ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਲਖਨਊ ਵਿੱਚ ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ਕ ਸੰਮੇਲਨ 2023 ਅਤੇ ਟਰੇਡ ਸ਼ੋਅ ਗਲੋਬਲ ਦਾ ਕੀਤਾ ਉਦਘਾਟਨ
ਲਖਨਊ , 10 ਫਰਵਰੀ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ਕ ਸੰਮੇਲਨ 2023 ਦਾ ਉਦਘਾਟਨ ਕੀਤਾ । ਉਸਨੇ ਗਲੋਬਲ ਟਰੇਡ ਸ਼ੋਅ ਦਾ ਉਦਘਾਟਨ ਵੀ ਕੀਤਾ ਅਤੇ ਪ੍ਰੋਗਰਾਮ ਦੌਰਾਨ ਇਨਵੈਸਟ ਯੂਪੀ 2.0 ਦੀ ਸ਼ੁਰੂਆਤ ਕੀਤੀ । ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ਕ ਸੰਮੇਲਨ 2023 ਉੱਤਰ ਪ੍ਰਦੇਸ਼ ਸਰਕਾਰ ਦਾ ਫਲੈਗਸ਼ਿਪ ਨਿਵੇਸ਼ ਸੰਮੇਲਨ ਹੈ ਜੋ ਸਮੂਹਿਕ ਤੌਰ ' ਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਅਤੇ ਸਾਂਝੇਦਾਰੀ ਬਣਾਉਣ ਲਈ ਨੀਤੀ ਨਿਰਮਾਤਾਵਾਂ , ਉਦਯੋਗ ਦੇ....
‘ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਆਪਣੀ ਤਾਰੀਫ਼ ਵਿਚ ਸੀ। ਉਨ੍ਹਾਂ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ : ਖੜਗੇ
ਨਵੀਂ ਦਿੱਲੀ, ਨਵੀਂ ਦਿੱਲੀ : ਕਾਂਗਰਸ ਨੇ ਪੀਐੱਮ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉੱਥੇ ਹੀ ਹੁਣ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ’ਤੇ ਪਲਟਵਾਰ ਕੀਤਾ ਹੈ। ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਆਪਣੀ ਤਾਰੀਫ਼ ਵਿਚ ਸੀ। ਉਨ੍ਹਾਂ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਬੇਰੁਜ਼ਗਾਰੀ, ਮਹਿੰਗਾਈ, ਅਡਾਨੀ ਮੁੱਦੇ, ਨਿੱਜੀਕਰਨ ’ਤੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਕ....
ਪ੍ਰਧਾਨ ਮੰਤਰੀ ਮੋਦੀ ਨੇ ਦਾਊਦੀ ਬੋਹਰਾ ਮੁਸਲਮਾਨਾਂ ਨਾਲ ਸਬੰਧਤ ਇੱਕ ਵਿਦਿਅਕ ਸੰਸਥਾ ਦੇ ਇੱਕ ਨਵੇਂ ਕੈਂਪਸ ਦਾ ਕੀਤਾ ਉਦਘਾਟਨ
ਮੁੰਬਈ, 10 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮ ਮੁੰਬਈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਈਚਾਰਿਆਂ ਵਿੱਚੋਂ ਇੱਕ ਦਾਊਦੀ ਬੋਹਰਾ ਮੁਸਲਮਾਨਾਂ ਨਾਲ ਸਬੰਧਤ ਇੱਕ ਵਿਦਿਅਕ ਸੰਸਥਾ ਦੇ ਇੱਕ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਅੰਧੇਰੀ ਉਪਨਗਰ ਖੇਤਰ ਦੇ ਮਰੋਲ ਵਿੱਚ ਸਥਿਤ ਦਾਊਦੀ ਬੋਹਰਾ ਭਾਈਚਾਰੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਅਲਜਮੀਆ-ਤੁਸ-ਸੈਫੀਯਾਹ (ਸੈਫੀ ਅਕੈਡਮੀ) ਦੇ ਨਵੇਂ ਕੈਂਪਸ ਵਿੱਚ ਦਾਊਦੀ ਬੋਹਰਾ ਭਾਈਚਾਰੇ ਦੇ ਮੁਖੀ ਸਯਦਨਾ....
