
ਰਾਏਕੋਟ, 10 ਮਾਰਚ (ਰਘਵੀਰ ਸਿੰਘ ਜੱਗਾ) : ਸੰਂਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੂਬੇ ਦੇ ਵਿਧਾਇਕਾਂ/ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾਏ ਗਏ। ਇਸੇ ਤਹਿਤ ਰਾਏਕੋਟ ਵਿਖੇ ਭਾਰਤੀ ਕਿਸਾਨ ਯੂਨੀਆਨ (ਏਕਤਾ) ਡਕੌਂਦਾ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਦੀ ਅਗਵਾਈ ਹੇਠ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੀਡੀਆ ਵਿੱਚ ਝੂਠ ਬੋਲ ਕੇ ਕਿਸਾਨ ਵਿਰੋਧੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਦਾ ਇਹ ਦਾਅਵਾ ਬਿੱਲਕੁਲ ਝੂਠ ਅਤੇ ਆਪਾ ਵਿਰੋਧੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹਨ। ਆਗੂਆਂ ਨੇ ਮੁੱਖ ਮੰਤਰੀ ਨੂੰ ਚੈਲਿੰਜ ਕੀਤਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਨਾਲ ਮੰਗਾਂ ਸਬੰਧੀ ਜਨਤਕ ਬਹਿਸ ਕਰਨ ਦੀ ਚੁਣੌਤੀ ਕਬੂਲ ਕਰਨ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨ ਲਹਿਰ ਨੂੰ ਧੱਕੇ ਅਤੇ ਜ਼ਬਰ ਨਾਲ ਦਬਾਉਣ ਦੀਆਂ ਸਰਕਾਰੀ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਕੰਧ 'ਤੇ ਲਿਖਿਆ 'ਜ਼ਬਰ ਵਿਰੁੱਧ ਟਾਕਰੇ' ਦਾ ਇਤਿਹਾਸ ਭਗਵੰਤ ਮਾਨ ਸਰਕਾਰ ਨੂੰ ਪੜ੍ਹ ਲੈਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚਾ ਲੋਕਾਂ ਦੀ ਜਥੇਬੰਦਕ ਤਾਕਤ ਦੇ ਜ਼ੋਰ ਤੇ ਇਸ ਜਬਰ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਤੋਂ ਇਲਾਵਾ ਤਾਰਾ ਸਿੰਘ ਅੱਚਰਵਾਲ ਅਤੇ ਸਰਬਜੀਤ ਸਿੰਘ ਗਿੱਲ ਨੇ ਆਖਿਆ ਕਿ ਸੰਯੁਕਤ ਮੋਰਚੇ ਵੱਲੋਂ ਭਵਿੱਖ ਵਿੱਚ ਜੋ ਵੀ ਸੱਦਾ ਦਿੱਤਾ ਜਾਏਗਾ ਬੀਕੇਯੂ ਏਕਤਾ ਡਕੌਦਾ ਉਸ ਤੇ ਪੂਰੀ ਖਰਾ ਉਤਰੇਗੀ ਅਤੇ ਮੋਦੀ ਸਰਕਾਰ ਦੀ ਹਰ ਜਿਆਤੀ ਦਾ ਜਵਾਬ ਦਏਗੀ। ਇਸ ਮੌਕੇ ਹਰੋਨਾਂ ਤੋਂ ਇਲਾਵਾ ਹਾਕਮ ਸਿੰਘ ਤੂੰਗਾਹੇੜੀ, ਭਗਵੰਤ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਬਿੱਟੂ, ਚਮਕੌਰ ਸਿੰਘ ਚੱਕ ਭਾਈ ਕਾ, ਦਲਜੀਤ ਸਿੰਘ ਨੰਬਰਦਾਰ ਚੱਕ ਭਾਈ, ਦਰਸ਼ਨ ਸਿੰਘ ਚੱਕ ਭਾਈ ਕਾ, ਹੈਪੀ ਸਹੌਲੀ ਬਲਾਕ ਪ੍ਰਧਾਨ ਪੱਖਵਾਲ, ਕਰਨੈਲ ਸਿੰਘ ਮੋਹੀ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਇਕਾਈ ਪ੍ਰਧਾਨ ਸੁਧਾਰ, ਜਸਵੰਤ ਸਿੰਘ ਰਾਜੋਆਣਾ, ਜਗਰੂਪ ਸਿੰਘ ਐਤੀਆਣਾ, ਇੰਦਰਜੀਤ ਸਿੰਘ ਐਤੀਆਣਾ, ਦਲਵੀਰ ਸਿੰਘ ਟੂਸਾ, ਅਨਿਲ ਸ਼ਰਮਾ ਟੂਸਾ, ਅਮਰੀਕ ਸਿੰਘ ਸਹੌਲੀ, ਪ੍ਰਿਤਪਾਲ ਸਿੰਘ ਭੈਣੀ ਅਰੋੜਾ ਆਦਿ ਤੋਂ ਇਲਾਵਾ ਹੋਰ ਵੀ ਹਜ਼ਾਰ ਸਨ।