ਕੱਛ, 29 ਸਤੰਬਰ : ਗੁਜਰਾਤ ਦੇ ਕੱਛ ਬੀਚ ਤੋਂ ਪੁਲਿਸ ਨੂੰ 80 ਕਿਲੋ ਕੋਕੀਨ ਮਿਲਣ ਦੀ ਖਬਰ ਹੈ। ਜਿਸ ਦੀ ਅਮਤਰ ਰਾਸ਼ਟਰੀ ਬਜ਼ਾਰ ਵਿੱਚ ਕੀਮਤ 800 ਕਰੋੜ ਦੱਸੀ ਜਾ ਰਹੀ ਹੈ। ਨਸ਼ਾ ਤਸਕਰੀ ਦੀ ਸੂਚਨਾਂ ਸਥਾਨਕ ਪੁਲਿਸ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ, ਜਦੋਂ ਪੁਲਿਸ ਵੱਲੋਂ ਆਪਣੀ ਘੇਰਾਬੰਦੀ ਵਧਾਈ ਤਾਂ ਤਸਕਰ ਕੋਕੀਨ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਏਐਨਆਈ ਨੇ ਕੱਛ ਪੂਰਬੀ ਪੁਲਿਸ ਦੇ ਸੁਪਰਡੈਂਟ ਸਾਗਰ ਬਾਗਮਾਰ ਦੇ ਹਵਾਲੇ ਨਾਲ ਕਿਹਾ ਕਿ ਇੱਕ ਟੀਮ ਨੇ ਇਨਪੁਟ ਦੇ ਅਧਾਰ 'ਤੇ ਕੱਛ ਤੱਟ ਨੂੰ ਘੇਰ ਲਿਆ। ਹਾਲਾਂਕਿ ਤਸਕਰਾਂ ਨੂੰ ਪੁਲਿਸ ਦੇ ਆਉਣ ਦੀ ਸੂਚਨਾ ਮਿਲ ਗਈ। ਇਸ ਤੋਂ ਬਾਅਦ ਉਹ ਕੋਕੀਨ ਛੱਡ ਕੇ ਭੱਜ ਗਏ। ਪੁਲਿਸ ਨੇ ਤੱਟ ਤੋਂ 80 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 800 ਕਰੋੜ ਰੁਪਏ ਹੈ। ਬਰਾਮਦ ਨਸ਼ੀਲੀਆਂ ਦਵਾਈਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜਿੱਥੋਂ ਕੋਕੀਨ ਦੀ ਪੁਸ਼ਟੀ ਹੋਈ ਸੀ। ਤੱਟ ਰੱਖਿਅਕ ਅਤੇ ਸਥਾਨਕ ਪੁਲਿਸ ਅਧਿਕਾਰੀ ਸਾਂਝੇ ਤੌਰ 'ਤੇ ਇਸ ਤਸਕਰੀ ਦੀ ਜਾਂਚ ਕਰ ਰਹੇ ਹਨ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਦਾ ਕਹਿਣਾ ਹੈ ਕਿ ਅੱਜ ਗਾਂਧੀਧਾਮ ਪੁਲਿਸ ਨੇ 80 ਕਿਲੋ ਕੋਕੀਨ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 800 ਕਰੋੜ ਰੁਪਏ ਹੈ। ਇਸ ਸਫਲਤਾ ਲਈ ਡੀਜੀਪੀ ਨੇ ਗਾਂਧੀਧਾਮ ਪੁਲਿਸ ਨੂੰ ਵਧਾਈ ਦਿੱਤੀ।