ਮਾਲਵਾ

ਪਿੰਡ ਗੋਰਖਨਾਥ ਦੇ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਕੁਲਰੀਆਂ (ਬੇਸ ਕੈਂਪ) ਨੂੰ 25 ਜੁਲਾਈ ਤੋਂ ਖੋਲ੍ਹਣ ਦੇ ਹੁਕਮ ਜਾਰੀ
ਮਾਨਸਾ, 24 ਜੁਲਾਈ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਦੀ ਸਿਫਾਰਿਸ਼ 'ਤੇ ਪਿੰਡ ਗੋਰਖਨਾਥ ਦੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਕੁਲਰੀਆਂ (ਬੇਸ ਕੈਂਪ) ਨੂੰ 25 ਜੁਲਾਈ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਹੜ੍ਹਾਂ ਦੇ ਮੱਦੇਨਜ਼ਰ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਅਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ....
ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਚਾਂਦਪੁਰਾ ਬੰਨ੍ਹ ਨੇੜੇ ਪਏ ਪਾੜ ਨੂੰ ਪੂਰਨ ਲਈ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ, ਭਾਰਤੀ ਸੈਨਾ ਦੇ ਜਵਾਨਾਂ ਦੀ ਕੀਤੀ ਸ਼ਲਾਘਾ
*ਐਸ.ਡੀ.ਐਮ. ਵੱਲੋਂ ਬੰਨ੍ਹ ਪੂਰਨ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੇ ਆਦੇਸ਼ ਮਾਨਸਾ, 24 ਜੁਲਾਈ : ਹਰਿਆਣਾ ਦੀ ਹੱਦ ਵਿਚ ਪੈਂਦੇ ਪਿੰਡ ਸਿਧਾਣੀ ਨੇੜੇ ਘੱਗਰ ਵਿਚ ਪਏ ਪਾੜ ਨੂੰ ਪੂਰਨ ਦੀ ਪ੍ਰਕਿਰਿਆ ’ਚ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਜੁਟੇ ਭਾਰਤੀ ਸੈਨਾ ਦੇ ਜਵਾਨਾਂ ਦੀ ਕਾਰਗੁਜ਼ਾਰੀ ਦਾ ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਕਰਨਲ ਭੰਵਰਦੀਪ ਸਿੰਘ, ਮੇਜਰ ਐਸ.ਵੀ. ਭਾਰਥ ਰੈਡੀ ਮੌਜੂਦ ਸਨ। ਬ੍ਰਿਗੇਡੀਅਰ ਅਸ਼ੀਸ਼....
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਕਰਵਾਈ ਜਾ ਰਹੀ ਹੈ ਫੋਗਿੰਗ : ਸਿਵਲ ਸਰਜਨ
*ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਕਰ ਰਹੀਆਂ ਹਨ ਜਾਗਰੂਕ ਮਾਨਸਾ 24 ਜੁਲਾਈ : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੌਸਮੀ ਬਿਮਾਰੀਆਂ ਨਾ ਫੈਲਣ ਇਸ ਦੇ ਲਈ ਡਾ. ਵੇਦ ਪ੍ਰਕਾਸ਼ ਸੰਧੂ ਦੀ ਨਿਗਰਾਨੀ ਹੇਠ ਪਿੰਡ ਸਾਧੂਵਾਲਾ, ਰੋੜਕੀ ਅਤੇ ਫੁਸਮੰਡੀ ਅਤੇ ਸਰਦੂਲਗੜ੍ਹ ਦੇ ਵਾਰਡ....
ਕੈਬਨਿਟ ਮੰਤਰੀ ਮੀਤ ਹੇਅਰ ਨੇ ਬਰਨਾਲਾ ਸ਼ਹਿਰ 'ਚ ਵੱਖ ਵੱਖ ਨਿਰਮਾਣ ਕਾਰਜ ਸ਼ੁਰੂ ਕਰਵਾਏ
ਧਰਮਸ਼ਾਲਾਵਾਂ ਤੇ ਕੁਸ਼ਟ ਆਸ਼ਰਮ ਲਈ ਮੰਤਰੀ ਵਲੋਂ ਗ੍ਰਾਂਟ ਜਾਰੀ ਕਿਹਾ, ਸ਼ਹਿਰ ਵਿੱਚ ਵੱਖ ਵੱਖ ਥਾਈਂ ਪਾਰਕ ਬਣਾਉਣ ਦੀ ਹੈ ਤਜਵੀਜ਼ ਬਰਨਾਲਾ, 23 ਜੁਲਾਈ : ਬਰਨਾਲਾ ਸ਼ਹਿਰ ਨੂੰ ਮੋਹਰੀ ਸ਼ਹਿਰਾਂ 'ਚ ਲਿਆਉਣ ਲਈ ਜਿੱਥੇ ਬੁਨਿਆਦੀ ਸਹੂਲਤਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ, ਓਥੇ ਹਰਿਆਵਲ ਵਧਾਉਣ ਲਈ ਨਵੇਂ ਪਾਰਕ ਬਣਾਉਣ ਦੀ ਵੀ ਤਜਵੀਜ਼ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਦੇ ਵੱਖ - ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਮੌਕੇ ਕੀਤਾ....
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਝੋਨੇ/ਬਾਸਮਤੀ ਦਾ ਬੀਜ ਅਤੇ ਪਨੀਰੀ : ਮੁੱਖ ਖੇਤੀਬਾੜੀ ਅਫਸਰ
ਤਰਨ ਤਾਰਨ, 24 ਜੁਲਾਈ : ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਤਰਨਤਾਰਨ ਵਿੱਚ ਹੜ੍ਹਾਂ ਕਰਕੇ ਲਗਭਗ 11480 ਹੈਕਟੇਅਰ ਰਕਬਾ ਵੱਖ-ਵੱਖ ਫਸਲਾਂ ਅਧੀਨ ਖਰਾਬ ਹੋਇਆ ਹੈ। ਇਸ ਰਕਬੇ ਵਿੱਚੋਂ ਜ਼ਿਆਦਾਤਰ ਰਕਬਾ ਝੋਨੇ/ਬਾਸਮਤੀ ਅਧੀਨ ਲਗਭਗ 10120 ਹੈਕਟੇਅਰ ਖਰਾਬ ਹੋਇਆ ਹੈ। ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਝੋਨੇ/ਬਾਸਮਤੀ ਦਾ ਬੀਜ਼ ਅਤੇ ਪਨੀਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ।ਖੇਤੀਬਾੜੀ ਵਿਭਾਗ ਕੋਲ ਪੂਸਾ....
ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਲੇਖਕ ਮਿਲਣੀ ਦਾ ਕੀਤਾ ਗਿਆ ਆਯੋਜਨ
ਫਾਜ਼ਿਲਕਾ, 24 ਜੁਲਾਈ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪ੍ਰਸਿੱਧ ਵਿਅੰਗਕਾਰ ਸ. ਹਰਦੀਪ ਢਿੱਲੋਂ ਨਾਲ ਰੂ-ਬ-ਰੂ ਅਤੇ ਲੇਖਕ ਮਿਲਣੀ ਦਾ ਆਯੋਜਨ ਸਕਾਊਟ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਵਿਖੇ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਭਾਸ਼ਾ ਵਿਭਾਗ ਫ਼ਾਜ਼ਿਲਕਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸ਼੍ਰੀ ਆਤਮਾ ਰਾਮ ਰੰਜਨ ਨੇ ਸ਼੍ਰੀ ਹਰਦੀਪ ਢਿੱਲੋਂ ਦੀ ਰਚਨਾ ਪ੍ਰਕਿਰਿਆ ਅਤੇ ਕਵਿਤਾ....