ਕੇਂਦਰ ਸਰਕਾਰ ਵੱਲੋਂ ਰਾਜ ਸਭਾ 'ਚ ਦਿੱਤੇ ਗਏ ਅੰਕੜਿਆਂ ਅਨੁਸਾਰ 16 ਲੱਖ ਤੋਂ ਵੱਧ ਭਾਰਤੀਆਂ ਨੇ ਛੱਡੀ ਆਪਣੀ ਨਾਗਰਿਕਤਾ 
ਨਵੀਂ ਦਿੱਲੀ, 09 ਫਰਵਰੀ : ਕੇਂਦਰ ਸਰਕਾਰ ਵੱਲੋਂ ਰਾਜ ਸਭਾ 'ਚ ਦਿੱਤੇ ਗਏ ਅੰਕੜਿਆਂ ਅਨੁਸਾਰ 2011 ਤੋਂ ਹੁਣ ਤੱਕ 16 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਇਹਨਾਂ ਵਿਚੋਂ 2,25,620 ਭਾਰਤੀ ਉਹ ਹਨ, ਜਿਨ੍ਹਾਂ ਨੇ ਪਿਛਲੇ ਸਾਲ ਭਾਰਤੀ ਨਾਗਰਿਕਤਾ ਛੱਡੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ 2015 ਵਿਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 1,31,489 ਸੀ, ਜਦਕਿ 2016 ਵਿਚ 1,41....
ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ, ਪੱਛਮੀ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ 
ਨਵੀਂ ਦਿੱਲੀ, 09 ਫਰਵਰੀ : ਦੇਸ਼ ਦੇ ਪੱਛਮੀ ਇਲਾਕਿਆਂ ਚ ਅਗਲੇ ਕੁੱਝ ਦਿਨਾਂ ਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 9-10 ਫਰਵਰੀ ਦੇ ਦੌਰਾਨ ਭਾਰੀ ਬਾਰਿਸ਼ ਤੇ ਬਰਫ਼ਬਾਰੀ ਹੋਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਅਨੁਸਾਰ 9 ਫਰਵਰੀ ਨੂੰ ਦੇਸ਼ ਦੇ ਕੁੱਝ ਰਾਜਾਂ ਵਿਚ ਹਲਕੀ ਬਾਰਿਸ਼ ਹੋਵੇਗੀ। ਪੰਜਾਬ ਵਿਚ ਅੱਜ ਵੀ ਕਈ ਥਾਵਾਂ ਤੇ ਬੱਦਲ ਛਾਏ ਹੋਏ ਹਨ ਤੇ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ, ਜੰਮੂ-ਕਸ਼ਮੀਰ ਦੇ ਬਹੁਤੇ ਖੇਤਰ, ਲੇਹ-ਲਦਾਖ, ਹਿਮਾਚਲ ਪ੍ਰਦੇਸ਼ ਦੇ ਬਹੁਤੇ....
ਜਿੰਨਾ ਚਿੱਕੜ ਸੁੱਟੋਗੇ, ਉੱਨਾ ਹੀ ਕਮਲ ਖਿੜੇਗਾ” : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 09 ਫ਼ਰਵਰੀ : ਅਡਾਨੀ ਸਮੂਹ ਨਾਲ ਜੁੜੇ ਮਾਮਲੇ 'ਤੇ ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ 'ਤੇ ਜਿੰਨਾ ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਰਾਜ ਸਭਾ 'ਚ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ। "ਕਮਲ" ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ। ਪ੍ਰਧਾਨ ਮੰਤਰੀ ਨੇ ਜਿਵੇਂ ਹੀ ਜਵਾਬ ਦੇਣਾ ਸ਼ੁਰੂ ਕੀਤਾ, ਕਾਂਗਰਸ, ਤ੍ਰਿਣਮੂਲ....
