਦਾ ਭਗੋੜਾ ਮੁਲਜਮ ਹੈ। ਐਸਐਸਪੀ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਇਹ ਸਭ ਤੋ ਵੱਡੀ ਸਮੈਕ ਦੀ ਰਿਕਵਰੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਡ ਹਾਸ਼ਲ ਕਰਕੇ ਡੂੰਗਾਈ ਨਾਲ ਤਫਤੀਸ ਕੀਤੀ ਜਾਵੇਗੀ।