ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈ.ਪੀ.ਐਸ. ਚੌਕ ਤੱਕ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਕਿਵੇਂ ਪੁਲਿਸ ਵਲੋਂ ਤਸ਼ੱਦਦ ਢਾਹਿਆ ਜਾਂਦਾ ਹੈ, ਨੂੰ ਨਾਟਕੀ ਰੂਪ ਨਾਲ ਪੇਸ਼ ਕੀਤਾ ਗਿਆ ਤੇ ਵਾਈ.ਪੀ.ਐਸ. ਚੌਕ 'ਤੇ ਡਾਂਗਾਂ ਟੰਗੀਆਂ ਤੇ ਡਾਂਗਾਂ ਵਾਲਾ ਚੌਕ ਦੇ ਨਾਂਅ ਦੇ ਪੋਸਟਰ ਚਿਪਕਾਏ | ਇਸ ਮੌਕੇ ਵਾਈ.ਪੀ.ਐਸ. ਚੌਕ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਪੁਲਿਸ ਵਲੋਂ ਰੋਕਿਆ ਗਿਆ | ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਨਿਰਮਲ ਜੀਰਾ, ਸੁਖਜੀਤ ਨਾਭਾ, ਬਲਵਿੰਦਰ ਨਾਭਾ, ਰਾਜ ਸੁਖਵਿੰਦਰ ਗੁਰਦਾਸਪੁਰ ਤੇ ਸੋਨੀਆ ਪਟਿਆਲਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ 'ਚ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ 'ਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਅਮਨ ਫ਼ਾਜ਼ਿਲਕਾ, ਲਾਡੀ ਮਾਨਸਾ, ਮਨੀ ਸੰਗਰੂਰ, ਗੁਰਦੀਪ, ਗੋਪੀ ਪਟਿਆਲਾ, ਪਰਮ ਫ਼ਾਜ਼ਿਲਕਾ, ਡਾ. ਪਰਵਿੰਦਰ ਲਹੌਰੀਆ, ਗੁਰਪ੍ਰੀਤ ਗੁਰਾਇਆ, ਕੁਲਵਿੰਦਰ ਸਾਮਾ, ਅਸੋਕ ਜਲਾਲਾਬਾਦ, ਰਵਿੰਦਰ ਅਬੋਹਰ, ਪਿ੍ਥਵੀ ਅਬੋਹਰ ਆਦਿ ਮੌਜੂਦ ਸਨ |