ਭਰੂਚ, 17 ਅਗਸਤ : ਗੁਜਰਾਤ ਦੇ ਜਿਲ੍ਹਾ ਭਰੂਚ ਵਿੱਚ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ‘ਚ 4 ਲੋਕਾਂ ਦੀ ਮੌਕੇ ਮੌਤ ਹੋ ਜਾਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ 4 ਔਰਤਾਂ ਤੇ ਇੱਕ ਵਿਅਕਤੀ ਹੈ ਇੱਕ ਔਰਤ ਗੰਭੀਰ ਜਖ਼ਮੀ ਹੋ ਗਈ ਸੀ, ਜਿਸ ਨੇ ਇਲਾਜ ਦੌਰਾਨ ਦਮਤੋੜ ਦਿੱਤਾ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋ ਗਈ ਹੈ। ਜਦੋਂ ਕਿ ਛੋਟਾ ਬੱਚਾ ਵਾਲ ਵਾਲ ਬਚ ਗਿਆ। ਮਿਲੀ ਜਾਣਕਾਰੀ ਅਨੁਸਾਰ ਹੰਸੋਟ ਤਾਲੁਕਾ ਦੇ ਪਿੰਡ ਅਲਵਾ ਨੇੜੇ ਹੁੰਡਈ ਵੈਨਿਊ ਅਤੇ ਵਰਨਾ ਕਾਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਭੇਜ ਦਿੱਤਾ ਹੈ।