ਨਵੀਂ ਦਿੱਲੀ : ਕੇਂਦਰੀ ਜਾਂਚ ਏਜੇਂਸੀ ਐਨ.ਆਈ.ਏ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਅਤੇ ਗੈਂਗਸਟਰ-ਟੇਰਰਿਸਟ ਕੇਸ ਦੀ ਜਾਂਚ ਵਿੱਚ ਪੰਜਾਬੀ ਸਿੰਗਰ ਅਫਸਾਨਾ ਖਾਨ ਨੂੰ ਸੰਮਨ ਭੇਜਿਆ ਹੈ। ਜਿਸ ਤੋਂ ਬਾਅਦ ਹੁਣ ਅਫਸਾਨਾ ਖਾਨ ਤੋਂ ਦਿੱਲੀ 'ਚ ਐਨ.ਆਈ.ਏ ਹੈਡ-ਕੁਆਟਰ 'ਚ ਪੁੱਛ-ਗਿੱਛ ਹੋ ਸਕਦੀ ਹੈ। ਹਾਲ 'ਚ ਐਨ ਆਈ ਏ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਪੰਜਾਬ 'ਚ ਕੀਤੀਆਂ ਗਈਆਂ ਰੇਡਾਂ ਦੌਰਾਨ ਅਫਸਾਨਾ ਖਾਨ ਐਨ.ਆਈ.ਏ ਦੇ ਰਾਡਾਰ 'ਤੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਆਪਸੀ ਰੰਜਿਸ਼ ਦੇ ਕਾਰਨ ਹੋਇਆ ਹੈ। ਐਨ.ਆਈ.ਏ ਹੁਣ ਇਸਦੀ ਜਾਂਚ ਕਰੇਗੀ ਕਿ ਆਖਿਰ ਲਾਰੈਂਸ ਗਰੁੱਪ ਦੀ ਰਡਾਰ 'ਤੇ ਸਿੱਧੂ ਕਿਉਂ ਸੀ ਅਤੇ ਉਸ ਦਾ ਨਾਂਅ ਵਾਰ-ਵਾਰ ਬੰਬੀਹਾ ਗਰੁੱਪ ਦੇ ਨਾਲ ਕਿਉਂ ਨਾਲ ਜੋੜਿਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਅਫਸਾਨਾ ਖਾਨ ਤੋਂ ਪੁੱਛਗਿੱਛ ਹੋਵੇਗੀ।