ਰੂਪਨਗਰ : ਡੇਂਗੂ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਤਹਿਤ ਸਿਵਲ ਸਰਜਨ ਰੂਪਨਗਰ ਡਾ: ਪਰਮਿੰਦਰ ਕੁਮਾਰ ਵੱਲੋਂ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੋਕੇ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਹਿੱਤ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਘਰਖ਼ ਘਰ ਜਾ ਕੇ ਸਰਵੇ, ਫੋਗਿੰਗ, ਜਾਗਰੂਕਤਾ ਸੈਮੀਨਾਰ, ਵਾਰਨਿੰਗ ਚਲਾਨ ਆਦਿ ਕੀਤੇ ਜਾ ਰਹੇ ਹਨ।ਡੇਂਗੂ ਤੇ ਠੱਲ੍ਹ ਪਾਉਣ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਵੀ ਜਰੂਰੀ ਹੈ ਇਸੇ ਮੰਤਵ ਤਹਿਤ ਅੱਜ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਨਰਸਿੰਗ ਿਿਵਦਆਰਥਾਂ ਵੱਲੋ ਉਚੀ ਅਵਾਜਾਂ ਵਿੱਚ ਸਲੋਗਨ ਬੋਲਖ਼ਬੋਲ ਕੇ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੋਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਪ੍ਰਭਲੀਨ ਕੋਰ ਨੇ ਦੱਸਿਆ ਕਿ ਡੇਂਗੂ ਤੋ ਘਬਰਾਉਣ ਦੀ ਨਹੀਂ, ਬਲਕਿ ਸੱਤਰਕ ਰਹਿਣ ਦੀ ਜਰੂਰਤ ਹੈ।ਉਹਨਾਂ ਦੱਸਿਆ ਕਿ ਉਹਨਾਂ ਦੱਸਿਆ ਕਿ ਰਾਤ ਨੂੰ ਪੂਰੀ ਬਾਂਹ ਦੇ ਕੱਪੜੇ, ਮੱਛਰਦਾਨੀ ਦਾ ਉਪਯੋਗ, ਮੱਛਰ ਨਾਸਕ ਕਰੀਮਾਂ ਤੇ ਸਪਰੇਅ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਆਪਣੇ ਆਸਖ਼ਪਾਸ ਸਫਾਈ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ, ਕੂਲਰਾਂ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ।ਜਦੋ ਵੀ ਫੋਗਿੰਗ ਕਰਨ ਲਈ ਸਿਹਤ ਵਿਭਾਗ ਜਾਂ ਨਗਰ ਕੋਸਲ ਦੀਆਂ ਟੀਮਾਂ ਆਂਉਦੀਆਂ ਹਨ ਤਾਂ ਘਰਾਂ ਦੇ ਦਰਵਾਜੇ ਖਿੜਕੀਆਂ ਖੁੱਲੀਆਂ ਰੱਖਣੀਆਂ ਚਾਹੀਦਆਂ ਹਨ। ਫਰਿੱਜਾਂ ਦੀਆਂ ਬੈਕਸਾਈਡ ਤੇ ਬਣੀਆਂ ਟਰੇਆਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਜੇਕਰ ਡੇਂਗੂ ਬੁਖਾਰ ਦਾ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਸਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਜਾਣਾ ਚਾਹੀਦਾ ਹੈ, ਜਿੱਥੇ ਕਿ ਡੇਂਗੂ ਬੁਖਾਰ ਦੀ ਜਾਂਚ ਸਬੰਧੀ ਟੈਸਟ ਮੁਫਤ ਉਪਲਬਧ ਹਨ। ਇਸ ਮੋਕੇ ਜਿਲ੍ਹਾ ਸਿਹਤ ਅਫਸਰ ਡ੍ਹਾ ਹਰਮਿੰਦਰ ਸਿੰਘ, ਐਸ.ਐਮ.ਓ. ਡ੍ਹਾ ਤਰਸੇਮ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਹਰਚਰਨ ਸਿੰਘ ਬਰਾੜ, ਜਿਲ੍ਹਾ ਐਪੀਡੀਮਾਲੋਿਜਸਟ ਡਾ.ਸੁਮੀਤ ਸ਼ਰਮਾ, ਡਿਪਟੀ ਮਾਸ ਮੀਡੀਆ ਅਫਸਰਜ ਮੈਡਮ ਵਿਜੇ ਕੁਮਾਰੀ ਤੇ ਕਮਲੇਸ਼ ਰਾਣੀ, ਅਕਾਂਊਟ ਅਫਸਰ ਮਨਜਿੰਦਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਲਖਵੀਰ ਸਿੰਘ, ਰਣਜੀਤ ਸਿੰਘ ਹਾਜਰ ਸਨ।