ਲਖਨਊ, 01 ਜਨਵਰੀ 2025 : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨੌਜਵਾਨ ਨੇ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ। ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਇਹ ਘਟਨਾ ਨਾਕਾ ਥਾਣਾ ਖੇਤਰ 'ਚ ਸਥਿਤ ਹੋਟਲ ਸ਼ਰਨਜੀਤ 'ਚ ਵਾਪਰੀ। ਆਗਰਾ ਦੇ ਟਿਹਰੀ ਬਾਗੀਆ, ਇਸਲਾਮ ਨਗਰ, ਕੁਬੇਰਪੁਰ ਇਲਾਕੇ ਦਾ ਰਹਿਣ ਵਾਲਾ ਮੁਹੰਮਦ ਅਸਦ ਇੱਥੇ ਆਪਣੀ ਮਾਂ ਆਸਮਾ ਅਤੇ ਚਾਰ ਭੈਣਾਂ ਨਾਲ ਸੀ। ਅਸਦ ਨੇ ਕਿਸੇ ਗੱਲ ਨੂੰ ਲੈ ਕੇ ਹੋਟਲ ਦੇ ਕਮਰੇ 'ਚ ਪੰਜਾਂ ਦੀ ਹੱਤਿਆ ਕਰ ਦਿੱਤੀ। ਨਵੇਂ ਸਾਲ ‘ਤੇ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਹਰ ਕੋਈ ਹੈਰਾਨ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਨੇ ਕਤਲ ਕਰਨ ਤੋਂ ਬਾਅਦ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ। ਇਸ ਵੀਡੀਓ ‘ਚ ਮੁਲਜ਼ਮ ਕਤਲ ਕਰਨ ਦਾ ਕਾਰਨ ਦੱਸ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਪਰਿਵਾਰ ਆਗਰਾ ਜ਼ਿਲ੍ਹੇ ਦੇ ਕੁਬੇਰਪੁਰ ਦਾ ਰਹਿਣ ਵਾਲਾ ਹੈ। ਆਗਰਾ ਦੇ ਟੇਡੀ ਬਾਗੀਆ ਇਲਾਕੇ ਦੇ ਇਸਲਾਮ ਨਗਰ ਦੇ ਰਹਿਣ ਵਾਲੇ 24 ਸਾਲਾ ਅਰਸ਼ਦ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਕਤਲ ਕਾਂਡ ‘ਚ ਚਾਰ ਧੀਆਂ ‘ਚੋਂ ਦੋ ਨਾਬਾਲਗ ਹਨ, ਜਦੋਂ ਕਿ ਦੋ ਦੀ ਉਮਰ 18 ਅਤੇ 19 ਸਾਲ ਹੈ। ਲਖਨਊ ਦੇ ਹੋਟਲ ਸ਼ਰਨਜੀਤ ‘ਚ ਹੋਏ ਇਨ੍ਹਾਂ ਪੰਜ ਕਤਲਾਂ ਨੇ ਪੂਰੇ ਸ਼ਹਿਰ ‘ਚ ਸਨਸਨੀ ਫੈਲਾ ਦਿੱਤੀ ਹੈ। ਦੱਸਿਆ ਜਾ ਹੈ ਕਿ ਅਰਸ਼ਦ ਆਪਣੇ ਪਿਤਾ, ਮਾਂ ਆਸਮਾ ਅਤੇ ਚਾਰ ਭੈਣਾਂ ਆਲੀਆ (9), ਅਲਸ਼ੀਆ (19), ਆਕਸਾ (16) ਅਤੇ ਰਹਿਮੀਨ (18) ਦੇ ਨਾਲ ਲਖਨਊ ਦੇ ਨਾਕਾ ਥਾਣਾ ਖੇਤਰ ਦੇ ਹੋਟਲ ਸ਼ਰਨਜੀਤ ‘ਚ ਠਹਿਰਿਆ ਹੋਇਆ ਸੀ। ਅਰਸ਼ਦ ਨੇ ਪਰਿਵਾਰਕ ਝਗੜੇ ਨੂੰ ਲੈ ਕੇ ਦੇਰ ਰਾਤ ਕਤਲ ਨੂੰ ਅੰਜਾਮ ਦਿੱਤਾ। ਪਿਤਾ ਦੇ ਟਿਕਾਣੇ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਇਸ ਕਤਲ ਦੀ ਸੂਚਨਾ ਮਿਲਦੇ ਹੀ ਅਰਸ਼ਦ ਦੇ ਘਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਵੀ ਪਹੁੰਚ ਗਈ। ਕਤਲ ਤੋਂ ਬਾਅਦ ਮੁਲਜ਼ਮ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਪੋਸਟ ਕੀਤੀ। ਇਸ ‘ਚ ਉਸ ਨੇ ਕਿਹਾ ਹੈ ਕਿ ਮੈਂ ਆਪਣੀ ਮਾਂ ਅਤੇ ਭੈਣ ਨੂੰ ਆਪਣੇ ਹੱਥਾਂ ਨਾਲ ਮਾਰਿਆ ਹੈ। ਇਸ ਲਈ ਨਗਰ ਨਿਵਾਸੀ ਜ਼ਿੰਮੇਵਾਰ ਹਨ। ਇਨ੍ਹਾਂ ਲੋਕਾਂ ਨੇ ਸਾਡਾ ਘਰ ਖੋਹਣ ਲਈ ਬਹੁਤ ਜ਼ੁਲਮ ਕੀਤੇ। ਜਦੋਂ ਅਸੀਂ ਆਵਾਜ਼ ਉਠਾਈ ਤਾਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। 10-15 ਦਿਨ ਹੋ ਗਏ ਹਨ, ਸਰਦੀਆਂ ‘ਚ ਭਟਕਦੇ ਹੋਏ। ਇਨ੍ਹਾਂ ਕਤਲਾਂ ਲਈ ਪੂਰੀ ਕਲੋਨੀ ਜ਼ਿੰਮੇਵਾਰ ਹੈ। ਆਗਰਾ ਦੇ ਇਸ ਪਰਿਵਾਰ ਦੇ ਇਸ ਕਤਲ ਕਾਰਨ ਇਸਲਾਮ ਨਗਰ ‘ਚ ਨਵੇਂ ਸਾਲ ਦਾ ਜਸ਼ਨ ਵੀ ਫਿੱਕਾ ਪੈ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।