ਛੱਤੀਸਗੜ੍ਹ ‘ਚ ਟਰੱਕ ਦੀ ਟੱਕਰ ਕਾਰਨ ਆਟੋ ਰਿਕਸਾ ਵਿੱਚ ਜਾ ਰਹੇ 7 ਸਕੂਲੀ ਵਿਦਿਆਰਥੀਆਂ ਦੀ ਮੌਤ, 2 ਜਖ਼ਮੀ 
ਕਾਂਕੇਰ, 9 ਫ਼ਰਵਰੀ : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਟਰੱਕ ਦੀ ਟੱਕਰ ਨਾਲ ਇੱਕ ਆਟੋ-ਰਿਕਸ਼ਾ ਵਿੱਚ ਸਫ਼ਰ ਕਰ ਰਹੇ ਸੱਤ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਰਰ ਥਾਣਾ ਖੇਤਰ ਵਿੱਚ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸੱਤ ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਅੱਠ ਸਕੂਲੀ ਬੱਚੇ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਆਪਣੇ ਘਰਾਂ....
ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲਾ ਕੋਲਾ ਹੁਣ ਅਡਾਨੀ ਦੀ ਬੰਦਰਗਾਹ ਤੋਂ ਪਹੁੰਚੇਗਾ ਪੰਜਾਬ, ਮੁੱਦਾ ਗਰਮਾਇਆ
ਨਵੀਂ ਦਿੱਲੀ, 9 ਫ਼ਰਵਰੀ : ਰਾਹੁਲ ਗਾਂਧੀ ਵਲੋਂ ਅਡਾਨੀ ਖਿਲਾਫ ਦਿਤੇ ਬਿਆਨ ਤੋਂ ਬਾਅਦ ਅਡਾਨੀ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ PSPCL ਨੂੰ ਭੇਜੇ ਪੱਤਰ ਵਿੱਚ RSR ਰੂਟ ਦਾ ਖਾਕਾ ਵੀ ਤੈਅ ਕੀਤਾ ਗਿਆ ਹੈ। ਪੰਜਾਬ ਲਈ ਖਾਣਾਂ ਵਿੱਚੋਂ ਕੋਲਾ ਰੇਲ ਰਾਹੀਂ ਪਾਰਾਦੀਪ ਬੰਦਰਗਾਹ ਤੱਕ ਪਹੁੰਚੇਗਾ ਤੇ ਉਥੋਂ ਮੁੰਦਰਾ ਬੰਦਰਗਾਹ ਤੱਕ, ਫਿਰ ਮੁੰਦਰਾ ਬੰਦਰਗਾਹ ਤੋਂ ਰੇਲ ਰਾਹੀਂ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਲਿਆਂਦਾ ਜਾਵੇਗਾ। ਮੁੰਦਰਾ ਪੋਰਟ ਦਾ ਪਰਿਚਾਲਨ....
ਰੋਡਵੇਜ ਬੱਸ ਨੇ ਸੜਕ ਪਾਰ ਕਰ ਰਹੇ ਇੱਕ ਕੰਪਨੀ ਦੇ ਮੁਲਾਜਮਾਂ ਕੁਚਲਿਆ, ਚਾਰ ਦੀ ਮੌਤ
ਨੋਇਡਾ, 9 ਫ਼ਰਵਰੀ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਭਿਆਨਕ ਹਾਦਸਾ ਵਾਪਰਿਆ ਹੈ। ਰੋਡਵੇਜ਼ ਦੀ ਬੱਸ ਨੇ ਸੜਕ ਪਾਰ ਕਰ ਰਹੇ ਇੱਕ ਕੰਪਨੀ ਦੇ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲਪੁਰ ਕੋਤਵਾਲੀ ਇਲਾਕੇ 'ਚ ਜੀ.ਟੀ ਰੋਡ 'ਤੇ ਸਥਿਤ ਹੀਰੋ ਮੋਟਰਜ਼ ਕੰਪਨੀ ਦੇ ਸਾਹਮਣੇ ਰੋਡਵੇਜ਼ ਡਿਪੂ ਦੀ ਬੱਸ ਨੇ ਸੜਕ ਪਾਰ ਕਰ ਰਹੇ ਮੁਲਾਜ਼ਮਾਂ ਨੂੰ ਟੱਕਰ....
