ਨਵੀਂ ਦਿੱਲੀ, 08 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਫਿਰ ਇੱਕ ਟਵੀਟ ਕਰਦਿਆਂ ਅਡਾਨੀ ਮੁੱਦੇ ਤੇ ਸਵਾਲ ਖੜ੍ਹੇ ਕਰਦਿਆਂ ਲਿਖਿਆ ਕਿ ਸੱਚਾਰੀ ਲੁਕਾਉਂਦੇ ਨੇ, ਇਸ ਲਈ ਰੋਣ ਭਟਕਾਉਂਦੇ ਨੇ। ਉਨ੍ਹਾਂ ਕਿਹਾ ਕਿ ਅਡਾਨੀ ਦੀਆਂ ਕੰਪਨੀਆਂ ਵਿੱਚ 20 ਹਜ਼ਾਰ ਕਰੋੜ ਬੇਨਾਮੀ ਪੈਸੇ ਕਿਸ ਦੇ ਹਨ?, ਰਾਹੁਲ ਗਾਂਧੀ ਨੇ ਉਨ੍ਹਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਾਬਕਾ ਪੰਜ ਆਗੂਆਂ ਨੂੰ ਵੀ ਅਡਾਨੀ ਨਾਲ ਜੋੜਿਆ। ਉਨ੍ਹਾਂ ਟਵਿਟਰ ਤੇ ਇੱਕ ਫੋਟੋ ਵੀ ਸ਼ੇਅਰ ਕੀਤੀ, ਜਿਸ ਵਿੱਚ ਪੰਜ ਆਗੂਆਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਇਸ ਵਿੱਚ ਅਡਾਨੀ ਦੇ ਅੱਖਰ ‘ਏ’ ਨਾਲ ਗੁਲਾਮ (ਨਬੀ ਆਜ਼ਾਦ), ਅੱਖਰ ਡੀ ਨਾਲ ਸਿੰਧੀਆ (ਜੋਤਿਰਾਦਿਤਿਆ), ‘ਏ’ ਦੇ ਨਾਲ ਕਿਰਨ (ਰੈੱਡੀ), ‘ਐਨ’ ਨਾਲ ਹਿੰਤਾ (ਬਿਸਵ ਸਰਮਾ) ਅਤੇ ‘ੀ’ ਦੇ ਨਾਲ (ਐਂਟਨੀ) ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ। ਮੈਂ ਹਰ ਕੀਮਤ ਚੁਕਾਉਣ ਲਈ ਤਿਆਰ ਹਾਂ। ਰਾਹੁਲ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅਡਾਨੀ ਮੁੱਦੇ ‘ਤੇ ਜੇਪੀਸੀ ਦੇ ਗਠਨ ‘ਤੇ ਵੱਖਰੀ ਰਾਏ ਦਿੱਤੀ ਸੀ। ਸ਼ੁੱਕਰਵਾਰ ਨੂੰ ਇੱਕ ਇੰਟਰਵਿਊ ਵਿੱਚ ਸ਼ਰਦ ਪਵਾਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ (ਅਡਾਨੀ) ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸ਼ਨੀਵਾਰ ਨੂੰ ਦਿੱਲੀ ‘ਚ ਇਸ ਮੁੱਦੇ ‘ਤੇ ਸਪੱਸ਼ਟੀਕਰਨ ਵੀ ਦਿੱਤਾ।