ਗੋਰਖਪੁਰ, 13 ਅਕਤੂਬਰ : ਵੱਖ ਵੱਖ ਘਟਨਾਵਾਂ ਵਿੱਚ 4 ਲੋਕਾਂ ਦੀ ਜਾਨ ਲੈਣ ਵਾਲਾ ਹਾਥੀ ਗੰਗਾਰਾਮ ਫਿਰ ਤੋਂ ਨਸ਼ੇ ਵਿੱਚ ਧੁੱਤ ਹੋ ਜਾਣ ਦੇ ਕਾਰਨ ਵਿਨੋਦ ਬਣ ਵਿੱਚ ‘ਚ ਗੰਗਾਰਾਮ ਨੇ ਮਹਾਵਤ ਨੂੰ ਪੱਟਕ ਦਿੱਤਾ, ਜਿਸ ਕਾਰਨ ਮਹਾਵਤ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ, ਜਿਸ ਕਾਰਨ ਉਸਨੂੰ ਬੀਆਰਡੀ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਮਹਾਵਤ ਦੀ ਕਮਰ ਦੀ ਹੱਡੀ ਟੁੱਟੀ ਹੈ। ਮਹਾਵਤ ਦੀ ਪਛਾਣ ਮੁਸਤਕੀਨ ਉਰਫ ਮੰਗੂ ਵਾਸੀ ਸਕੂਖੋਰ, ਬਰਹਾਲਗੰਜ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਡੀਐਫਓ ਵਿਕਾਸ ਯਾਦਵ ਦੀ ਅਗਵਾਈ ਵਿੱਚ ਜੰਗਲਾਤ ਵਿਭਾਗ, ਅੱਗ ਬੁਝਾਊ ਵਿਭਾਗ ਅਤੇ ਪਸ਼ੂ ਚਿਕਿਤਸਕਾਂ ਦੀ ਟੀਮ 15 ਮਹਾਵਤਾਂ ਦੇ ਨਾਲ ਵਿਨੋਦ ਜੰਗਲ ਵਿੱਚ ਪਹੁੰਚ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਜੰਗਲਾਤ ਵਿਭਾਗ ਨੇ ਕੁਸਮਹੀ ਜੰਗਲ ਨੂੰ ਸੀਲ ਕਰ ਦਿੱਤਾ ਹੈ। ਕੁਡਾਘਾਟ ਤੋਂ ਸੜਕ ਜਾਮ ਕਰ ਦਿੱਤੀ । ਅਜਿਹੇ 'ਚ ਕੁਸ਼ੀਨਗਰ ਵੱਲ ਜਾਣ ਵਾਲੇ ਵਾਹਨਾਂ ਨੂੰ ਦੇਵਰੀਆ ਮਾਰਗ ਰਾਹੀਂ ਮੋੜਿਆ ਜਾ ਰਿਹਾ ਹੈ। ਹਾਥੀ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਦੀ ਟੀਮ ਇਸ ਨੂੰ ਕਾਬੂ ਕਰਨ ਦੀ ਤਿਆਰੀ ਕਰ ਰਹੀ ਹੈ। ਹਾਥੀ ਗੰਗਾਰਾਮ ਫਿਰ ਤੋਂ ਨਸ਼ੇ ਵਿੱਚ ਧੁੱਤ ਹੋ ਜਾਣ ਦੇ ਕਾਰਨ ਉਹ ਹਮਲਾਵਰ ਹੋ ਗਿਆ, ਉਹ ਕਿਸੇ ਵੀ ਵਿਅਕਤੀ ਜਾਂ ਆਵਾਜ਼ ਨੂੰ ਸੁਣ ਕੇ ਹਮਲਾਵਰ ਹੋ ਰਿਹਾ ਸੀ। ਵੀਰਵਾਰ ਨੂੰ ਉਸ ਨੇ ਲੱਤਾਂ ਨਾਲ ਬੰਨ੍ਹੀ ਜ਼ੰਜੀਰ ਤੋੜ ਦਿੱਤੀ। ਜਦੋਂ ਉਸ ਦੇ ਮਹਾਵਤ ਮੁਸਤਫਾ ਨੇ ਆਵਾਜ਼ ਮਾਰੀ ਤਾਂ ਗੰਗਾਰਾਮ ਨੇ ਉਸ ਦਾ ਪਿੱਛਾ ਕੀਤਾ। ਡੀਐਫਓ ਵਿਕਾਸ ਯਾਦਵ ਨੇ ਦੱਸਿਆ ਕਿ ਹਾਥੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਉਸ ਨੂੰ ਟਰਾਂਕਿਊਲਾਈਜ਼ਰ ਗੰਨ ਨਾਲ ਬੇਹੋਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ 16 ਫਰਵਰੀ 2023 ਨੂੰ ਮੁਹੰਮਦਪੁਰ ਮਾਫੀ 'ਚ ਕਲਸ਼ ਯਾਤਰਾ ਦੌਰਾਨ ਇਸ ਹਾਥੀ ਨੇ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਮਾਰਿਆ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਹਾਥੀ ਨੂੰ ਫੜ ਕੇ 17 ਫਰਵਰੀ ਨੂੰ ਜੰਗਲ ਲੈ ਕੇ ਆਈ। ਇਹ ਹਾਥੀ ਪਹਿਲਾਂ ਹੀ ਜਾਨ ਲੈ ਚੁੱਕਾ ਹੈ। ਪਸ਼ੂਆਂ ਦੇ ਡਾਕਟਰਾਂ ਵੱਲੋਂ ਕੀਤੀ ਜਾਂਚ ਦੌਰਾਨ ਹਾਥੀ ਨਸ਼ੇ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਢਾਈ ਮਹੀਨੇ ਤੱਕ ਉਸ ਦਾ ਇਲਾਜ ਕੀਤਾ ਗਿਆ।