ਭਾਰਤ ਲਈ ਅਗਲੇ 40 ਦਿਨ ਅਹਿਮ, ਨਵੇਂ ਸਾਲ ’ਚ ਕੋਰੋਨਾ ਦੇ ਮਾਮਲਿਆਂ ’ਚ ਹੋ ਸਕਦਾ ਵਾਧਾ

 

ਨਵੀਂ ਦਿੱਲੀ, 28 ਦਸੰਬਰ : ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਲਈ ਅਗਲੇ 40 ਦਿਨ ਅਹਿਮ ਹੋਣ ਵਾਲੇ ਹਨ। ਮਾਹਿਰਾਂ ਮਤਾਬਕ ਭਾਰਤ ਵਿਚ ਜਨਵਰੀ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ। ਚੀਨ ਸਣੇ ਕੁਝ ਦੇਸ਼ਾਂ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣ ਵਿਚ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਅਹਿਤਿਆਤੀ ਕਦਮ ਚੁੱਕਣ ਨੂੰ ਕਿਹਾ ਹੈ। ਕੇਂਦਰ ਨੇ ਸੂਬਿਆਂ ਤੋਂ ਸਾਰੇ ਕੋਵਿਡ ਹਸਪਤਾਲਾਂ ਵਿਚ ਮਾਕ ਡਰਿਲ ਕਰਨ ਨੂੰ ਕਿਹਾ ਸੀ ਜਿਸ ਦੇ ਬਾਅਦ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੇਸ਼ ਦੇ ਕਈ ਹਸਪਤਾਲਾਂ ਵਿਚ ਮਾਕ ਡਰਿਲ ਕੀਤੀ ਗਈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਉਪਕਰਣਾਂ ਤੇ ਮਨੁੱਖੀ ਸਾਧਨਾਂ ਨੂੰ ਤਿਆਰ ਰੱਖਣਾ ਜ਼ਰੂਰੀ ਹੈ। ਪੂਰੀ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤੇ ਭਾਰਤ ਵਿਚ ਵੀ ਸੰਕਰਮਣ ਵਧ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਉਪਕਰਣਾਂ, ਪ੍ਰਕਿਰਿਆਵਾਂ ਤੇ ਮਨੁੱਖੀ ਸਾਧਨਾਂ ਵਜੋਂ ਕੋਵਿਡ ਸਬੰਧੀ ਸੰਪੂਰਨ ਢਾਂਚਾ ਪੂਰੀ ਤਰ੍ਹਾਂ ਤਿਆਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਹ ਨਿਸ਼ਚਿਤ ਕਰਨ ਲਈ ਸਰਕਾਰੀ ਤੇ ਨਿੱਜੀ ਹਸਪਤਾਲ ਇੰਤਜ਼ਾਮ ਕਰ ਰਹੇ ਹਨ। ਸਿਹਤ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਦਾ ਸੰਕਰਮਣ ਲੋਕਾਂ ਲਈ ਜ਼ਿਆਦਾ ਗੰਭੀਰ ਨਹੀਂ ਹੈ। ਜੇਕਰ ਕੋਈ ਲਹਿਰ ਆਉਂਦੀ ਵੀ ਹੈ ਤਾਂ ਮਰੀਜ਼ਾਂ ਦੀਆਂ ਮੌਤਾਂ ਤੇ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਗਿਣਤੀ ਕਾਫੀ ਘੱਟ ਰਹੇਗੀ। ਕੋਰੋਨਾ ਦੇ ਨਵੇਂ ਵੈਰੀਏਂਟ BF.7 ‘ਤੇ ਦਵਾਈ ਤੇ ਵੈਕਸੀਨ ਕਿੰਨੀ ਅਸਰਦਾਰ ਹੈ, ਸਿਹਤ ਮੰਤਰਾਲੇ ਇਸ ਨੂੰ ਲੈ ਕੇ ਸਟੱਡੀ ਕਰ ਰਿਹਾ ਹੈ। ਪਿਛਲੇ ਦੋ ਤੋਂ ਤਿੰਨ ਦਿਨਾਂ ਵਿਚ 6,000 ਕੌਮਾਂਤਰੀ ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚ 39 ਕੌਮਾਂਤਰੀ ਯਾਤਰੀ ਕੋਰੋਨਾ ਪਾਜੀਟਿਵ ਮਿਲੇ ਹਨ। ਇਸੇ ਨੂੰ ਦੇਖਦਿਆਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਦਿੱਲੀ ਏਅਰਪੋਰਟ ਪਹੁੰਚਣਗੇ ਤੇ ਜਾਣਕਾਰੀ ਲੈਣਗੇ। ਚੀਨ ਵਿਚ ਜਿਸ ਬੀਐੱਫ.7 ਵੈਰੀਏਂਟ ਨੇ ਹਾਹਾਕਾਰ ਮਚਾਇਆ ਹੈ, ਅਜਿਹੇ ਵਿਚ ਜੇਨੇਟਿਕਸ ਵਾਲਾ ਵੈਰੀਏਂਟ ਫਰਵਰੀ 2021 ਦੇ ਬਾਅਦ ਤੋਂ ਹੀ 90 ਦੇਸ਼ਾਂ ਵਿਚ ਸਾਹਮਣੇ ਆ ਚੁੱਕਾ ਹੈ। ਇਹ ਓਮੀਕ੍ਰਾਨ ਦੇ ਬੀਏ.5 ਸਬ-ਵੈਰੀਏਂਟ ਗਰੁੱਪ ਦਾ ਹਿੱਸਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ‘ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤ ਦੀ ਜ਼ਿਆਦਾਤਰ ਆਬਾਦੀ ਕੋਲ ਡਬਲ ਇਮਿਊਨਿਟੀ ਹੋਣਾ ਹੈ, ਡਬਲ ਯਾਨੀ ਇਕ ਨੈਚੁਰਲ ਇਮਊਨਿਟੀ ਤੇ ਇਕ ਜੋ ਵੈਕਸੀਨ ਦੇ ਬਾਅਦ ਇਮਊਨਿਟੀ ਲੋਕਾਂ ਦੇ ਸਰੀਰ ਵਿਚ ਬਣ ਗਈ ਹੈ।