ਭੋਜਪੁਰ, 16 ਜੂਨ : ਬਿਹਾਰ 'ਚ ਹੀਟ ਵੇਵ ਦੇ ਰੈੱਡ ਅਲਰਟ ਦਰਮਿਆਨ 24 ਘੰਟਿਆਂ 'ਚ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। ਸਿਰਫ਼ ਭੋਜਪੁਰ ਵਿਚ ਹੀ 6 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ 4 ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਰੋਹਤਾਸ ਵਿਚ ਦੋ, ਨਾਲੰਦਾ ਵਿਚ ਇੱਕ, ਜਮੁਈ ਵਿਚ ਇੱਕ ਅਤੇ ਗਯਾ ਵਿਚ ਇੱਕ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲਾਂ ਵਿਚ ਹੀਟ ਸਟ੍ਰੋਕ ਦੀ ਸ਼ਿਕਾਇਤ ਵਿਚ ਵੀ ਮਰੀਜ਼ ਵੱਧ ਰਹੇ ਹਨ। ਭੋਜਪੁਰ 'ਚ ਵੀਰਵਾਰ ਨੂੰ 4 ਬਜ਼ੁਰਗਾਂ ਅਤੇ 2 ਨੌਜੁਆਨਾਂ ਦੀ ਮੌਤ ਹੋ ਗਈ। ਪਰਵਾਰ ਨੇ ਹੀਟ ਸਟਰੋਕ ਕਾਰਨ ਮੌਤ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਹੀਟ ਸਟ੍ਰੋਕ ਦੇ ਲੱਛਣ ਵੀ ਦੱਸੇ ਹਨ। ਪੁਲਿਸ ਨੇ ਦੋ ਦੀ ਪਛਾਣ ਕਰ ਲਈ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇੱਥੇ ਸਾਸਾਰਾਮ ਜ਼ਿਲ੍ਹਾ ਹੈੱਡਕੁਆਰਟਰ 'ਤੇ ਤਾਇਨਾਤ ਦੋ ਐਸਏਪੀ ਜਵਾਨਾਂ ਦੀ ਗਰਮੀ ਕਾਰਨ ਮੌਤ ਹੋ ਗਈ। ਦੋਵੇਂ ਜਵਾਨ ਅਦਾਲਤ ਦੇ ਗੇਟ ਨੰਬਰ 'ਤੇ ਤਾਇਨਾਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸਏਪੀ ਜਵਾਨ ਗੌਰੀ ਪ੍ਰਸਾਦ ਅਤੇ ਯਮੁਨਾ ਯਾਦਵ ਦੀ ਸਿਹਤ ਵੀਰਵਾਰ ਦੁਪਹਿਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਇਲਾਜ ਲਈ ਸਾਸਾਰਾਮ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਸ਼ਾਮ ਦੋਵਾਂ ਦੀ ਮੌਤ ਹੋ ਗਈ। ਇੱਥੇ ਸਾਸਾਰਾਮ ਜ਼ਿਲ੍ਹਾ ਹੈੱਡਕੁਆਰਟਰ 'ਤੇ ਤਾਇਨਾਤ ਦੋ ਐਸਏਪੀ ਜਵਾਨਾਂ ਦੀ ਗਰਮੀ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰੀ ਪ੍ਰਸਾਦ ਅਤੇ ਯਮੁਨਾ ਯਾਦਵ ਦੀ ਤਬੀਅਤ ਵੀਰਵਾਰ ਦੁਪਹਿਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਇਲਾਜ ਲਈ ਸਾਸਾਰਾਮ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਸ਼ਾਮ ਦੋਵਾਂ ਦੀ ਮੌਤ ਹੋ ਗਈ। ਦੂਜੇ ਪਾਸੇ ਗਯਾ ਬਲਾਕ ਦੇ ਖਜੂਰੀ 'ਚ ਹੀਟ ਸਟ੍ਰੋਕ ਕਾਰਨ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਠੇਕੇਦਾਰ ਦਾ ਕੰਮ ਕਰਦਾ ਸੀ। ਉਹ ਇਮਾਰਤ ਦੀ ਉਸਾਰੀ ਦਾ ਕੰਮ ਦੇਖਦਾ ਸੀ। ਵੀਰਵਾਰ ਨੂੰ ਖਜੂਰੀ ਅਪਗਰੇਡ ਹਾਈ ਸਕੂਲ ਦੇ ਨਿਰਮਾਣ ਕਾਰਜ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇੱਥੇ, ਜਮੁਈ ਦੇ ਝਝਾ ਰੇਲਵੇ ਸਟੇਸ਼ਨ 'ਤੇ ਬਲੀਆ-ਸਿਲਦਾਹ ਐਕਸਪ੍ਰੈਸ ਰੇਲਗੱਡੀ ਵਿਚ ਤੇਜ਼ ਗਰਮੀ ਕਾਰਨ ਇੱਕ ਔਰਤ ਦੀ ਸਿਹਤ ਵਿਗੜ ਗਈ। ਔਰਤ ਦੇ ਨਾਲ ਸਫ਼ਰ ਕਰ ਰਹੀ ਇੱਕ ਹੋਰ ਔਰਤ ਨੇ ਝਝਾ ਸਟੇਸ਼ਨ 'ਤੇ ਆਰਪੀਐਫ ਨੂੰ ਸੂਚਿਤ ਕੀਤਾ ਕਿ ਔਰਤ ਬੀਮਾਰ ਹੈ। ਆਰਪੀਐਫ ਨੇ ਔਰਤ ਨੂੰ ਇਲਾਜ ਲਈ ਝਾਝਾ ਰੈਫਰਲ ਹਸਪਤਾਲ ਵਿਚ ਦਾਖਲ ਕਰਵਾਇਆ। ਪਰ ਉਸ ਦੀ ਸਿਹਤ ਵਿਗੜਨ ਕਾਰਨ ਡਾਕਟਰ ਨੇ ਉਸ ਨੂੰ ਜਮੁਈ ਸਦਰ ਹਸਪਤਾਲ ਰੈਫਰ ਕਰ ਦਿਤਾ। ਜਿੱਥੇ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੇਖਾ ਸ਼ਰਮਾ (46) ਵਜੋਂ ਹੋਈ ਹੈ, ਜੋ ਯੂਪੀ ਦੇ ਬਲੀਆ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਜਮੁਈ 'ਚ ਹੀਟ ਸਟ੍ਰੋਕ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਜੀਤ ਕੁਮਾਰ ਵਜੋਂ ਹੋਈ ਹੈ, ਜੋ ਮਾਈਨਰ ਸਿੰਚਾਈ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਮੌਸਮ ਵਿਭਾਗ ਨੇ ਕਈ ਜ਼ਿਲਿਆਂ 'ਚ ਭਿਆਨਕ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।