ਹੈਪੇਟਾਇਟਿਸ ਬਿਮਾਰੀ ਦਾ ਸਿਵਲ ਸਰਜਨ ਅਤੇ ਪ੍ਰਾਈਵੇਟ ਡਾਕਟਰਾਂ ਨੇ ਜਾਰੀ ਕੀਤਾ ਜਾਗਰੂਕਤਾ ਪੋਸਟਰ
ਜਿਲ੍ਹੇ ਅਤੇ ਬਲਾਕਾਂ ਵਿਚ ਕੀਤੀਆਂ ਜਾਣਗੀਆਂ 28 ਜੁਲਾਈ ਤਕ ਗਤੀਵਿਧੀਆ : ਡਾ. ਬਬੀਤਾ ਫਾਜ਼ਿਲਕਾ, 24 ਜੁਲਾਈ : ਕਿਸੇ ਵੀ ਬੀਮਾਰੀ ਦਾ ਜੇ ਸਮੇਂ ਤੇ ਪਤਾ ਲੱਗ ਜਾਵੇ ਤਾਂ ਉਸਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਸੰਭਵ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਬੀਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਸਬੰਧੀ ਪ੍ਰੇਰਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੈਸ਼ਨਲ....
ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ : ਡਿਪਟੀ ਕਮਿਸ਼ਨਰ
ਫਾਜਿਲਕਾ 24 ਜੁਲਾਈ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੋਨੂ ਦੁਗੱਲ ਦੇ ਹੁਕਮਾ ਅਨੁਸਾਰ ਜ਼ਿਲ੍ਹਾ ਫਾਜਿਲਕਾ ਦੇ ਬਲਾਕ ਅਬੋਹਰ ਵਿਖੇ ਸਕੂਲੀ ਵੈਨਾ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੱਲੋ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਸਕੂਲੀ ਬੱਸਾਂ ਦੀ ਲਗਾਤਾਰਾ ਵਿਚ ਚਲਾਣ ਕੱਟੇ ਜਾ ਰਹੇ ਹਨ ਅਤੇ ਖਰਾਬ ਸਕੂਲੀ ਵੈਨਾ ਬੰਦ ਕੀਤੀ ਗਈਆ ਤੇ ਹੁਣ ਤੱਕ ਜਿਲ੍ਹੇ ਵਿਚ 90 ਚਲਾਏ ਕੀਤੇ ਗਏ ਹਨ। ਸਕੂਲੀ ਵੈਨਾ ਦੇ ਡਾਇਰਵਰਾ ਨੂੰ ਪਾਲਿਸੀ ਦੇ ਤਹਿਤ....
ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ, ਵਿਭਾਗੀ ਟੀਮਾਂ ਪਿੰਡਾਂ ਵਿੱਚ ਤੈਨਾਤ : ਐੱਸ.ਡੀ.ਐੱਮ
ਫਾਜ਼ਿਲਕਾ 24 ਜੁਲਾਈ : ਬੀਤੇ ਦਿਨੀ ਪਈ ਬਾਰਿਸ ਨਾਲ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਕਾਂਵਾਵਾਲੀ ਪੁੱਲ ਵਿੱਚ ਪਾਣੀ ਦਾ ਪੱਧਰ ਕੁੱਝ ਵਧਿਆ ਹੈ, ਜਿਸ ਨੂੰ ਦੇਖਦਿਆਂ ਸਮੂਹ ਵਿਭਾਗ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਮੁਕੰਮਲ ਰੱਖਣ ਅਤੇ ਆਪਣੀਆਂ ਡਿਊਟੀਆਂ ਵਾਲੇ ਸਥਾਨਾਂ ਤੇ ਆਪਣੀਆਂ ਟੀਮਾਂ ਸਮੇਤ ਤਾਇਨਾਤ ਰਹਿਣ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਪ੍ਰਗਟਾਵਾ ਐੱਸ.ਡੀ.ਐੱਮ. ਸ੍ਰੀ. ਨਿਕਾਸ ਖੀਂਚੜ ਆਈ.ਏ.ਐੱਸ ਨੇ ਜ਼ਿਲ੍ਹੇ ਦੇ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ।....
