ਨਵੀਂ ਦਿੱਲੀ, 10 ਅਪ੍ਰੈਲ : ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਇਸ ਤੋਂ ਇਲਾਵਾ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ.ਸੀ.ਪੀ.) ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹ ਲਿਆ ਗਿਆ ਹੈ। ਇਸ ਨਾਲ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਵੀ ਖੋਹ ਲਿਆ ਗਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਦਰਅਸਲ 2016 ਵਿੱਚ ਚੋਣ ਕਮਿਸ਼ਨ ਨੇ ਰਾਸ਼ਟਰੀ ਪਾਰਟੀ ਅਹੁਦਿਆਂ ਦੀ ਸਮੀਖਿਆ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਸੀ। ਹੁਣ ਪੰਜ ਦੀ ਬਜਾਏ 10 ਸਾਲਾਂ ਵਿੱਚ ਸਮੀਖਿਆ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਂਜ, ਕਿਸੇ ਵੀ ਕੌਮੀ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਉਮੀਦਵਾਰਾਂ ਨੂੰ ਦੇਸ਼ ਦੇ ਘੱਟੋ-ਘੱਟ ਚਾਰ ਸੂਬਿਆਂ ਵਿੱਚ ਛੇ ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਨ । ਲੋਕ ਸਭਾ ਵਿੱਚ ਇਸ ਦੀ ਪ੍ਰਤੀਨਿਧਤਾ ਘੱਟੋ-ਘੱਟ ਚਾਰ ਸੰਸਦ ਮੈਂਬਰਾਂ ਵੱਲੋਂ ਹੋਣੀ ਚਾਹੀਦੀ ਹੈ। ਹਾਲਾਂਕਿ ਕਮਿਸ਼ਨ ਨੇ 2019 ਵਿੱਚ ਹੀ ਟੀਐਮਸੀ, ਸੀਪੀਆਈ ਅਤੇ ਐਨਸੀਪੀ ਦੀ ਰਾਸ਼ਟਰੀ ਪਾਰਟੀ ਦੀ ਸਮੀਖਿਆ ਕਰਨੀ ਸੀ, ਪਰ ਫਿਰ ਆਗਾਮੀ ਰਾਜ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਨੇ ਸਮੀਖਿਆ ਨਹੀਂ ਕੀਤੀ। ਦਰਅਸਲ, ਚੋਣ ਨਿਸ਼ਾਨ ਆਰਡਰ 1968 ਦੇ ਤਹਿਤ ਆਪਣੀ ਰਾਸ਼ਟਰੀ ਪਾਰਟੀ ਦਾ ਦਰਜਾ ਗੁਆਉਣ ਨਾਲ, ਪਾਰਟੀ ਦੇਸ਼ ਦੇ ਸਾਰੇ ਰਾਜਾਂ ਵਿੱਚ ਇੱਕੋ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕਦੀ।
ਹੁਣ ਕਿੰਨੀਆਂ ਰਾਸ਼ਟਰੀ ਪਾਰਟੀਆਂ ਹਨ?
1. ਭਾਰਤੀ ਜਨਤਾ ਪਾਰਟੀ (ਭਾਜਪਾ)
2. ਕਾਂਗਰਸ
3. ਬਹੁਜਨ ਸਮਾਜ ਪਾਰਟੀ (BSC)
4. ਭਾਰਤੀ ਕਮਿਊਨਿਸਟ ਪਾਰਟੀ
5. ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.)
6. ਆਮ ਆਦਮੀ ਪਾਰਟੀ (ਆਪ)। ‘ਆਪ’ (ਭਾਰਤ ਦੀ ਸਭ ਤੋਂ ਨਵੀਂ ਰਾਸ਼ਟਰੀ ਪਾਰਟੀ ਹੈ।)