ਉਨਾਓ, 28 ਜੁਲਾਈ : ਯੂਪੀ ਦੇ ਜਿਲ੍ਹਾ ਉਨਾਓ ਵਿੱਚ ਸ਼ੁੱਕਰਵਾਰ ਨੂੰ ਸਵੇਰ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਚਾਰ ਔਰਤਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਤੋਂ ਮੌੜਵਾਂ ਨੂੰ ਇੱਕ ਐਬੂਲੈਂਸ ਮ੍ਰਿਤਕ ਵਿਅਕਤੀ ਨੂੰ ਲੈ ਕੇ ਜਾ ਰਹੀ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਟੱਕਰ ਐਨੀ ਜਬਰਦਸਤ ਸੀ ਕਿ ਐਬੂਲੈਂਸ ਦੇ ਦੋ ਟੁਕੜੇ ਹੋ ਗਏ ਅਤੇ ਐਬੂਲੈਂਸ ਵਿੱਚ ਬੈਠੀ ਮ੍ਰਿਤਕ ਦੀ ਪਤਨੀ ਅਤੇ ਉਸਦੀਆਂ ਤਿੰਨ ਧੀਆਂ ਦੀ ਮੌਕੇ ਤੇ ਮੌਤ ਹੋ ਗਈ, ਇੱਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। । ਹਾਦਸੇ ਦੀ ਸੂਚਨਾਂ ਮਿਲਣ ਤੇ ਪੁਲਿਸ ਘਟਨਾਂ ਵਾਲੀ ਜਗ੍ਹਾ ਤੇ ਪੁੱਜੀ ਅਤੇ ਲਾਸ਼ਾਂ ਨੁੰ ਕਬਜੇ ‘ਚ ਲੈ ਲਿਆ। ਮ੍ਰਿਤਕਾਂ ਦੀ ਪਛਾਣ ਪ੍ਰੇਮਾ ਸਵਿਤਾ (70), ਮੰਜੁਲਾ ਸਵਿਤਾ (45), ਅੰਜਲੀ ਸਵਿਤਾ (40), ਰੂਬੀ ਸਵਿਤਾ (30) ਵਜੋਂ ਹੋਈ ਹੈ। ਸੁਧਾ ਸਵਿਤਾ (36) ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਕਾਨਪੁਰ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਧਾਰਥ ਸ਼ੰਕਰ ਮੀਨਾ ਅਤੇ ਏਐਸਪੀ ਸ਼ਸ਼ੀ ਸੇਖਰ ਸਿੰਘ ਨੇ ਦੱਸਿਆ ਕਿ ਧਨੀਰਾਮ ਨਾਮ ਦਾ ਇੱਕ ਬਜ਼ੁਰਗ ਜੋ ਉਨਾਓ ਦੇ ਮੌੜਵਾਂ ਇਲਾਕੇ ਦਾ ਵਸਨੀਕ ਸੀ, ਬਿਮਾਰ ਹੋਣ ਕਰਕੇ ਕਾਨਪੁਰ ਦੇ ਇੱਕ ਹਸਪਤਾਲ ਦਾਖ਼ਲ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਉਸਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਰਾਹੀਂ ਵਾਪਸ ਪਿੰਡ ਲਿਆਂਦਾ ਜਾ ਰਿਹਾ ਸੀ, ਜਦੋਂ ਐਬੂਲੈਂਸ ਪਿੰਡ ਤੁਸਰੌਰ ਨਜਦੀਕ ਪੁੱਜੀ ਤਾਂ ਐਬੂਲੈਂਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ‘ਚ ਬੈਠੀਆਂ ਮਾਂ ਤੇ ਧੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਐਬੂਲੈਂਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।