ਨਵੀਂ ਦਿੱਲੀ, 16 ਮਾਰਚ : ਲੰਡਨ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਭਾਸ਼ਣ ‘ਚ ਅਜਿਹਾ ਕੁਝ ਵੀ ਨਹੀਂ ਸੀ, ਜੋ ਮੈਂ ਪਬਲਿਕ ਰਿਕਾਰਡ ‘ਚੋਂ ਨਾ ਕੱਢਿਆ ਹੋਵੇ। ਇਹ ਸਾਰਾ ਮਾਮਲਾ ਡਿਸਟ੍ਰੈਕਟ ਕਰਨ ਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਡਾਨੀ ਮੁੱਦੇ ਤੋਂ ਡਰੇ ਹੋਏ ਹਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅਡਾਨੀ ਨਾਲ ਕੀ ਸਬੰਧ ਹੈ। ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਲੰਡਨ 'ਚ ਦਿੱਤੇ ਭਾਸ਼ਣ ਦੇ ਮੁੱਦੇ ਤੇ ਸੰਸਦ 'ਚ ਵਿਸਥਾਰ ਨਾਲ ਜਵਾਬ ਦੇਵਾਂਗਾ। ਮੈਂ ਸੰਸਦ ਮੈਂਬਰ ਹਾਂ ਅਤੇ ਸੰਸਦ ਮੇਰਾ ਪਲੇਟਫਾਰਮ ਹੈ। ਰਾਹੁਲ ਨੇ ਕਿਹਾ ਕਿ ਅਡਾਨੀ ਨੂੰ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚ ਠੇਕੇ ਮਿਲ ਰਹੇ ਹਨ। ਪ੍ਰਧਾਨ ਮੰਤਰੀ ਅਤੇ ਆਸਟਰੇਲੀਅਨ ਪੀਐਮ ਵਿਚਾਲੇ ਕੀ ਗੱਲ ਹੋਈ, ਇਸ ਦਾ ਜਵਾਬ ਪ੍ਰਧਾਨ ਮੰਤਰੀ ਨਹੀਂ ਦੇ ਸਕੇ। ਮੈਂ ਲੋਕ ਸਭਾ ਦਾ ਮੈਂਬਰ ਹਾਂ। ਸੰਸਦ ਵਿੱਚ ਆਪਣੀ ਗੱਲ ਰੱਖਣ ਦੀ ਜ਼ਿੰਮੇਵਾਰੀ ਮੇਰੀ ਹੈ। ਜੇ ਮੈਨੂੰ ਕੱਲ੍ਹ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਇਸ ਵਿਸ਼ੇ ‘ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕਰਾਂਗਾ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਹ ਮੈਨੂੰ ਸੰਸਦ ਭਵਨ ‘ਚ ਬੋਲਣ ਨਹੀਂ ਦੇਣਗੇ। ਇਸ ਤੋਂ ਪਹਿਲਾਂ ਸੰਸਦ ਦੇ ਬਾਹਰ ਰਾਹੁਲ ਨੇ ਕਿਹਾ ਸੀ ਕਿ ਮੈਂ ਲੰਡਨ ‘ਚ ਭਾਰਤ ਖਿਲਾਫ ਕੁਝ ਨਹੀਂ ਕਿਹਾ ਸੀ। ਜੇ ਮੈਨੂੰ ਸੰਸਦ ‘ਚ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਗੱਲ ਰੱਖਾਂਗਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੂੰ ਮੇਰਾ ਬੋਲਣਾ ਪਸੰਦ ਨਹੀਂ ਹੈ।