ਪੰਜਾਂ ਪਾਣੀਆਂ ਦੀ ਧਰਤੀ ਦਾ ਪਾਣੀ ਇਸ ਵੇਲੇ ਮੁੱਕ ਰਿਹਾ ਤੇ ਸੁੱਕ ਰਿਹਾ ਹੈ : ਸੰਤ ਸੀਚੇਵਾਲ 
ਜਲ ਸ਼ਕਤੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਵਿੱਚ ਸੰਤ ਸੀਚੇਵਾਲ ਨੇ ਉਠਾਏ ਪਾਣੀਆਂ ਦੇ ਮੁੱਦੇ ਨਵੀਂ ਦਿੱਲੀ, 09 ਫਰਵਰੀ : ਪਾਰਲੀਮੈਂਟ ਵੱਲੋਂ ਜਲ ਸ਼ਕਤੀ ਮੰਤਰਾਲੇ ਦੀ ਬਣਾਈ ਸਲਾਹਕਾਰ ਕਮੇਟੀ ਦੀ ਦੇ ਮੈਂਬਰ ਬਣੇ ਪੰਜਾਬ ਤੋਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਉਠਾਏ। ਸੰਤ ਸੀਚੇਵਾਲ ਨੇ ਦੱਸਿਆ ਕਿ ਸਲਾਹਕਾਰ ਕਮੇਟੀ ਵਿੱਚ ਉਨ੍ਹਾਂ ਨੇ ਵਰਤੇ ਗਏ ਪਾਣੀ ਨੂੰ ਮੁੜ ਵਰਤਣ, ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ....
ਝੌਂਪੜੀਆਂ ਨੂੰ ਲੱਗੀ ਅੱਗ ਦੀ ਲਪੇਟ ‘ਚ ਆਉਣ ਕਾਰਨ ਇੱਕ ਬੱਚੀ ਸਮੇਤ ਚਾਰ ਬਚਿਆਂ ਦੀ ਮੌਤ
ਊਨਾ, 9 ਫ਼ਰਵਰੀ : ਹਿਮਾਚਲ ਪ੍ਰਦੇਸ਼ ‘ਚ ਊਨਾ ਜ਼ਿਲ੍ਹੇ ਦੀ ਅੰਬ ਸਬ-ਡਿਵੀਜ਼ਨ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗਣ ਦੀ ਘਟਨਾ ਵਿੱਚ ਇੱਕ ਬੱਚੀ ਸਮੇਤ ਚਾਰ ਬੱਚੇ ਜ਼ਿੰਦਾ ਜਲ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣੇ ਦੇ ਅਧਿਕਾਰੀ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੁੱਗੀਆਂ 'ਚ....
