ਨਵੀਂ ਦਿੱਲੀ (ਏਐੱਨਆਈ) : ਕੋਰੋਨਾ ਵਾਇਰਸ ਦੇ ਮਨੁੱਖ ਨਿਰਮਿਤ ਹੋਣ ਅਤੇ ਇਸ ਦੇ ਚੀਨ ਦੀ ਵੂਹਾਨ ਲੈਬ ਵਿਚ ਤਿਆਰ ਹੋਣ ਦਾ ਖ਼ਦਸ਼ਾ ਹੁਣ ਸੱਚ ਸਾਬਤ ਹੁੰਦਾ ਲੱਗ ਰਿਹਾ ਹੈ। ਵਿਵਾਦਤ ਵੂਹਾਨ ਲੈਬ ਵਿਚ ਕੰਮ ਕਰ ਚੁੱਕੇ ਇਕ ਅਮਰੀਕੀ ਵਿਗਿਆਨੀ ਨੇ ਆਪਣੀ ਕਿਤਾਬ ਵਿਚ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਦੁਨੀਆ ਭਰ ਵਿਚ ਮਹਾਮਾਰੀ ਫੈਲਾਉਣ ਵਾਲਾ ਕੋਰੋਨਾ ਵਾਇਰਸ ਮਨੁੱਖੀ ਮਾਨਵ ਨਿਰਮਿਤ ਸੀ। ਵੂਹਾਨ ਲੈਬ ਦੇ ਅਮਰੀਕੀ ਵਿਗਿਆਨੀ ਐਂਡਰੂ ਹਫ ਨੇ ਆਪਣੀ ਤਾਜ਼ਾ ਕਿਤਾਬ ‘ਦਿ ਟਰੁੱਥ ਅਬਾਊਟ ਵੂਹਾਨ’ ਵਿਚ ਲਿਖਿਆ ਹੈ ਕਿ ਕੋਵਿਡ-19 ਇਕ ਮਨੁੱਖ ਨਿਰਮਿਤ ਵਾਇਰਸ ਸੀ ਅਤੇ ਇਹ ਇਸੇ ਲੈਬ ਤੋਂ ਲੀਕ ਹੋਇਆ ਸੀ। ਨਿਊਯਾਰਕ ਪੋਸਟ ਨੇ ਬਿ੍ਰਟਿਸ਼ ਅਖ਼ਬਾਰ ਦਿ ਸਨ ਵਿਚ ਅਮਰੀਕਾ ਸਥਿਤ ਖੋਜੀ ਐਂਡਰੂ ਹਫ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਵੂਹਾਨ ਇੰਸਟੀਚਿਊਟ ਆਫ ਵਾਇਰਲੌਜੀ ਤੋਂ ਕੋਰੋਨਾ ਵਾਇਰਸ ਲੀਕ ਹੋਇਆ ਸੀ। ਚੀਨ ਸਰਕਾਰ ਵੱਲੋਂ ਸੰਚਾਲਿਤ ਇਸ ਲੈਬ ਦੀ ਫੰਡਿੰਗ ਵੀ ਉਹੀ ਕਰਦੀ ਹੈ। ਹਫ ਨੇ ਆਪਣੀ ਕਿਤਾਬ ਵਿਚ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਅਧਿਐਨ ਲਈ ਅਮਰੀਕਾ ਸਰਕਾਰ ਵੱਲੋਂ ਚੀਨ ਦੀ ਇਸ ਲੈਬ ਵਿਚ ਕੀਤੀ ਗਈ ਫੰਡਿੰਗ ਵੀ ਜ਼ਿੰਮੇਦਾਰ ਹੈ।
ਲੈਬ ’ਚ ਅਸੁਰੱਖਿਅਤ ਤਰੀਕੇ ਨਾਲ ਕੀਤੇ ਗਏ ਪ੍ਰਯੋਗ ਨੇ ਕੀਤਾ ਲੀਕ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਸੰਕਰਾਮਕ ਰੋਗਾਂ ਦੇ ਮਾਹਰ ਐਂਡਰੂ ਹਫ ਨਿਊਯਾਰਕ ਦੇ ਇਕ ਗ਼ੈਰ-ਲਾਭਕਾਰੀ ਸੰਗਠਨ ਈਕੋਹੈਲਥ ਅਲਾਇੰਸ ਦੇ ਉਪ ਮੁਖੀ ਹਨ। ਇਹ ਸੰਕਰਾਮਕ ਰੋਗਾਂ ’ਤੇ ਅਧਿਐਨ ਕਰਦਾ ਹੈ। ਹਫ ਨੇ ਦਾਅਵਾ ਕੀਤਾ ਹੈ ਕਿ ਲੈਬ ਵਿਚ ਪ੍ਰਯੋਗ ਦੇ ਦੌਰਾਨ ਚੀਨ ਨੇ ਬੇਹੱਦ ਅਸੁਰੱਖਿਅਤ ਤਰੀਕੇ ਨਾਲ ਅਧਿਐਨ ਕੀਤਾ। ਇਸ ਦੇ ਨਤੀਜੇ ਵਜੋਂ ਇਹ ਵਾਇਰਲ ਲੀਕ ਹੋ ਕੇ ਦੁਨੀਆ ਭਰ ਵਿਚ ਮਹਾਮਾਰੀ ਦਾ ਕਰਨ ਬਣ ਗਿਆ। ਦਰਅਸਲ, ਚੀਨ ਸਰਕਾਰ ਤੇ ਉਸ ਵਿਚ ਕੰਮ ਕਰਨ ਵਾਲੇ ਦੋਵੇਂ ਹੀ ਕੋਰੋਨਾ ਦੀ ਉਤਪਤੀ ਲਈ ਵੂਹਾਨ ਲੈਬ ਨੂੰ ਜ਼ਿੰਮੇਦਾਰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ। ਐਂਡਰੂ ਹਫ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਵੂਹਾਨ ਲੈਬ ਵਿਚ ਜੈਵ ਸੁਰੱਖਿਆ ਅਤੇ ਪ੍ਰਬੰਧਨ ਦੇ ਖ਼ਤਰੇ ਨੂੰ ਲੈ ਕੇ ਕੋਈ ਉਚਿਤ ਉਪਾਅ ਨਹੀਂ ਕੀਤੇ ਗਏ।
ਪਹਿਲੇ ਦਿਨ ਤੋਂ ਹਕੀਕਤ ਜਾਣਦਾ ਸੀ ਚੀਨ
ਹਫ ਨੇ ਕਿਹਾ ਕਿ ਇਕ ਦਹਾਕੇ ਤੋਂ ਸੰਗਠਨ ਵੱਖ-ਵੱਖ ਵਾਇਰਸਾਂ ਦੇ ਅਧਿਐਨ ਨੂੰ ਲੈ ਕੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨਆਈਐੱਚ) ਵੂਹਾਨ ਲੈਬ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਐੱਨਆਈਐੱਚ ਅਮਰੀਕਾ ਦੀ ਜੈਵ ਮੈਡੀਕਲ ਤੇ ਜਨਤਕ ਸਿਹਤ ਦ ਪ੍ਰਾਇਮਰੀ ਏਜੰਸੀ ਹੈ। ਹਫ ਨੇ ਈਕੋ ਹੈਲਥ ਅਲਾਇੰਸ ਦੇ ਨਾਲ 2014 ਤੋਂ 2016 ਤਕ ਕੰਮ ਕੀਤਾ। ਲੈਬ ਵਿਚ ਕਈ ਸਾਲਾਂ ਤਕ ਹੋਰ ਪ੍ਰਜਾਤੀਆਂ ’ਤੇ ਹਮਲੇ ਲਈ ਚਮਗਿੱਦੜਾਂ ਨੂੰ ਤਿਆਰ ਕੀਤਾ ਗਿਆ। ਉਨ੍ਹਾਂ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਚੀਨ ਪਹਿਲੇ ਦਿਨ ਤੋਂ ਜਾਣਦਾ ਸੀ ਕਿ ਕੋਰੋਨਾ ਵਾਇਰਸ ਮਨੁੱਖ ਨਿਰਮਿਤ ਹੈ। ਹਫ ਨੇ ਕਿਹਾ ਕਿ ਵੂਹਾਨ ਵਿਚ ਮੈਂ ਜੋ ਕੁਝ ਦੇਖਿਆ ਉਸ ਨਾਲ ਸਹਿਮਿਆ ਹੋਇਆ ਸੀ। ਅਸੀਂ ਵਾਇਰਸ ਨੂੰ ਦੋਹਰੇ ਹਥਿਆਰ ਦੇ ਰੂਪ ਵਿਚ ਵਿਕਸਿਤ ਕਰ ਰਹੇ ਸੀ। ਵੂਹਾਨ ਇੰਸਟੀਚਿਊਟ ਆਫ ਵਾਇਰਲੌਜੀ ਸਭ ਤੋਂ ਖ਼ਤਰਨਾਕ ਕੋਰੋਨਾ ਵਾਇਰਸ ਦਾ ਸੋਮਾ ਹੈ।