
ਲੁਧਿਆਣਾ 9 ਅਪ੍ਰੈਲ, 2025 : ਬੀਤੇ ਦਿਨੀਂ ਲੁਧਿਆਣੇ ਦੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਚ ਕਰਵਾਏ ਗਏ ਅੰਤਰ ਕਾਲਜ ਬਹੁਵਿਧ ਮੁਕਾਬਲਿਆਂ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ| ਬਾਇਓਕਮਿਸਟਰੀ ਵਿਚ ਪੀ ਐੱਚ ਡੀ ਕਰਨ ਵਾਲੀ ਵਿਦਿਆਰਥਣ ਕੁਮਾਰੀ ਚਹਿਕ ਜੈਨ ਨੇ ਰੰਗੋਲੀ ਬਨਾਉਣ ਦੇ ਮੁਕਾਬਲੇ ਵਿਚ ਅਤੇ ਐੱਮ ਐੱਸ ਬਇਓਕਮਿਸਟਰੀ ਦੇ ਵਿਦਿਆਰਥੀ ਦਿਲਾਵਰ ਸਿੰਘ ਜੈਨ ਅਤੇ ਐੱਮ ਐੱਸ ਸੀ ਕਮਿਸਟਰੀ ਦੀ ਵਿਦਿਆਰਥਣ ਗੁਰਲੀਨ ਕੌਰ ਤੂਰ ਨੇ ਰੀਲ ਬਨਾਉਣ ਦੇ ਮੁਕਾਬਲੇ ਵਿਚ ਕਾਂਸੀ ਦੇ ਤਮਗੇ ਜਿੱਤੇ| ਮਾਈਕ੍ਰੋਬਾਇਓਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਸੁਮਨ ਕੁਮਾਰੀ ਨੇ ਇਹਨਾਂ ਮੁਕਾਬਲਿਆਂ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|