ਆਂਧਰਾ ਪ੍ਰਦੇਸ਼ ‘ਚ ਤੇਲ ਟੈਂਕਰ ਦੀ ਸਫਾਈ ਕਰਨ ਲਈ ਟੈਂਕਰ 'ਚ ਵੜੇ ਸੱਤ ਵਿਅਕਤੀਆਂ ਦੀ ਮੌਤ
ਅਮਰਾਵਤੀ, 9 ਫ਼ਰਵਰੀ : ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ 'ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੰਪਨੀ ਵਿੱਚ ਕੰਮ ਕਰਦੇ ਸੱਤ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਲੋਕ ਫੈਕਟਰੀ 'ਚ ਲੱਗੇ ਤੇਲ ਟੈਂਕਰ ਨੂੰ ਸਾਫ ਕਰਨ ਲਈ ਅੰਦਰ ਵੜ ਗਏ ਸਨ। ਸਫਾਈ ਦੌਰਾਨ ਹੀ ਸੱਤਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਸੱਤ ਮੁਲਾਜ਼ਮਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਪੇਦਾਪੁਰਮ ਮੰਡਲ ਦੇ ਜੀ ਰਾਗਮਪੇਟ ਸਥਿਤ ਅੰਬਾਤੀ....
ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ : ਹਰਸਿਮਰਤ ਕੌਰ ਬਾਦਲ
ਸੂਬੇ ਵੱਲੋਂ ਦੇਸ਼ ਦੀ ਅਨਾਜ ਲੋੜ ਨੂੰ ਪੂਰਾ ਕਰਨ ਵਾਸਤੇ ਯੋਗਦਾਨ ਨੂੰ ਵੇਖਦਿਆਂ ਇਸਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ : ਬਾਦਲ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਪੰਜਾਬ ਨੂੰ ਵੀ ਦਿੱਤੇ ਜਾਣ ਤਾਂ ਜੋ ਇਸ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ : ਬਾਦਲ ਪੰਜਾਬ ਇਕੱਲਾ ਰਾਜ, ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ : ਹਰਸਿਮਰਤ ਕੌਰ ਬਾਦਲ ਨਵੀਂ ਦਿੱਲੀ, 9 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ....
ਕਈ ਸੰਸਦ ਮੈਂਬਰ-ਮੰਤਰੀ ਸਿਰਫ ਹਿੰਦੂ-ਮੁਸਲਿਮ ਹੀ ਕਰਦੇ ਹਨ : ਮਲਿਕਾਰਜੁਨ ਖੜਗੇ 
ਨਵੀਂ ਦਿੱਲੀ, 08 ਫਰਵਰੀ : ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਈ ਸੰਸਦ ਮੈਂਬਰ-ਮੰਤਰੀ ਸਿਰਫ ਹਿੰਦੂ-ਮੁਸਲਿਮ ਹੀ ਕਰਦੇ ਹਨ, ਕੀ ਇਸ ‘ਤੇ ਗੱਲ ਕਰਨ ਲਈ ਹੋਰ ਕੋਈ ਮੁੱਦਾ ਨਹੀਂ ਹੈ। ਦੂਜੇ ਪਾਸੇ ਜਦੋਂ ਕੁਝ ਅਨੁਸੂਚਿਤ ਜਾਤੀ ਦੇ ਲੋਕ ਮੰਦਰ ਜਾਂਦੇ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਨੁਸੂਚਿਤ ਜਾਤੀਆਂ ਨੂੰ ਹਿੰਦੂ ਮੰਨਦੇ ਹਾਂ, ਫਿਰ ਅਸੀਂ ਉਨ੍ਹਾਂ....
ਗੌਤਮ ਮਲਹੋਤਰਾ ਦਾ ਈਡੀ ਨੂੰ ਸੱਤ ਦਿਨ ਦਾ ਮਿਲਿਆ ਰਿਮਾਂਡ
ਨਵੀਂ ਦਿੱਲੀ, 8 ਫਰਵਰੀ : ਰੌਜ਼ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਐਕਸਾਈਜ਼ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕੇ ਕਵਿਤਾ ਦੇ ਆਡੀਟਰ ਨੂੰ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਦਾ ਸੱਤ ਦਿਨ ਦਾ ਰਿਮਾਂਡ ਦਿੱਤਾ ਹੈ। OASIS ਸਮੂਹ ਦੀ ਸ਼ਰਾਬ ਨਿਰਮਾਣ ਅਤੇ ਵੰਡ....