ਨਵੀਂ ਦਿੱਲੀ, 24 ਫਰਵਰੀ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਅੰਦਰ ਲਿਜਾਣਾ ਬਹੁਤ ਮੰਦਭਾਗਾ ਹੈ ਕਿਉਂਕਿ ਥਾਣੇ ਅੰਦਰ ਸ਼ਰਾਬ ਤੱਕ ਵੀ ਹੁੰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੌਕੇਤੋਂ ਪੁਲਿਸ ਦਾ ਭੱਜ ਜਾਣਾ ਬੁਜ਼ਦਿਲੀ ਹੁੰਦਾ ਹੈ ਤੇ ਜੇਕਰ ਪੁਲਿਸ ਹੀ ਬੁਜ਼ਦਿਲ ਹੋ ਜਾਵੇਗੀ ਤਾਂ ਪ੍ਰਦਰਸ਼ਨਕਾਰੀ ਕ੍ਰਿਪਾਨਾਂ ਦੇ ਨਾਲ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਗੱਲ ਮੰਨਵਾ ਲੈਣਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਪੁਲਿਸ ਹੀ ਸੁਰੱਖਿਅਤ ਹੀ ਨਹੀਂ ਹੈ ਤਾਂ ਉਥੇ ਕੌਣ ਸੁਰੱਖਿਆ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ ਤੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਐਕਸ਼ਨਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਬਰੀ ਕਰਨ ਦਾ ਫੈਸਲਾ ਅਦਾਲਤ ਦੇਹੱਥ ਹੁੰਦਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਸਤਿਕਾਰ ਹੈ, ਉਸਦਾ ਅਪਮਾਨ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸੰਸਥਾਵਾਂ ਨੂੰ ਅੱਗੇ ਆ ਕੇ ਇਹਨਾਂ ਮਾਮਲਿਆਂ ’ਤੇ ਫੈਸਲਾ ਲੈਣਾ ਚਾਹੀਦਾ ਹੈ ਤੇ ਅਮਨ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣੀ ਚਾਹੀਦੀਹੈ।