ਮੁਬੰਈ , 18 ਅਪ੍ਰੈਲ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਅਡਲਟ ਫਿਲਮਾਂ ਦੇ ਨਿਰਮਾਣ ਅਤੇ ਪ੍ਰਸਾਰ ਦੇ ਸਬੰਧ ਵਿੱਚ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਹੈ। ਈਡੀ ਨੇ ਦੱਸਿਆ ਕਿ ਪੀਐਮਐਲਏ, 2002 ਦੀਆਂ ਵਿਵਸਥਾਵਾਂ ਦੇ ਤਹਿਤ ਰਿਪੂ ਸੂਦਨ ਕੁੰਦਰਾ ਉਰਫ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀਆਂ ਅਚੱਲ ਅਤੇ ਚੱਲ ਜਾਇਦਾਦਾਂ ਅਸਥਾਈ ਤੌਰ 'ਤੇ ਕੁਰਕ ਕੀਤੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਨੇ ਕੁੰਦਰਾ ਦੀਆਂ ਜਿਨ੍ਹਾਂ ਜਾਇਦਾਦਾਂ ਨੂੰ ਅਟੈਚ ਕੀਤਾ ਹੈ, ਉਸ 'ਚ ਸ਼ੈਟੀ ਦਾ ਜੂਹੁ ਬੰਗਲਾ ਵੀ ਸ਼ਾਮਲ ਹੈ। ਕਾਰੋਬਾਰੀ ਖਿਲਾਫ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀਐਮਐਲਏ, 2002 ਦੇ ਤਹਿਤ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਸ਼ੈੱਟੀ ਦੀ ਪਹਿਲੀ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਰਾਜਸਥਾਨ ਰਾਇਲਜ਼ ਵਿੱਚ ਹਿੱਸੇਦਾਰੀ ਵੀ ਸੀ। ਈਡੀ ਨੇ ਬਿਟਕੁਆਇਨ ਪੋਂਜੀ ਘੁਟਾਲੇ ਵਿੱਚ ਕੁੰਦਰਾ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਟੈਚ ਕੀਤੀਆਂ ਜਾਇਦਾਦਾਂ ਵਿੱਚ ਪੁਣੇ ਸਥਿਤ ਬੰਗਲਾ ਅਤੇ ਇਕੁਇਟੀ ਸ਼ੇਅਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਈਡੀ ਨੇ ਮਹਾਰਾਸ਼ਟਰ ਪੁਲਿਸ ਅਤੇ ਦਿੱਲੀ ਪੁਲਿਸ ਦੁਆਰਾ ਵਨ ਵੇਰੀਏਬਲ ਟੈਕ ਪ੍ਰਾਈਵੇਟ ਲਿਮਟਿਡ ਅਤੇ ਦੋਸ਼ੀ ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰਾਂ ਦੇ ਖਿਲਾਫ ਦਰਜ ਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ ਇਲਜ਼ਾਮ ਹਨ ਕਿ ਮੁਲਜ਼ਮਾਂ ਨੇ ਬਿਟਕੁਆਇਨ ਦੇ ਰੂਪ ਵਿੱਚ ਲੋਕਾਂ ਤੋਂ ਮੋਟੀ ਰਕਮ ਇਕੱਠੀ ਕੀਤੀ ਸੀ ਅਤੇ ਬਿਟਕੁਆਇਨ ਦੇ ਰੂਪ ਵਿੱਚ ਹਰ ਮਹੀਨੇ 10 ਫੀਸਦੀ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੰਦਰਾ ਨੇ ਯੂਕਰੇਨ ਵਿੱਚ ਇੱਕ ਮਾਈਨਿੰਗ ਫਾਰਮ ਸਥਾਪਤ ਕਰਨ ਲਈ ਗੇਨ ਬਿਟਕੁਆਇਨ ਦੇ ਪ੍ਰਮੋਟਰ ਅਤੇ ਮਾਸਟਰਮਾਈਂਡ ਅਮਿਤ ਭਾਰਦਵਾਜ ਤੋਂ 285 ਬਿਟਕੁਆਇਨ ਪ੍ਰਾਪਤ ਕੀਤੇ ਸਨ।