ਨਵੀਂ ਦਿੱਲੀ, 06 ਸਤੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਹ ਉਦੇਨਿਧੀ ਸਟਾਲਿਨ ਦੇ ਬਿਆਨ ‘ਤੇ ਵੀ ਸਹੀ ਤਰੀਕੇ ਨਾਲ ਜਵਾਬ ਦੇਣ ਅਤੇ ਸਨਾਤਨ ਧਰਮ ‘ਤੇ ਤੱਥਾਂ ਦੇ ਨਾਲ ਗੱਲ ਕਰਨ। ਤਾਮਿਲਨਾਡੂ ਦੇ ਯੁਵਾ ਕਲਿਆਣ ਤੇ ਖੇਡ ਮੰਤਰੀ ਉਦੇਨਿਧੀ ਨੇ 2 ਸਤੰਬਰ ਨੂੰ ਚੇਨਈ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸਨਾਤਨ ਧਰਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਸਨਾਤਨ ਧਰਮ ਦੀ ਤੁਲਨਾ ਕੋਰੋਨਾ ਵਾਇਰਸ ਸੰਕਰਮਣ, ਡੇਂਗੂ ਤੇ ਮਲੇਰੀਆ ਨਾਲ ਕਰਦੇ ਹੋਏ ਇਸ ਨੂੰ ਖਤਮ ਕੀਤੇ ਜਾਣਦੀ ਵਕਾਲਤ ਕੀਤੀ ਸੀ। ਉਦੇਨਿਧੀ ਨੇ ਕਿਹਾ ਸੀ ਸਨਾਤਨ ਧਰਮ ਲੋਕਾਂ ਨੂੰ ਧਰਮ ਤੇ ਜਾਤੀ ਦੇ ਆਧਾਰ ‘ਤੇ ਵੰਡਦਾ ਹੈ। ਸਨਾਤਨ ਧਰਮ ਦਾ ਸਮੂਲ ਨਾਸ਼ ਦਰਅਸਲ ਮਾਨਵਤਾ ਤੇ ਸਮਾਨਤਾ ਨੂੰ ਬਣਾਏ ਰੱਖਣ ਦੇ ਹਿੱਤ ਵਿਚ ਹੋਵੇਗਾ। ਉਨ੍ਹਾਂ ਦੀ ਇਸ ਟਿੱਪਣੀ ਦੀ ਸਖਤ ਆਲੋਚਨਾ ਹੋਈ ਸੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਇਸ ਬਿਆਨ ਦੀ ਨਿੰਦਾ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਉਦੇਨਿਧੀ ਨੇ ਬਾਅਦ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਨਾਤਨ ਧਰਮ ਦੇ ਪੈਰੋਕਾਰਾਂ ਵਿਰੁੱਧ ਹਿੰਸਾ ਦਾ ਕੋਈ ਸੱਦਾ ਨਹੀਂ ਦਿੱਤਾ ਸੀ।