ਚੰਡੀਗੜ੍ਹ : ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਬੱਲੇ-ਬੱਲੇ ਕਰਾ ਦਿੱਤੀ ਹੈ। ਬ੍ਰਿਟੇਨ ਦੇ ਬਣੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਗੁਜਰਾਵਾਲਾ ਦੇ ਪੰਜਾਬੀ ਖੱਤਰੀ ਪਰਿਵਾਰ ਦੇ ਪੋਤਰੇ ਹਨ। ਉਨ੍ਹਾਂ ਦੇ ਦਾਦਾ ਰਾਮਦਾਸ ਸੁਨਕ ਨੂੰ 1930 ਦੇ ਦਹਾਕੇ ਦੌਰਾਨ ਗੁਜਰਾਂਵਾਲਾ ਛੱਡਣ ਲਈ ਮਜ਼ਬੂਰ ਕੀਤਾ ਗਏ ਸਨ ਅਤੇ ਉਹ 1935 ਵਿੱਚ ਕਲਰਕ ਵਜੋਂ ਕੰਮ ਕਰਨ ਲਈ ਨੈਰੋਬੀ ਚਲੇ ਗਏ ਸਨ। ਰਿਸ਼ੀ ਸੁਨਕ ਦੇ ਦਾਦੀ ਸੁਹਾਗ ਰਾਣੀ ਸੁਨਕ ਆਪਣੀ ਸੱਸ ਦੇ ਨਾਲ ਬਾਅਦ ਵਿੱਚ 1937 ਵਿੱਚ ਆਪਣੇ ਪਤੀ ਨਾਲ ਦਿੱਲੀ ਚਲੇ ਗਏ ਸਨ। ਰਿਸ਼ੀ ਦੇ ਪਿਤਾ ਯਸ਼ਵੀਰ ਸੁਨਕ ਦਾ ਜਨਮ 1949 ਵਿੱਚ ਨੈਰੋਬੀ ਵਿੱਚ ਹੋਇਆ ਸੀ। ਉਹ ਲਿਵਰਪੂਲ ਯੂਨੀਵਰਸਿਟੀ ਤੋਂ ਮੈਡੀਸਨ ਦੀ ਡਿਗਰੀ ਕਰਨ ਲਈ 1966 ਵਿੱਚ ਲਿਵਰਪੂਲ ਚਲੇ ਗਏ। ਉਨ੍ਹਾਂ ਨੇ 1977 ਵਿੱਚ ਊਸ਼ਾ ਨਾਲ ਵਿਆਹ ਕਰਵਾਇਆ ਅਤੇ ਤਿੰਨ ਸਾਲ ਬਾਅਦ 12 ਮਈ 1980 ਨੂੰ ਸਾਉਥੈਂਪਟਨ ਵਿੱਚ ਰਿਸ਼ੀ ਸੁਨਕ ਦਾ ਜਨਮ ਹੋਇਆ। ਰਿਸ਼ੀ ਭਾਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਦੇ ਜਵਾਈ ਹਨ। ਰਿਸ਼ੀ ਨੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ। ਸੁਨਕ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਰਾਜਨੀਤੀ, ਦਰਸ਼ਨ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਰਿਸ਼ੀ ਨੇ ਨਿਵੇਸ਼ ਬੈਂਕ ਗੋਲਡਮੈਨ ਸਾਕਸ ਅਤੇ ਹੇਜ ਫੰਡ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਨਿਵੇਸ਼ ਫਰਮ ਦੀ ਸਥਾਪਨਾ ਵੀ ਕੀਤੀ। ਉਨ੍ਹਾਂ ਦੀ ਮਾਂ ਇੱਕ ਫਾਰਮਾਸਿਸਟ ਹੈ ਅਤੇ ਨੈਸ਼ਨਲ ਹੈਲਥ ਸਰਵਿਸ (MHS) ਵਿੱਚ ਨੌਕਰੀ ਕਰਦੀ ਹੈ। ਸੁਨਕ ਦੇ ਪਿਤਾ ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹਨ। ਰਿਸ਼ੀ ਸੁਨਕ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦਾ ਵਿਆਹ ਗਹੋ ਚੁੱਕਾ ਹੈ। ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਬਿਟੇਨ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ ਇੱਕ ਹਨ।