ਨਵੀਂ ਦਿੱਲੀ (ਪੀਟੀਆਈ) : ਸਰਕਾਰ ਦਾ ਕੋਵਿਡ ਟੀਕਾਕਰਨ ਪ੍ਰੋਗਰਾਮ ਆਪਣੇ ਅੰਤਿਮ ਪੜਾਅ ’ਤੇ ਹੈ ਅਤੇ ਸਿਹਤ ਮੰਤਰਾਲੇ ਨੇ ਹੁਣ ਤਕ ਕੋਈ ਹੋਰ ਟੀਕੇ ਨਾ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਮੰਤਰਾਲੇ ਨੇ 2022-23 ਦੇ ਬਜਟ ਦਾ ਲਗਪਗ 85 ਫ਼ੀਸਦੀ ਯਾਨੀ ਕਿ 4,237 ਕਰੋੜ ਰੁਪਏ, ਟੀਕਾਕਰਨ ਦੇ ਉਦੇਸ਼ ਲਈ ਅਲਾਟ ਕੀਤੇ ਗਏ ਵਿੱਤ ਮੰਤਰਾਲੇ ਨੂੰ ਵਾਪਸ ਕਰ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਕੋਲ ਅਜੇ ਵੀ 1.8 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਹਨ ਅਤੇ ਇਹ ਸਟਾਕ ਲਗਪਗ ਛੇ ਮਹੀਨਿਆਂ ਤਕ ਟੀਕਾਕਰਨ ਮੁਹਿੰਮ ਨੂੰ ਜਾਰੀ ਰੱਖਣ ਲਈ ਕਾਫੀ ਹੈ ਕਿਉਂਕਿ ਲੋਕਾਂ ਨੂੰ ਟੀਕਾਕਰਨ ਦੇ ਮਾਮਲਿਆਂ ’ਚ ਕਮੀ ਆਉਣ ਕਾਰਨ ਘੱਟ ਟੀਕਾਕਰਨ ਹੋ ਰਿਹਾ ਹੈ। ਦੱਸਣਯੋਗ ਹੈ ਕਿ ਦੇਸ਼ ’ਚ ਹੁਣ ਤਕ 219 ਕਰੋੜ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।