ਬਟਾਲਾ, 10 ਅਕਤੂਬਰ 2024 : ਨਾਲਸਾ ਦੀਆਂ ਹਦਾਇਤਾ ਅਨੁਸਾਰ ਅਤੇ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਮੈਡਮ ਰਮਨੀਤ ਕੌਰ, ਸਿਵਿਲ ਜੱਜ (ਸੀਨੀਅਰ ਡਵੀਜਨ)-ਕਮ- ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਜੀਆਂ ਦੁਆਰਾ “VIDHAN SE SAMADHAN”- ਤਹਿਤ ਔਰਤਾਂ ਲਈ ਕਾਨੂੰਨੀ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਐਨ. ਸੀ. ਡਬਲਿਊ (NCW) ਦੇ ਸਹਿਯੋਗ ਨਾਲ ਆਰ.ਆਰ.ਬਾਵਾ ਕਾਲਜ ਫਾਰ ਵੂਮੈਨ, ਬਟਾਲਾ ਵਿਖੇ ਕਰਵਾਇਆ ਗਿਆ। ਇਸ ਜਾਗਰੁਕਤਾ ਪ੍ਰੋਗਰਾਮ ਵਿੱਚ ਆਂਗਨਵਾੜੀ ਵਰਕਰਜ਼, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਹਿੱਸਾ ਲਿਆ ਗਿਆ। ਇਸ ਜਾਗਰੁਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟਜ਼-ਕਮ-ਸਹਿਤ ਰਿਸੋਰਸ ਪਰਸਨ, ਮਿਸ ਰੁਫਸਾ ਸੱਭਰਵਾਲ ਅਤੇ ਮੈਡਮ ਬਿੰਦੂ ਦੁਆਰਾ ਔਰਤਾਂ ਨੂੰ ਘਰੇਲੂ ਹਿੰਸਾ, ਦਾਜ ਲਈ ਪਰੇਸ਼ਾਨ ਕਰਨਾ, ਔਰਤਾਂ ਤੇ ਅੱਤਿਆਚਾਰ, ਸਰੀਰਕ ਸ਼ੋਸਣ, ਔਰਤਾਂ ਤੇ ਅੱਤਿਆਚਾਰ, ਤੇਜਾਬ ਨਾਲ ਹਮਲਾ, Rape, Dowry Death, Human Trafficking, Concept of “Equal Pay for Equal Work” for Women, Relevant Government Schemes, Role and Functions of NCW in Addressing Grievances of Women and Role of Functions of NALSA in Addressing Grivances of Women ਆਦਿ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਜਾਗਰੁਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟਜ਼ ਦੁਆਰਾ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਲੈਣ ਬਾਰੇ ਵੀ ਜਾਗਰੂਕ ਕੀਤਾ ਇਸ ਜਾਗਰੁਕ ਪ੍ਰੋਗਰਾਮ ਦੋਰਾਨ ਲਗਭਗ 60 ਆਂਗਨਵਾੜੀ ਵਰਕਰਜ਼, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੁਆਰਾ ਹਿੱਸਾ ਲਿਆ ਗਿਆ।