ਨੂਹ, 02 ਸਤੰਬਰ : ਨੂਹ ਦੇ ਪਿੰਡ ਗੰਗੋਲੀ ‘ਚ ਪਿਤਾ, ਪੁੱਤ ਅਤੇ ਬੇਟੀ ਆਪਣੇ ਘਰ ਵਿੱਚੋਂ ਮ੍ਰਿਤਕ ਪਾਏ ਗਏ ਅਤੇ ਤਿੰਨਾਂ ਦੇ ਮੂੰਹਾਂ ਵਿੱਚੋਂ ਝੱਗ ਨਿਕਲ ਰਹੀ ਸੀ। ਸ਼ੱਕ ਹੈ ਕਿ ਬੱਚਿਆਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਦੀ ਮਾਂ ਲਾਪਤਾ ਹੈ। ਮ੍ਰਿਤਕਾਂ ਦੀ ਪਹਿਚਾਣ ਜੀਤ ਸਿੰਘ (34) ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ, ਜਦੋਂ ਕਿ ਬੇਟਾ ਪ੍ਰਿਯਾਂਸ਼ੂ ਅਤੇ ਬੇਟੀ ਰਾਧਿਕਾ ਦੀ ਕਮਰੇ ਦੇ ਬੈੱਡ ਦੇ ਮ੍ਰਿਤਕ ਪਏ ਸਨ। ਜਦੋਂ ਇਸ ਘਟਨਾਂ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਇੰਸਪੈਕਟਰ ਨਰੇਸ਼ ਕੁਮਾਰ ਪੁਲਿਸ ਟੀਮ ਨਾਲ ਮੌਕੇ ਤੇ ਪੁੱਜੇ ਅਤੇ ਬਾਰੀਕੀ ਨਾ ਜਾਂਚ ਪੜਤਾਲ ਕਰਨ ਲਈ ਫੋਰੈਸਿਕ ਟੀਮ ਨੂੰ ਵੀ ਬੁਲਾਇਆ ਗਿਆ। ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਦੇ ਲੋਕਾਂ ਅਨੁਸਾਰ ਮੀਨਾ ਅਤੇ ਜੀਤ ਸਿੰਘ ਦੀ ਕਈ ਮਹੀਨਿਆਂ ਤੋਂ ਆਪਸ ਵਿੱਚ ਕੋਈ ਰੰਜਿਸ਼ ਨਹੀਂ ਸੀ। ਉਹ ਮੀਨਾ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਉਹ ਕਈ ਦਿਨਾਂ ਤੋਂ ਗਾਇਬ ਰਹਿੰਦੀ ਸੀ। ਜਿਸ ਕਾਰਨ ਪਤੀ-ਪਤਨੀ ਵਿਚ ਲੜਾਈ-ਝਗੜਾ ਰਹਿੰਦਾ ਸੀ। ਜੀਤ ਨੇ ਮੀਨਾ ਦੇ ਪਿਤਾ ਅਤੇ ਭਰਾ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਧਾਰ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਦੋਵੇਂ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਇਹ ਵੀ ਸੰਭਵ ਹੈ ਕਿ ਜੀਤ ਸਿੰਘ ਨੇ ਬੱਚਿਆਂ ਦੇ ਖਾਣੇ 'ਚ ਜ਼ਹਿਰੀਲੀ ਚੀਜ਼ ਪਾ ਕੇ ਖੁਦਕੁਸ਼ੀ ਕਰ ਲਈ ਹੋਵੇ ਜਾਂ ਮੀਨਾ ਨੇ ਬੱਚਿਆਂ ਅਤੇ ਆਪਣੇ ਪਤੀ ਦੇ ਖਾਣੇ 'ਚ ਜ਼ਹਿਰੀਲਾ ਪਦਾਰਥ ਪਾ ਕੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਪੱਖੇ ਨਾਲ ਲਟਕਾਈ ਹੋਵੇ, ਮੀਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ੁੱਕਰਵਾਰ ਸਵੇਰੇ ਕਿਤੇ ਚਲੀ ਗਈ ਸੀ। ਜੇਕਰ ਉਸ ਨੇ ਪਤੀ ਅਤੇ ਬੱਚਿਆਂ ਦੀ ਹੱਤਿਆ ਕੀਤੀ ਹੈ ਤਾਂ ਕੋਈ ਹੋਰ ਵੀ ਸ਼ਾਮਲ ਹੋ ਸਕਦਾ ਹੈ।