ਪੰਜਾਬ ਸਰਕਾਰ ਸਰਹਦੀ ਪਿੰਡਾਂ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ, ਲੋਕਾ ਨੂੰ ਦਿੱਤੀ ਜਾਵੇਗੀ ਹਰ ਲੋੜੀਂਦੀ ਸਹੂਲਤ : ਵਿਧਾਇਕ ਸਵਣਾ
ਲੋਕਾਂ ਦੀ ਰਾਹਤ ਲਈ ਸਰਹਦੀ ਪਿੰਡਾਂ ਵਿਚ ਤਾਇਨਾਤ ਵੱਖ ਵੱਖ ਵਿਭਾਗੀ ਅਧਿਕਾਰੀ : ਐਸ ਡੀ ਐਮ ਫਾਜ਼ਿਲਕਾ, 24 ਜੁਲਾਈ : ਉਪਰਲਿਆ ਹਿਸਿਆਂ ਤੇ ਬਾਰਿਸ਼ ਹੋਣ ਕਾਰਨ ਹੁਸੈਣੀਵਾਲਾ ਹੈਡ ਵਰਕਸ ਤੋਂ ਲਗਭਗ 84 ਹਜਾਰ ਪਾਣੀ ਛਡਿਆ ਗਿਆ ਹੈ ਜਿਸ ਨਾਲ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਪਾਣੀ ਦਾ ਪੱਧਰ ਵਧੀਆ ਹੈ। ਦੂਜੇ ਪਾਸੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਣਾ ਅਤੇ ਐਸ ਡੀ ਐਮ ਨਿਕਾਸ ਖਿਚੜ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਸਰਹਦੀ ਪਿੰਡਾਂ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਪਿੰਡ ਮਹਾਤਮ....
ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ 40 ਵਿਸ਼ੇਸ਼ ਕੈਂਪ : ਕੁਲਤਾਰ ਸੰਧਵਾਂ
ਕਿਸਾਨੀ ਨਾਲ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਅਗਾਂਹਵਧੂ ਕਿਸਾਨਾਂ ਦੀ ਕਰਵਾਈ ਬੈਠਕ ਤਕਰੀਬਨ 3 ਘੰਟੇ ਵਿਚਾਰ ਮੰਥਨ ਦੌਰਾਨ ਕਿਸਾਨੀ ਦੇ ਹਰ ਪੱਖ ਦੀ ਕੀਤੀ ਪੜਚੋਲ ਫਰੀਦਕੋਟ, 24 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਸਾਨੀ ਨਾਲ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਅਗਾਂਹਵਧੂ ਕਿਸਾਨਾਂ ਦੀ ਇੱਕ ਬੈਠਕ ਦੌਰਾਨ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਰਾਹ ਕਿਸਾਨਾਂ ਦੇ ਖੇਤਾਂ ਰਾਹੀਂ ਲੰਘੇਗਾ ਅਤੇ ਅੱਜ ਦੇ ਵਿਚਾਰ ਮੰਥਨ ਦੌਰਾਨ ਇੱਕ ਸੁਨਹਿਰੀ....
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਸੰਸਥਾਵਾਂ ਤੇ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੋਂ- ਵਿਧਾਇਕ ਸੇਖੋਂ
4.28 ਕਰੋੜ ਰੁਪਏ ਦੀ ਲਾਗਤ ਨਾਲ 73 ਸਕੂਲਾਂ ਦੀ ਬਾਊਂਡਰੀ ਵਾਲ ਦੀ ਕੀਤੀ ਜਾਵੇਗੀ ਉਸਾਰੀ ਫਰੀਦਕੋਟ 24 ਜੁਲਾਈ : ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਸੰਸਥਾਵਾਂ ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਸਮੱਗਰਾ ਸਿੱਖਿਆ ਅਧੀਨ ਸਾਲ 2023-24 ਲਈ....
