ਨਵੀਂ ਦਿੱਲੀ (ਏਜੰਸੀ) : ਗੁਜਰਾਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਸੂਰਤ ਤੋਂ 61 ਕਿਲੋਮੀਟਰ ਦੂਰ ਅੱਜ ਸਵੇਰੇ ਕਰੀਬ 10.26 ਵਜੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 7 ਕਿਲੋਮੀਟਰ ਹੇਠਾਂ ਸੀ। ਇਸ ਦੇ ਨਾਲ ਹੀ ਲੱਦਾਖ 'ਚ ਸੜਕ ਨਿਰਮਾਣ ਦੇ ਕੰਮ ਦੌਰਾਨ ਮਜ਼ਦੂਰਾਂ 'ਤੇ ਡੰਪਰ ਡਿੱਗਣ ਕਾਰਨ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 10 ਲੋਕ ਜ਼ਖਮੀ ਵੀ ਹੋਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।