ਵਪਾਰੀਆਂ ਨੂੰ ਢੋਆ ਢੁਆਈ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਸਪੀਕਰ ਸੰਧਵਾਂ
ਸਮੂਹ ਆੜਤੀਆਂ ਅਤੇ ਰਾਈਸ ਮਿੱਲਰਾਂ ਨਾਲ ਕੀਤੀ ਬੈਠਕ ਫਰੀਦਕੋਟ 24 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਪਾਰੀਆਂ ਨੂੰ ਢੋਆ ਢੁਆਈ ਸਬੰਧੀ ਦਰਪੇਸ਼ ਆ ਰਹੀਆਂ ਦਿੱਕਤਾਂ ਦਾ ਗੰਭੀਰ ਨੋਟਿਸ ਲੈਂਦਿਆ ਸਮੂਹ ਆੜਤੀਆਂ ਅਤੇ ਰਾਈਸ ਮਿੱਲਰਾਂ ਦੇ ਮਾਲਕਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਮੀਟਿਗ ਦੌਰਾਨ ਹਾਜ਼ਰੀਨ ਨੇ ਦੱਸਿਆ ਕਿ ਕੋਟਕਪੂਰਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 06 ਰਾਈਸ ਮਿੱਲਾਂ ਹਨ ਅਤੇ 4 ਮੈਦਾ ਮਿੱਲਾਂ ਹਨ। ਜਿੰਨਾਂ ਵਿੱਚੋਂ 03 ਬਾਸਮਤੀ ਦਾ ਨਿਰਯਾਤ ਵੀ ਕਰਦੇ ਹਨ। ਇਸ....
ਜਾਖੜ ਅਤੇ ਜੈ ਇੰਦਰ ਕੌਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਦੁੱਖ ਹੈ ਕਿ ਹੁਣ ਤੱਕ ਖਰਾਬ ਹੋਈਆਂ ਫਸਲਾਂ ਦੀ ਕੋਈ ਗਿਰਦਾਵਰੀ ਨਹੀਂ ਹੋਈ : ਜਾਖੜ
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਇਸ ਗੱਲ 'ਤੇ ਦੁੱਖ ਹੈ ਕਿ ਹੁਣ ਤੱਕ ਖਰਾਬ ਹੋਈਆਂ ਫਸਲਾਂ ਦੀ ਕੋਈ ਗਿਰਦਾਵਰੀ ਨਹੀਂ ਹੋਈ : ਜਾਖੜ ਭਾਜਪਾ ਵਰਕਰਾਂ ਨੂੰ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਪਟਿਆਲਾ, 23 ਜੁਲਾਈ : ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਉੱਤਰੀ ਭਾਰਤ ਵਿੱਚ ਬੇਮਿਸਾਲ ਮੀਂਹ ਕਾਰਨ ਹੋਏ ਨੁਕਸਾਨ ਦਾ....
ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਮਾਲੇਰਕੋਟਲਾ ਵਿੱਚ ਉਸਾਰੇ ਜਾਣ ਵਾਲੇ 150 ਬਿਸਤਰਿਆਂ ਦੇ ਈ.ਐਸ.ਆਈ ਹਸਪਤਾਲ ਨੂੰ ਇਨ-ਪ੍ਰਿੰਸੀਪਲ ਮਨਜ਼ੂਰੀ ਮਿਲੀ : ਵਿਧਾਇਕ ਮਾਲੇਰਕੋਟਲਾ
ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਕਿਹਾ , ਇਹ ਈ.ਐਸ.ਆਈ ਹਸਪਤਾਲ ਸਿਹਤ ਸੇਵਾਵਾਂ ਦੇ ਖੇਤਰ ਲਈ ਵਰਦਾਨ ਸਾਬਤ ਹੋਵੇਗਾ ਮਾਲੇਰਕੋਟਲਾ 23 ਜੁਲਾਈ : ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ।....